ਨਹਿਰੂ ਯੁਵਾ ਕੇਂਦਰ ਦੇ ਨਵ ਨਿਯੁਕਤ ਜ਼ਿਲਾ ਯੂਥ ਕੋਆਰਡੀਨੇਟਰਾਂ ਦੀ ਟੀਮ ਨੇ ਅਮ੍ਰਿਤਸਰ ਵੱਖ- ਵੱਖ ਥਾਵਾਂ ਦਾ ਕੀਤਾ ਦੋਰਾ

0
190
Share this post

 

ਅੰਮ੍ਰਿਤਸਰ  16 ਜੁਲਾਈ ( 5ਆਬ ਨਾਉ ਬਿਊਰੋ )

ਭਾਰਤ ਸਰਕਾਰ ਯੁਵਾ ਅਤੇ ਖੇਡ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਹਿਰੂ ਯੁਵਾ ਕੇਂਦਰ ਲਈ ਚੁਣੇ ਗਏ ਨਵ ਨਿਯੁਕਤ ਜ਼ਿਲਾ ਯੂਥ ਕੁਆਰਡੀਨੇਟਰ ਦੇ ਚਡੀਗੜ ਵਿਖੇ  ਚੱਲ ਰਹੇ ਸਿਖਲਾਈ ਪ੍ਰੋਗਰਾਮ ਦੌਰਾਨ ਇਨ•ਾਂ  ਨੂੰ ਅੰਮ੍ਰਿਤਸਰ ਦੀਆਂ ਵੱਖ- ਵੱਖ ਥਾਵਾਂ ਦਾ ਦੌਰਾ ਕਰਵਾਇਆ ਗਿਆ ।ਅੰਮ੍ਰਿਤਸਰ ਵਿਖੇ ਪੁੱਜਣ ਤੇ ਜ਼ਿਲ•ਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ.ਡੀ.ਐਮ. ਅਤੇ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦੀ ਟੀਮ ਵੱਲੋਂ ਇਨ•ਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ•ਾ ਪ੍ਰਸ਼ਾਸਨ ਵੱਲੋਂ ਇਨ•ਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਐਸ. ਡੀ .ਐਮ. ਮੇਜਰ  ਸ਼ਿਵਰਾਜ ਸਿੰਘ ਬੱਲ ਵੱਲੋਂ ਕੀਤੀ ਗਈ। ਇਸ ਮੀਟਿੰਗ ਚ ਨਹਿਰੂ  ਯੁਵਾ ਕੇਂਦਰ ਦੇ ਜ਼ਿਲ•ਾ ਯੂਥ ਕੁਆਰਡੀਨੇਟਰ ਸਰਬਜੀਤ ਸਿੰਘ ਬੇਦੀ ਵੱਲੋਂ ਇਨ•ਾਂ ਨੂੰ ਜੀ ਆਇਆ ਕਹਿੰਦਿਆਂ ਇਸ ਪ੍ਰੋਗਰਾਮ ਦੀ ਰੂਪ ਰੇਖਾ ਦੱਸੀ ਗਈ ਇਸ ਮੌਕੇ ਉਨ•ਾਂ ਨੇ ਕਿਹਾ ਕਿ ਨਹਿਰੂ  ਯੁਵਾ ਕੇਂਦਰ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਰਾਸ਼ਟਰੀ ਮੁੱਖ ਧਾਰਾ ਨਾਲ ਜੋੜਨਾ ਹੈ।ਉਪਰੰਤ ਰਿਜਨਲ ਚੀਫ਼ ਐਗਰੀਕਲਚਰ ਅਫ਼ਸਰ ਡਾ.ਕੁਲਦੀਪ ਸਿੰਘ ਵੱਲੋਂ ਨਹਿਰ ਯੁਵਾ ਕੇਂਦਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਇਨ•ਾਂ ਨੂੰ ਨਹਿਰ ਯੁਵਾ ਕੇਂਦਰ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ।ਇਸ ਮੌਕੇ ਅੰਮ੍ਰਿਤਸਰ ਦੇ ਰਿਟਾਇਰ ਜ਼ਿਲਾ ਯੂਥ ਕੁਆਰਡੀਨੇਟਰ ਅਤੇ ਐਗਜ਼ੈਕਟਿਵ ਮੈਂਬਰ ਰੈੱਡਕ੍ਰਾਸ  ਸੁਸਾਇਟੀ ਤਰਨ ਤਾਰਨ ਤਜਿੰਦਰ ਸਿੰਘ ਰਾਜਾ ਨੇ ਨਹਿਰੂ ਯੁਵਾ ਕੇਂਦਰ ਵਿੱਚ ਆਪਣੀ ਜ਼ਿੰਦਗੀ ਦੇ ਬਿਤਾਏ ਜ਼ਿੰਦਗੀ ਦੇ ਤਜਰਬੇ   ਸਾਂਝੇ ਕੀਤੇ ਅਤੇ ਨਹਿਰੂ ਯੁਵਾ ਕੇਂਦਰ ਵਿੱਚ ਆਉਣ ਤੇ ਇਨ•ਾਂ ਨਾਲ ਨਿਯੁਕਤ ਜ਼ਿਲਾ ਯੂਥ ਕੁਆਰਡੀਨੇਟਰ ਦਾ ਸਵਾਗਤ ਕੀਤਾ। ਇਸ ਮੌਕੇ ਐਸ.ਡੀ.ਐਮ. ਸ਼ਿਵਜੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ ਕਿ ਉਨ•ਾਂ ਨੂੰ ਦੇਸ਼ ਚ ਇਨ•ਾਂ ਨਵੇਂ ਨਿਯੁਕਤ ਜ਼ਿਲ•ਾ ਯੂਥ ਕੁਆਰਡੀਨੇਟਰ ਨਾਲ ਮਿਲਣ ਦਾ ਮੌਕਾ ਮਿਲਿਆ ਹੈ। ਉਨ•ਾਂ ਕਿਹਾ ਕਿ ਸਾਡੇ ਮਾਣ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਦੀ ਪਵਿੱਤਰ ਨਗਰੀ ਵਿੱਚ ਇਨ•ਾਂ ਨੂੰ   ਭੇਜਿਆ ਗਿਆ ਹੈ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸ਼ਾਸਨ ਵੱਲੋਂ ਇਨ•ਾਂ ਨੂੰ ਕਿਸੇ ਦੀ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਲਈ ਵੱਖ -ਵੱਖ ਵਿਭਾਗਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨ•ਾਂ ਕਿਹਾ ਕਿ ਤੁਸੀਂ ਇੱਕ ਜਿੱਥੇ ਇੱਕ ਚੰਗੇ ਅਫਸਰ ਬਨਣ ਜਾ ਰਹੇ ਹੋ ਉੱਥੇ  ਹੀ ਤਾਂ ਨੂੰ ਦੇਸ਼ ਲਈ   ਵਲੰਟੀਅਰ ਸੇਵਾਵਾਂ ਦੇਣ ਦਾ ਵੀ ਮੌਕਾ ਮਿਲ ਰਿਹਾ ਹੈ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸ਼ਾਸਨ ਨਾਲ ਮਿਲ ਕੇ ਤੁਸੀਂ ਇੱਕ ਚੰਗਾ ਤੇ ਵਧੀਆ ਸਮਾਜ ਸਿਰਜਣ ਚ ਆਪਣਾ ਰੋਲ ਅਦਾ ਕਰ ਸਕਦੇ ਹੋ ।ਇਸ ਮੌਕੇ ਟ੍ਰੇਨਿੰਗ ਡਾਇਰੈਕਟਰ ਸੰਜੀਵ ਚੱਡਾ, ਕਰਨਲ ਰਣਧੀਰ ਸਿੰਘ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਨੇ ਟ੍ਰੇਨਿੰਗ ਬਾਰੇ ਰੂਪ ਰੇਖਾ ਸਾਂਝੀ ਕੀਤੀ ਅਤੇ ਜ਼ਿਲ•ਾ ਪ੍ਰਸ਼ਾਸਨ ਵੱਲੋਂ ਕਿਤੇ ਯੋਗ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਰਿਤਿਕਾ ਸ਼ਰਮਾ ਵੱਲੋਂ ਨਿਭਾਈ ਗਈ ਉਪਰੰਤ ਸਮੁੱਚੀ ਟੀਮ ਨੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਘਰ ਦਾ ਅਸ਼ੀਰਵਾਦ ਲਿਆ ਅਤੇ ਇੱਥੋਂ ਦੇ ਸੂਚਨਾ ਕੇਂਦਰ ਵਿਖੇ ਪੁੱਜੇ ਜਿੱਥੇ ਇਨਫਰਮੇਸ਼ਨ ਅਫ਼ਸਰ ਜਸਵੰਤ ਸਿੰਘ ਜੱਸ ਵੱਲੋਂ ਇਨ•ਾਂ ਨੂੰ ਸਿੱਖ ਧਰਮ  ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਇਤਿਹਾਸ ਤੋਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਧਾਰਮਿਕ  ਲਿਟਰੇਚਰ  ਵੀ  ਵਡਿਆ ।ਉਪਰੰਤ ਟੀਮ ਵੱਲੋਂ ਜਲਿ•ਆਂ ਵਾਲੇ ਬਾਗ ਪੁੱਜ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ।ਬਾਅਦ  ਵਿੱਚ ਇਨ•ਾਂ ਨੇ ਅਟਾਰੀ ਬਾਗਾ ਵਿਖੇ ਰੀਟਰੀਟ ਸੈਰਾਮਨੀ ਦੇਖ ਕੇ ਵਿਚ ਸੈਰਾਮਨੀ ਦਾ ਆਨੰਦ ਮਾਣਿਆ ਇਸ ਤੋਂ ਉਪਰੰਤ ਉਨ•ਾਂ ਨੇ ‘ ਸਾਡਾ ਪਿੰਡ’ ਅਤੇ ‘ਹਵੇਲੀ’ ਵਿਖੇ ਪੰਜਾਬ ਦੇ ਅਮੀਰ ਸੱਭਿਆਚਾਰ ਬਾਰੇ  ਜਾਣਕਾਰੀ ਹਾਸਲ ਕੀਤੀ । ਇਹ ਸਾਰੇ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ•ਨ ਲਈ ਜ਼ਿਲ•ਾ ਪ੍ਰਸ਼ਾਸਨ ਤੋਂ ਇਲਾਵਾ ਨਹਿਰੂ  ਯੁਵਾ ਕੇਂਦਰ ਅੰਮ੍ਰਿਤਸਰ, ਤਰਨਤਾਰਨ ਦੀ ਟੀਮਾਂ ਜਿਨ•ਾਂ ਚ ਗੁਰਪ੍ਰੀਤ ਸਿੰਘ ਕੱਦ ਗਿੱਲ, ਦਿਲਬਾਗ ਸਿੰਘ, ਗੁਰਦਾਸ ਸਿੰਘ, ਅਦਿ ਨੇ ਵਿਸ਼ੇਸ਼ ਯੋਗਦਾਨ ਦਿੱਤਾ ।