ਧੋਨੀ ਲੈਣਗੇ ਜੰਮੂ-ਕਸ਼ਮੀਰ ‘ਚ ਫੌਜੀ ਟ੍ਰੇਨਿੰਗ

0
208
Share this post

ਨਵੀਂ ਦਿੱਲੀ: 22 ਜੁਲਾਈ ( 5ਆਬ ਨਾਉ ਬਿਊਰੋ )

 

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਹੁਣ ਆਪਣੇ ਅਗਲੇ ਦੋ ਮਹੀਨੇ ਫੌਜ ਨਾਲ ਬਿਤਾਉਣਗੇ। ਧੋਨੀ ਨੇ ਪਹਿਲਾਂ ਹੀ ਫੌਜ ਨਾਲ ਵਾਅਦਾ ਕਰ ਲਿਆ ਸੀ ਜਿਸ ਨੂੰ ਉਹ ਹੁਣ ਨਿਭਾਉਣਗੇ। ਹੁਣ ਧੋਨੀ ਬਾਰੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਕਿ ਉਨ੍ਹਾਂ ਨੇ ਭਾਰਤੀ ਫੌਜ ਨਾਲ ਟ੍ਰੇਨਿੰਗ ਕਰਨ ਦੀ ਮਨਜ਼ੂਰੀ ਮੰਗੀ ਸੀ ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਥਲ ਸੈਨਾ ਮੁਖੀ ਬਿਪਿਨ ਰਾਵਤ ਨੇ ਉਨ੍ਹਾਂ ਨੂੰ ਇਸ ਗੱਲ ਦੀ ਮਨਜ਼ੂਰੀ ਦੇ ਦਿੱਤੀ ਹੈ।

ਦਰਅਸਲ ਧੋਨੀ ਨੇ ਵੈਸਟਇੰਡੀਜ਼ ਦੌਰੇ ਲਈ ਖ਼ੁਦ ਨੂੰ ਉਪਲੱਬਧ ਨਹੀਂ ਦੱਸਿਆ ਸੀ ਜਿਸ ਪਿੱਛੋਂ ਟੀਮ ਵਿੱਚ ਉਨ੍ਹਾਂ ਦੀ ਚੋਣ ਨਹੀਂ ਕੀਤੀ ਗਈ। ਹੁਣ ਬਿਪਿਨ ਰਾਵਤ ਤੋਂ ਹਰੀ ਝੰਡੀ ਮਿਲਣ ਬਾਅਦ ਧੋਨੀ ਪੈਰਾਸ਼ੂਟ ਰੈਜੀਮੈਂਟ ਬਟਾਲੀਅਨ ਨਾਲ ਟ੍ਰੇਨਿੰਗ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਆਪਣੀ ਟ੍ਰੇਨਿੰਗ ਦਾ ਕੁਝ ਹਿੱਸਾ ਉਹ ਜੰਮੂ-ਕਸ਼ਮੀਰ ਵਿੱਚ ਪੂਰਾ ਕਰਨਗੇ।

ਇਹ ਸਾਫ ਕਰ ਦਿੱਤਾ ਗਿਆ ਹੈ ਕਿ ਧੋਨੀ ਭਾਵੇਂ ਫੌਜ ਨਾਲ ਟ੍ਰੇਨਿੰਗ ਲੈ ਲੈਣ, ਪਰ ਉਹ ਕਿਸੇ ਵੀ ਚੱਲ ਰਹੇ ਆਪਰੇਸ਼ਨ ਦਾ ਹਿੱਸਾ ਨਹੀਂ ਹੋਣਗੇ। ਦੱਸ ਦੇਈਏ ਧੋਨੀ ਟੈਰੀਟੋਰੀਅਲ ਆਰਮੀ ਦੇ ਪੈਰਾਸ਼ੂਟ ਰੈਜੀਮੈਂਟ ਵਿੱਚ ਮਾਨਦ ਲੈਫਟੀਨੈਂਟ ਕਰਨਲ ਵੀ ਹਨ ਤੇ ਉਹ ਆਪਣੇ ਅਗਲੇ ਦੋ ਮਹੀਨੇ ਆਪਣੀ ਰੈਜੀਮੈਂਟ ਨਾਲ ਬਿਤਾਉਣਗੇ।