ਧੁੰਦ ਕਾਰਨ ਭਿਆਨਕ ਹਾਦਸਾ ਵਾਪਰਿਆ, ਦੋ ਟਰੱਕਾਂ ਨੂੰ ਲੱਗੀ ਅੱਗ !

0
39
Share this post

 

 

ਖੰਨਾ : 15 ਜਨਵਰੀ (5ਆਬ ਨਾਉ ਬਿਊਰੋ)

 

ਖੰਨਾ ਤੋਂ ਮਾਲੇਰਕੋਟਲਾ ਰੋਡ ਤੇ ਪਿੰਡ ਨਸਰਾਲੀ ਕੋਲ ਹੋਈਆ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ‘ਚ ਦੋ ਟਰੱਕਾਂ ਨੂੰ ਅੱਗ ਲੱਗ ਗਈ। ਇਹ ਹਾਦਸਾ ਧੁੰਦ ਕਰਕੇ ਵਾਪਰਿਆ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਢਾਬੇ ਤੋਂ ਨਿਕਲਦੇ ਹੋਏ ਟਰੱਕ ਨੇ ਦੁਜੇ ਟਰੱਕ ਨੂੰ ਟੱਕਰ ਮਾਰ ਦਿੱਤੀ। ਜਿਸ ਤੋ ਬਾਅਦ ਇੱਕ ਤੋਂ ਬਾਅਦ ਇੱਕ ਵਾਹਨਾਂ ਦੀ ਟੱਕਰ ਹੋਈ । ਇਸ ਹਾਦਸੇ ‘ਚ ਟਰੱਕ ਚਾਲਕ ਗੰਬੀਰ ‘ਚ ਜ਼ਖ਼ਮੀ ਹੋਇਆ ਹੈ ਅਤੇ ਉਸਨੇ ਬੜੀ ਹੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ । ਟਕੱਰ ਤੋਂ ਬਾਅਦ ਦੋਵਾਂ ਟਰੱਕਾਂ ਨੂੰ ਅੱਗ ਲੱਗ ਗਈ। ਫਾਇਰ ਬ੍ਰੀਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਈ।