ਦੇਸ਼ ‘ਸੰਕਟ’ ‘ਚ ਹੈ ਕਿਉਂਕਿ ਮੋਦੀ ਅਤੇ ਸ਼ਾਹ ਆਪਣੀ ਕਲਪਨਾ ਦੀ ਦੁਨੀਆ ‘ਚ ਜਿਉਂਦੇ ਹਨ : ਰਾਹੁਲ

0
25
Share this post

 

ਕੋਝੀਕੋਡ — 5 ਦਸੰਬਰ (5ਆਬ ਨਾਉ ਬਿਊਰੋ)

ਤਿੰਨ ਦਿਨਾਂ ਦੇ ਦੌਰੇ ‘ਤੇ ਆਪਣੇ ਸੰਸਦੀ ਖੇਤਰ ਵਾਇਨਾਡ ਪਹੁੰਚੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਭਾਵ ਵੀਰਵਾਰ ਨੂੰ ਮੋਦੀ ਸਰਕਾਰ ਦੀ ਆਰਥਿਕ ਨੀਤੀਆਂ ਦੀ ਆਲੋਚਨਾ ਕਰਦਿਆਂ ਤਿੱਖਾ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ‘ਸੰਕਟ’ ‘ਚ ਹੈ ਕਿਉਂਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਆਪਣੀ ਕਲਪਨਾ ਦੀ ਦੁਨੀਆ ‘ਚ ਜਿਉਂਦੇ ਹਨ। ਉਨ੍ਹਾਂ ਦਾ ਬਾਹਰੀ ਦੁਨੀਆ ਨਾਲ ਕੋਈ ਸੰਪਰਕ ਨਹੀਂ ਰਹਿ ਗਿਆ ਹੈ।

ਰਾਹੁਲ ਗਾਂਧੀ ਨੇ ਕਿਹਾ,”ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਆਪਣੀ ਕਲਪਨਾਵਾਂ ‘ਚ ਜਿਉਂਦੇ ਹਨ। ਉਨ੍ਹਾਂ ਦਾ ਬਾਹਰੀ ਦੁਨੀਆ ਨਾਲ ਕੋਈ ਸੰਪਰਕ ਨਹੀਂ ਹੈ। ਉਹ ਆਪਣੀ ਹੀ ਦੁਨੀਆ ‘ਚ ਰਹਿੰਦੇ ਹਨ ਅਤੇ ਕਲਪਨਾਵਾਂ ਕਰਦੇ ਰਹਿੰਦੇ ਹਨ। ਇਸ ਲਈ ਦੇਸ਼ ਇਸ ਤਰ੍ਹਾਂ ਦੇ ਸੰਕਟ ‘ਚ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਨਰਿੰਦਰ ਮੋਦੀ ਦੇਸ਼ ਦੇ ਲੋਕਾਂ ਦੀ ਸੁਣਦੇ ਤਾਂ ਕੋਈ ਪਰੇਸ਼ਾਨੀ ਹੁੰਦੀ ਹੀ ਨਹੀਂ। ਕਾਂਗਰਸ ਨੇਤਾ ਨੇ ਕਿਹਾ ਹੈ ਕਿ ਲੋਕਾਂ ਦਾ ਧਿਆਨ ਸੱਚਾਈ ਤੋਂ ਭਟਕਾਉਣਾ ਮੋਦੀ ਦੇ ਸ਼ਾਸਨ ਦਾ ਤਰੀਕਾ ਹੈ।

ਇਸ ਤੋਂ ਬਾਅਦ ਰਾਹੁਲ ਗਾਂਧੀ ਵਾਇਨਾਡ ਦੇ ਇੱਕ ਸਕੂਲ ਪਹੁੰਚੇ, ਜਿੱਥੇ ਉਨ੍ਹਾਂ ਨੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ,”ਨਫਰਤ ਅਤੇ ਗੁੱਸਾ ਵਿਗਿਆਨਕ ਸੁਭਾਅ ਦਾ ਵਿਨਾਸ਼ਕਾਰੀ ਹੈ। ਉਤਸੁਕਤਾ ਅਤੇ ਸਵਾਲ, ਵਿਗਿਆਨਿਕ ਸੁਭਾਅ ਦਾ ਦਿਲ ਹੈ। ਵਿਗਿਆਨ ‘ਚ ਜਵਾਬ ਤੋਂ ਜ਼ਿਆਦਾ ਲਗਾਤਾਰ ਸਵਾਲ ਪੁੱਛਣਾ ਜਰੂਰੀ ਹੈ। ਕੋਈ ਵੀ ਸਵਾਲ ਫਾਲਤੂ ਜਾਂ ਮੂਰਖਤਾ ਨਹੀਂ ਹੁੰਦਾ ਹੈ।”