ਦੇਸ਼ ਵਿਆਪੀ ਲੋਕ ਡਾਊਨ ਕਰਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੀਆਂ ਸੰਗਤਾਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਬੋਰਡ ਯਤਨਸ਼ੀਲ : ਮਿਨਹਾਸ -ਬਾਵਾ

● ਇਸ ਵੇਲੇ ਰੁਕੀ ਹੋਈ ਸੰਗਤ ਲਈ ਬੋਰਡ ਵਲੋਂ ਫ੍ਰੀ ਰਿਹਾਇਸ਼ ਅਤੇ ਲੰਗਰ ਦੇ ਪ੍ਰਬੰਧ ਕੀਤੇ ਗਏ ਹਨ। ● ਸੜਕੀ ਰਸਤੇ ਭੇਜੀ ਗਈ ਸੰਗਤ ਨੂੰ ਮੱਧ ਪ੍ਰਦੇਸ਼ ਸਰਕਾਰ ਵਲੋਂ ਰੋਕੇ ਜਾਣ ਕਾਰਨ ਵਾਪਿਸ ਹਜ਼ੂਰ ਸਾਹਿਬ ਆਣਾ ਪਿਆ।

0
63
Share this post
ਹਜ਼ੂਰ ਸਾਹਿਬ 12 ਅਪ੍ਰੈਲ (5ਆਬ ਨਾਉ ਬਿਊਰੋ)
ਕਰੋਨਾ ਵਾਇਰਸ ਕਰਕੇ ਦੇਸ਼ ਭਰ ਵਿੱਚ ਚੱਲ ਰਹੇ ਲਾਕਡਾਉਨ ਕਰਕੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੀਆਂ ਸੰਗਤਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਹਜ਼ੂਰ ਸਾਹਿਬ ਬੋਰਡ ਯਤਨਸ਼ੀਲ ਹੈ ਇਸ ਗੱਲ ਦਾ ਪ੍ਰਗਟਾਵਾ ਬੋਰਡ ਦੇ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਮਿਨਹਾਸ  ਤੇ ਮੀਤ ਪ੍ਰਧਾਨ ਸ ਗੁਰਿੰਦਰ ਸਿੰਘ ਬਾਵਾ ਨੇ 5ਆਬ ਨਾਉ ਨਾਲ ਵਿਸ਼ੇਸ਼ ਗੱਲਬਾਤ  ਵਿੱਚ ਕੀਤਾ । ਸ ਮਿਨਹਾਸ ਅਤੇ ਸ ਬਾਵਾ ਨੇ ਦੱਸਿਆ ਕਿ ਉਹ ਲਗਾਤਾਰ ਪ੍ਰਸ਼ਾਸਨ ਅਤੇ ਸਰਕਾਰ ਦੇ ਸੰਪਰਕ ਵਿੱਚ ਹਨ ਤਾਂ ਜੋ ਸੰਗਤਾਂ ਜੋ ਸੰਗਤਾਂ ਹਜ਼ੂਰ ਸਭ ਵਿੱਚ ਹਨ ਉਹਨੂੰ ਜਲਦੀ ਜਲਦੀ ਆਪਣੇ ਘਰ ਤੱਕ ਪਹੁੰਚਾਇਆ ਜਾ ਸਕੇ । ਸ ਮਿਨਹਾਸ ਨੇ ਦੱਸਿਆ ਕਿ ਸ਼ੁਰੂਆਤੀ ਦੌਰ ਦੇ ਵਿੱਚ ਰੇਲ ਅਤੇ ਹਵਾਈ ਆਵਾਜਾਈ ਬੰਦ ਹੋਣ ਤੋਂ ਬਾਅਦ ਬੋਰਡ ਵਲੋਂ ਸੰਗਤਾਂ ਨੂੰ  ਸੜਕੀ ਮਾਰਗ ਰਾਹੀ ਪੰਜਾਬ ਭੇਜਿਆ ਗਿਆ ਸੀ ਪਰ ਮੱਧ ਪ੍ਰਦੇਸ਼ ਬਾਰਡਰ ਤੇ ਮੱਧ ਪ੍ਰਦੇਸ਼ ਦੀ ਸਰਕਾਰ ਵੱਲੋਂ ਉਹਨਾਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ ਜਿਸ ਕਰਕੇ ਉਹਨੂੰ ਵਾਪਸ ਹਜ਼ੂਰ ਸਾਹਿਬ ਆਉਣਾ ਪਿਆ। ਉਨ੍ਹਾਂ ਦੱਸਿਆ ਕਿ ਇਸ ਵੇਲੇ ਰੁਕੀ ਹੋਈ ਸਾਰੀ ਸੰਗਤ ਦੇ ਲਈ ਫ੍ਰੀ ਰਿਹਾਇਸ਼ ਅਤੇ ਲੰਗਰ ਦਾ ਸੁਚੱਜਾ ਪ੍ਰਬੰਧ ਬੋਰਡ ਵੱਲੋਂ ਕੀਤਾ ਗਿਆ ਹੈ ਤਾਂ ਜੋ ਸੰਗਤ ਨੂੰ ਰਿਹਾਇਸ਼ ਅਤੇ ਲੰਗਰ ਦੀ ਕੋਈ ਪ੍ਰੇਸ਼ਾਨੀ ਨਾ ਆ ਸਕੇ। ਇਸ ਦੇ ਨਾਲ ਹੀ ਜਿੰਨੀ ਵੀ ਸੰਗਤ ਉੱਥੇ ਠਹਿਰੀ ਹੈ ਸਭ ਦਾ ਮੈਡੀਕਲ ਚੈਕਅੱਪ ਵੀ ਰੁਟੀਨ ਵਿੱਚ ਕਰਵਾਇਆ ਜਾ ਰਿਹਾ ਹੈ ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਸੰਗਤ ਨੂੰ ਬਚਾਇਆ ਜਾ ਸਕੇ । ਇਸ ਦੇ ਨਾਲ ਸ ਮਿਨਹਾਸ ਨੇ ਦੱਸਿਆ ਕਿ ਉਨ੍ਹਾਂ ਨੇ ਰੇਲਵੇ ਮੰਤਰੀ ਪਿਊਸ਼ ਗੋਇਲ  ਨੂੰ ਵੀ ਲਿਖਤ ਵਿੱਚ ਅਰਜ਼ੀ ਦਿੱਤੀ ਹੋਈ ਹੈ ਕਿ ਬੋਰਡ ਨੂੰ ਪੰਜਾਬ ਤੋਂ ਆਈ ਸੰਗਤ ਨੂੰ ਪੰਜਾਬ ਭੇਜਣ ਲਈ ਉਹਨਾ ਨੂੰ ਤਿੰਨ ਵਿਸ਼ੇਸ਼ ਰੇਲਾਂ ਦੀ ਪਰਵਾਨਗੀ ਦਿੱਤੀ ਜਾਏ ਤਾਂ ਜੋ ਉਹ ਸਾਰੀਆਂ ਰੇਲਾਂ ਦੇ ਵਿੱਚ ਲੰਗਰ ਦਾ ਪ੍ਰਬੰਧ ਕਰਕੇ ਹਜ਼ੂਰ ਸਾਹਿਬ ਤੋਂ ਚਲਾ ਸਕਣ ਅਤੇ ਉਹ ਬਿਨਾਂ ਕਿਤੇ ਰੁਕਿਆਂ ਸਿੱਧਾ ਪੰਜਾਬ ਪਹੁੰਚ ਸਕਣ ਪਰ ਰੇਲਵੇ ਨੇ ਲੋਕ ਡਾਊਨ ਕਾਰਨ ਕੋਈ ਵੀ ਸਪੈਸ਼ਲ ਟਰੇਨਾਂ ਚਲਾਉਣ ਤੋਂ ਅਸਮਰੱਥਾ ਜਤਾਈ। ਇਸਦੇ ਬਾਅਦ ਸ ਮਿਨਹਾਸ ਨੇ ਦੋਬਾਰਾ ਰੇਲ ਮੰਤਰੀ ਪਿਊਸ਼ ਗੋਇਲ ਦੇ ਪ੍ਰਾਈਵੇਟ ਸੈਕਟਰੀ  ਨਰਿੰਦਰ ਪਾਟਿਲ ਨਾਲ ਗੱਲ ਹੋਈ ਹੈ ਜਿਨ੍ਹਾਂ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਜਲਦ ਤੋਂ ਜਲਦ ਪੰਜਾਬ ਭੇਜਣ ਲਈ ਵਿਸ਼ੇਸ਼ ਟ੍ਰੇਨਾਂ ਦੀ ਪਰਮਿਸ਼ਨ ਦੇਣਗੇ ਅਤੇ ਨਾਂਦੇੜ ਜੋਨ ਦੇ ਡੀ ਆਰ ਐਮ ਨੇ ਵੀ ਇਸ ਗੱਲ ਦਾ ਭਰੋਸਾ ਦਿੱਤਾ ਹੈ। ਸ ਮਿਨਹਾਸ ਨੇ ਦੱਸਿਆ ਕਿ ਵਿਸ਼ੇਸ਼ ਰੇਲ ਗੱਡੀਆਂ ਦੀ ਇਜਾਜ਼ਤ ਮਿਲਦੇ ਹੀ ਇਹਨਾਂ ਗੱਡੀਆਂ ਵਿੱਚ ਲੰਗਰ ਆਦਿ ਦਾ ਪ੍ਰਬੰਧ ਕਰਕੇ ਪੰਜਾਬ ਵੱਲ ਰਵਾਨਾ ਕਰ ਦਿੱਤਾ ਜਾਵੇਗਾ ਤਾਂ ਜੋ ਇਹ ਰੇਲਾਂ ਬਿਨਾ ਰੁਕੇ ਸਿੱਧਾ ਪੰਜਾਬ ਪਹੁੰਚ ਸਕਣ। ਇਸ ਸਾਰੇ ਕੰਮ ਲਈ ਅਮਰਾਵਤੀ ਤੋਂ ਲੋਕ ਸਭਾ ਮੈਮਬਰ ਨਵਨੀਤ ਕੌਰ ਰਾਣਾ ਵੀ ਸਰਕਾਰ ਨਾਲ ਰਾਬਤਾ ਕਰ ਰਹੇ ਹਨ ਤਾਂ ਜੋ ਸੰਗਤਾਂ ਆਪਣੇ ਘਰ ਪਹੁੰਚ ਸਕਣ। ਇਸ ਦੇ ਨਾਲ ਹੀ ਸ ਮਿਨਹਾਸ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਪ੍ਰਿੰਸੀਪਲ ਸੈਕਟਰੀ ਨਾਲ ਵੀ ਫੋਨ ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਪੰਜਾਬ ਸਰਕਾਰ ਵੱਲੋਂ ਮੱਧ ਪ੍ਰਦੇਸ਼ ਸਰਕਾਰ ਨਾਲ ਰਾਬਤਾ ਕਰੋ ਤਾਂ ਜੋ ਮਹਾਰਾਸ਼ਟਰ ਤੋਂ ਬੋਰਡ ਵੱਲੋਂ ਪਰਮਿਸ਼ਨ ਲੈ ਕੇ ਆ ਰਹੀ ਸੰਗਤ ਸੜਕੀ ਮਾਰਗ ਰਹੀ ਪੰਜਾਬ ਪੁੱਜ ਸਕੇ  ਜਿਸ ਤੇ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਵੱਲੋਂ ਅਜਿਹੀ ਕੋਈ ਵੀ ਮਦਦ ਕਰਨ ਤੋਂ ਅਸਮਰੱਥਾ ਪ੍ਰਗਟ ਜਤਾਈ । ਸਰਦਾਰ ਮਿਨਹਾਸ ਨੇ ਅੱਗੋਂ ਦੱਸਿਆ ਕਿ ਹਜ਼ੂਰ ਸਾਹਿਬ ਵਿੱਚ ਰਹਿਣ ਵਾਲੀ ਸੰਗਤ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ ਇਸ ਲਈ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ । ਉਹਨਾਂ ਕਿਹਾ ਕਿ ਬੋਰਡ ਸੰਗਤਾਂ ਨੂੰ ਜਲਦੀ ਤੋਂ ਜਲਦੀ ਆਪਣੇ ਆਪਣੇ ਘਰ ਪੁੱਜਦਾ ਕਰਨ ਲਈ ਨਿਰੰਤਰ ਯਤਨਸ਼ੀਲ ਹੈ ਅਤੇ ਜਦ ਤੱਕ ਰਹਿ ਰਹੀ ਸੰਗਤ ਨੂੰ ਕੋਈ ਪਰੇਸ਼ਾਨੀ ਨਹੀਂ ਹੋਣ ਦਿਤੀ ਜਾਵੇਗੀ।