ਤੀਬਰ ਗਰਮੀ ਦੀ ਲਹਿਰ ਨੇ ਭਾਰਤ ਨੂੰ ਤਪਾ ਦਿੱਤਾ, ਕਈ ਇਲਾਕੇ ਨਹੀਂ ਰਹਿਣਗੇ ਜਿਊਣ ਜੋਗੇ

0
85
Share this post

 

ਨਵੀਂ ਦਿੱਲੀ:4 ਜੁਲਾਈ  ( 5 ਆਬ ਨਾਉ ਬਿਊਰੋ )

ਤੀਬਰ ਗਰਮੀ ਦੀ ਲਹਿਰ ਨੇ ਭਾਰਤ ਨੂੰ ਤਪਾ ਦਿੱਤਾ ਹੈ। ਹੁਣ ਇਸ ਗੱਲ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕੀ ਭਾਰਤ ਦੇ ਕੁੱਝ ਹਿੱਸੇ ਗਰਮੀ ਕਾਰਨ ਰਹਿਣ ਜੋਗੇ ਨਹੀਂ ਰਹਿ ਜਾਣਗੇ ਕਿਉਂਕਿ ਅਗਲੇ ਕੁੱਝ ਸਾਲਾਂ ਚ ਇਹ ਗਰਮੀ ਵਧਣ ਵਾਲੀ ਹੈ ਤੇ ਮਨੁੱਖੀ ਜੀਵਨ ਐਨੀ ਗਰਮੀ ਸਹਿਣ ਦੇ ਕਾਬਿਲ ਨਹੀਂ। ਇਸ ਸਾਲ ਗਰਮੀ ਨਾਲ ਹੋਣ ਵਾਲਿਆਂ ਮੌਤਾਂ 100 ਤੱਕ ਪਹੁੰਚ ਗਈਆਂ ਹਨ।

ਹੁਣ ਡਰ ਇਸ ਗੱਲ ਦਾ ਪੈਦਾ ਹੋ ਗਿਆ ਹੈ ਕਿ ਇਹ ਗਰਮੀ ਆਉਣ ਵਾਲੇ ਸਾਲਾਂ ‘ਚ ਹੋਰ ਵੀ ਵਧੇਗੀ ਜਿਸ ਕਰ ਕੇ ਭਾਰਤ ਦੇ ਕਈ ਹਿੱਸੇ ਮਨੁੱਖੀ ਜੀਵਨ ਦੇ ਕਾਬਿਲ ਨਹੀਂ ਰਹਿਣਗੇ। ‘ਹੀਟ ਵੇਵ’ ਜਾਂ ਗਰਮੀ ਦੀ ਲਹਿਰ ਭਾਰਤ ਵਿੱਚ ਮਾਰਚ ਤੇ ਜੁਲਾਈ ਦੇ ਮਹੀਨਿਆਂ ਵਿੱਚ ਹੁੰਦੀ ਹੈ ਤੇ ਮਾਨਸੂਨ ਦੇ ਆਉਣ ਤੇ ਘਟਦੀ ਹੈ। ਪਰ ਪਿਛਲੇ ਕੁੱਝ ਸਾਲਾਂ ਚ ਇਹ ਦੇਖਣ ‘ਚ ਆਇਆ ਹੈ ਕਿ ਗਰਮੀ ਦੀ ਤੀਬਰਤਾ ਹੋਰ ਡੁੰਗੀ ਤੇ ਲੰਮੀ ਹੋਈ ਹੈ।ਜਲਵਾਯੂ ਬਦਲਾਅ ਤੇ ਅੰਤਰ-ਸਰਕਾਰੀ ਪੈਨਲ ਮੁਤਾਬਿਕ ਭਾਰਤ ਜਲਵਾਯੂ ਸੰਕਟ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ ਵਿੱਚ ਸ਼ਾਮਿਲ ਹੈ। ਮੇਸੇਚਿਉਸੇਟ੍ਸ ਇੰਸਟੀਚਿਊਟ ਆਫ਼ ਟੈਕਨੌਲੋਜੀ ਦੇ ਮਾਹਿਰਾਂ ਮੁਤਾਬਿਕ ਭਾਵੇਂ ਦੁਨੀਆ ਕਾਰਬਨ ਐਮਿਸ਼ਨ ਘਟਾਉਣ ਚ ਕਾਮਯਾਬ ਵੀ ਹੋ ਜਾਵੇ ਜਿਸ ਕਰ ਕੇ ਦੁਨੀਆ ਚ ਤਾਪਮਾਨ ਘੱਟ ਰੱਖਿਆ ਜਾ ਸਕੇ, ਫੇਰ ਵੀ ਭਾਰਤ ਦੇ ਕੁੱਝ ਹਿੱਸੇ ਐਨੇ ਗਰਮ ਹੋ ਜਾਣਗੇ ਕਿ ਇਹ ਮਨੁੱਖੀ ਬਚਤ-ਰਹਿਤਤਾ ਦੀ ਹੱਦ ਨੂੰ ਪਰਖਣਗੇ। “ਗਰਮੀ ਦੀ ਲਹਿਰਾਂ ਭਵਿੱਖ ਵਿੱਚ ਜਲਵਾਯੂ ਬਦਲਾਅ ਨੂੰ ਘਟਾਉਣ ਤੋਂ ਬਾਅਦ ਵੀ ਹੋਰ ਵੀ ਗੰਭੀਰ ਹੋ ਜਾਣਗੀਆਂ”, ਐਲਫਤਿਹ ਐਲਤਾਹਿਰ, ਪ੍ਰੋਫੈਸਰ, ਹਾਈਡ੍ਰੋਲੋਜੀ ਤੇ ਕ੍ਲਾਇਮੇਟ, ਐੱਮ ਆਈ ਟੀ ਨੇ ਕਿਹਾ।