ਤਿੰਨ ਮਹੀਨੇ ਪਹਿਲਾਂ ਵਿਆਹ ਕੇ ਆਈ ਦੁਲਹਨ ਚਾਰ ਲੱਖ ਰੁਪਏ ਲੈ ਕੇ ਹੋਈ ਫਰਾਰ!

0
72
Share this post

 

 

ਜੀਂਦ : 29 ਜਨਵਰੀ  (5ਆਬ ਨਾਉ ਬਿਊਰੋ) 

ਹਰਿਆਣਾ ਦੇ ਜੀਂਦ ਚ ਤਿੰਨ ਮਹੀਨੇ ਪਹਿਲਾਂ ਵਿਆਹ ਕੇ ਆਈ ਲਾੜੀ ਚਾਰ ਲੱਖ ਰੁਪਏ ਲੈ ਕੇ ਫਰਾਰ ਹੋ ਗਈ। ਇਸ ਭਗੌੜੀ ਦੁਲਹਨ ਦੀ ਇਹ ਹਰਕਤ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ। ਪੁਲਿਸ ਨੇ ਇਸ ਮਾਮਲੇ ਚ ਮੁਕੱਦਮਾ ਦਰਜ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਭੱਜੀ ਲਾੜੀ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ।

ਦੱਸ ਦਈਏ ਕਿ ਪੁਲਿਸ ਨੂੰ ਅਜੇ ਵੀ ਦੁਲਹਨ ਦਾ ਕੋਈ ਸੁਰਾਗ ਨਹੀਂ ਮਿਲਿਆ। ਜੀਂਦ ਦੇ ਪੰਡਤ ਅਮਿਤ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਕਿਸੇ ਜਾਣਪਛਾਣ ਵਾਲੇ ਰਾਹੀਂ ਉਸ ਨੇ ਪੱਛਮੀ ਬੰਗਾਲ ਦੇ ਜਲਪਾਈ ਗੁਡੀ ਦੀ ਰੇਸ਼ਮਾ ਨਾਂ ਦੀ ਮਹਿਲਾ ਨਾਲ ਵਿਆਹ ਕੀਤਾ ਸੀ। ਸਭ ਕੁਝ ਠੀਕ ਚਲ ਰਿਹਾ ਸੀ ਪਰ ਬੀਤੀ ਰਾਤ ਰੇਸ਼ਮਾ ਪਰਿਵਾਰ ਨੂੰ ਨੀਂਦ ਦੀਆਂ ਗੋਲੀਆਂ ਦੇ ਫਰਾਰ ਹੋ ਗਈ।

ਇਸ ਦੇ ਨਾਲ ਹੀ ਉਹ ਚਾਰ ਲੱਖ ਰੁਪਏ ਕੈਸ਼ਗਹਿਣੇ ਤੇ ਕੁਝ ਹੋਰ ਸਾਮਾਨ ਵੀ ਲੈ ਕੇ ਫਰਾਰ ਹੋ ਗਈ। ਇਸ ਮਾਮਲੇ ਚ ਉਸ ਦੇ ਨਾਲ ਕੋਈ ਹੋਰ ਵੀ ਸ਼ਾਮਲ ਹੈ ਜੋ ਭੱਜਣ ਤੋਂ ਬਾਅਦ ਪੀੜਤ ਨੂੰ ਧਮਕੀ ਦੇ ਰਹੇ ਹਨ ਕਿ ਸ਼ਿਕਾਇਤ ਕਰਨ ਤੇ ਜਾਨ ਤੋਂ ਮਾਰ ਦੇਣਗੇ। ਉਧਰ ਇਸ ਮਾਮਲੇ ਚ ਪੁਲਿਸ ਨੇ ਧਾਰਾ 328 ਤੇ 406 ਤਹਿਤ ਮੁਕੱਦਮਾ ਦਰਜ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।