ਡਾ ਏ ਪੀ ਸਿੰਘ ਨੇ ਭਾਈ ਨਿਰਮਲ ਸਿੰਘ ਖਾਲਸਾ ਦੇ ਇਲਾਜ ਬਾਰੇ ਚੁਕੇ ਜਾ ਰਹੇ ਸਵਾਲਾਂ ਦਾ ਕੀਤਾ ਖੰਡਨ

ਕਿਹਾ ਭਾਈ ਸਾਹਿਬ ਦੇ ਪਰਿਵਾਰਿਕ ਮੈਂਬਰਾਂ ਦੇ ਜੋਰ ਪਾਣ ਤੇ ਹੀ ਓਹਨਾ ਨੂੰ ਸਰਕਾਰੀ ਹਸਪਤਾਲ ਸ਼ਿਫਟ ਕੀਤਾ ਗਿਆ ਸੀ।

0
241
Share this post

ਕਿਹਾ ਭਾਈ ਸਾਹਿਬ ਦੇ ਪਰਿਵਾਰਿਕ ਮੈਂਬਰਾਂ ਦੇ ਜੋਰ ਪਾਣ ਤੇ ਹੀ ਅੰਮ੍ਰਿਤਸਰ 8 ਅਪ੍ਰੈਲ ( ਚਰਨਜੀਤ ਸਿੰਘ )
ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਪਦਮ ਸ੍ਰੀ ਦੇ ਇਲਾਜ ਨੂੰ ਲੈ ਕੇ ਚਰਚਾ ਵਿਚ ਆਏ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਵੱਲਾ ਅੰਮ੍ਰਿਤਸਰ ਦੇ ਡੀਨ ਡਾਕਟਰ ਏ ਪੀ ਸਿੰਘ ਨੇ ਕਿਹਾ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਪਦਮ ਸ੍ਰੀ ਮਾਮਲੇ ਵਿਚ ਹਸਪਤਾਲ ਦੇ ਪ੍ਰਬੰਧਾਂ ਤੇ ਬੇਲੋੜੇ ਸਵਾਲ ਚੁੱਕੇ ਜਾ ਰਹੇ ਹਨ। ਭਾਈ ਖਾਲਸਾ ਦੇ ਇਲਾਜ਼ ਸੰਬਧੀ ਚਲਦੀਆਂ ਚਰਚਾਵਾਂ ਨੂੰ ਲੈ ਕੇ ਅੱਜ 5ਆਬ ਨਾਉ ਨਾਲ ਵਿਸੇਸ਼ ਗਲ ਕਰਦਿਆਂ ਡਾਕਟਰ ਏ ਪੀ ਸਿੰਘ ਨੇ ਕਿਹਾ ਕਿ ਸਾਨੂੰ ਦੇਰ ਰਾਤ ਨੂੰ ਟਰਸਟ ਦੇ ਸਕੱਤਰ ਡਾਕਟਰ ਰੂਪ ਸਿੰਘ ਰਾਹੀ ਪਤਾ ਲਗਾ ਕਿ ਭਾਈ ਖਾਲਸਾ ਇਲਾਜ ਲਈ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਇਲਾਜ ਲਈ ਆ ਰਹੇ ਹਨ ਤਾਂ ਅਸੀ ਤੁਰੰਤ ਇਕ ਮੈਡੀਕਲ ਟੀਮ ਤਿਆਰ ਕਰਕੇ ਉਨਾਂ ਦੇ ਇਲਾਜ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਹਸਪਤਾਲ ਵਿਚ 7 ਮਾਹਿਰ ਡਾਕਟਰ ਪੀ ਪੀ ਈ ਕਿੱਟ ਨਾਲ ਆਇਸੁਲੇਸ਼ਨ ਵਾਰਡ ਵਿਚ ਤਿਆਰ ਸਨ। ਰਾਤ ਜਦ ਭਾਈ ਖ਼ਾਲਸਾ ਸਾਡੇ ਕੋਲ ਹਸਪਤਾਲ ਪੁੱਜੇ ਤਾਂ ਉਨਾਂ ਦੇ ਮੁੱਢਲੇ ਟੈਸਟ ਆਦਿ ਕਰਵਾ ਕੇ ਉਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਸਾਡੇ ਇਲਾਜ ਤੋ ਬਾਅਦ ਭਾਈ ਖਾਲਸਾ ਪੂਰੀ ਰਾਤ ਵਾਰਡ ਵਿਚ ਅਰਾਮ ਨਾਲ ਰਹੇ। ਡਾਕਟਰ ਏ ਪੀ ਸਿੰਘ ਨੇ ਦਸਿਆ ਕਿ ਸਵੇਰ ਸਾਰ ਸਾਨੂੰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋ ਡਾਕਟਰ ਕਰਨ ਮਹਿਰਾ ਦਾ ਫੋਨ ਆ ਜਾਦਾ ਹੈ ਕਿ 108 ਨੰਬਰ ਐਬੁਲੈਂਸ ਰਾਹੀ ਭਾਈ ਖ਼ਾਲਸਾ ਨੂੰ ਸਰਕਾਰੀ ਹਸਪਤਾਲ ਭੇਜ ਦਿੱਤਾ ਜਾਵੇ। ਭਾਈ ਖਾਲਸਾ ਦਾ ਪੁੱਤਰ ਅਮਿਤੇਸ਼ਵਰ ਸਿੰਘ ਵੀ ਇਹ ਚਾਹੁੰਦਾ ਸੀ ਕਿ ਭਾਈ ਖਾਲਸਾ ਦਾ ਇਲਾਜ ਸਰਕਾਰੀ ਹਸਪਤਾਲ ਵਿਚ ਹੋਵੇ। ਉਹ ਬਾਰ ਬਾਰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਅਤੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਇੰਸਟੀਚਿਉਂਟ ਆਫ ਸਾਇਸਜ਼ ਚਲਾ ਰਹੇ ਟਰਸਟ ਦੇ ਸਕੱਤਰ ਡਾਕਟਰ ਰੂਪ ਸਿੰਘ ਨੂੰ ਫੋਨ ਕਰਕੇ ਦਬਾਅ ਬਣਾ ਰਿਹਾ ਸੀ ਕਿ ਉਸ ਦੇ ਪਿਤਾ ਨੂੰ ਇਲਾਜ਼ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਜਾਵੇ। ਡਾਕਟਰ ਏ ਪੀ ਸਿੰਘ ਨੇ ਦਸਿਆ ਕਿ ਭਾਈ ਖਾਲਸਾ ਦੇ ਪੁੱਤਰ ਦੇ ਕਹਿਣ ਤੋ ਬਾਅਦ ਅਸੀ ਇਕ ਐਬੂਲੈਸ ਨੂੰ ਸੈਨੇਟਾਇਜ਼ ਕਰਵਾ ਕੇ ਭਾਈ ਖਾਲਸਾ, ਉਨਾਂ ਦੇ ਪੁੱਤਰ ਨੂੰ ਸ੍ਰੀ ਗੁਰੂ ਨਾਨਕ ਹਸਪਤਾਲ ਭੇਜਿਆ ਸੀ। ਉਨਾਂ ਕਿਹਾ ਕਿ ਹਾਲਾਂਕਿ ਅਸੀ ਕਿਸੇ ਵੀ ਮਰੀਜ਼ ਨੂੰ ਸਰਕਾਰੀ ਹਸਪਤਾਲ ਭੇਜਣ ਲਈ ਤਿਆਰ ਨਹੀ ਕਿਉਂਕਿ ਸਾਡੇ ਕੋਲ ਇਲਾਜ਼ ਦੇ ਪੂਰੇ ਬਦੋਬਸਤ ਹਨ। ਉਨਾ ਦਸਿਆ ਕਿ 24 ਮਾਰਚ ਨੂੰ ਜਦ ਭਾਈ ਨਿਰਮਲ ਸਿੰਘ ਖਾਲਸਾ ਮੁਢਲੀ ਜਾਂਚ ਲਈ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਆਉਂਦੇ ਹਨ ਤਾਂ ਉਹਨਾਂ ਖੁਦ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਜਾ ਕੇ ਭਾਈ ਖਾਲਸਾ ਦੀ ਜਾਂਚ ਕਰਵਾਈ ਸੀ। ਉਸ ਦਿਨ ਜੋ ਡਾਕਟਰ ਡਿਉਂਟੀ ਤੇ ਸਨ ਦੀ ਬਜਾਏ ਹੈਡ ਆਫ ਡਿਪਾਰਟਮੈਂਟ ਡਾਕਟਰ ਗੁਰਿੰਦਰ ਮੋਹਨ ਨੂੰ ਵਿਸੇਸ਼ ਡਿਉਂਟੀ ਲਗਾ ਕੇ ਭਾਈ ਖਾਲਸਾ ਦੀ ਜਾਂਚ ਕਰਵਾਈ ਗਈ ਸੀ। ਡਾਕਟਰ ਏ ਪੀ ਸਿੰਘ ਨੇ ਕਿਹਾ ਕਿ ਡਾਕਟਰ ਗੁਰਿੰਦਰ ਮੋਹਨ ਨੇ ਭਾਈ ਖਾਲਸਾ ਨੂੰ ਕਿਹਾ ਸੀ ਕਿ ਜੇ ਉਹ ਠੀਕ ਮਹਿਸੂਸ ਨਹੀ ਕਰ ਰਹੇ ਤਾਂ ਉਹ ਹੁਣ ਹੀ ਹਸਪਤਾਲ ਵਿਚ ਦਾਖਲ ਹੋ ਜਾਣ ਪਰ ਭਾਈ ਖਾਲਸਾ ਨੇ ਆਪ ਹੀ ਕਿਹਾ ਕਿ ਜੇ ਉਨਾਂ ਨੂੰ ਲਗਾ ਤਾਂ ਉਹ ਖੁਦ ਦੁਬਾਰਾ ਹਸਪਤਾਲ ਆ ਕੇ ਦਾਖਲ ਹੋ ਜਾਣਗੇ। ਉਨਾ ਦਸਿਆ ਕਿ ਜਦ ਉਹ ਹਸਪਤਾਲ ਆਏ ਸਨ ਤਾਂ ਖਾਂਸੀ ਜਰੂਰ ਸੀ , ਉਨਾਂ ਨਿਜੀ ਤੌਰ ਤੇ ਫੋਨ ਕਰਕੇ ਮੈਨੂੰ ਦਸਿਆ ਕਿ ਉਹ ਇਲਾਜ ਲਈ ਆ ਰਹੇ ਹਨ। 29 ਮਾਰਚ ਨੂੰ ਉਹ ਸਾਡੇ ਕੋਲ ਦੁਬਾਰਾ ਹਸਪਤਾਲ ਆਉਂਦੇ ਹਨ, ਉਸ ਸਮੇ ਤਕ ਭਾਈ ਖਾਲਸਾ ਦੀ ਛਾਤੀ ਤੇ ਬਲਗਮ ਕਾਰਨ ਖੰਘ ਦਾ ਜ਼ੋਰ ਸੀ। ਅਸੀ ਉਨਾਂ ਦੀ ਹਾਲਤ ਦੇਖ ਕੇ ਉਨਾਂ ਨੂੰ ਤੁਰੰਤ ਦਾਖਲ ਕਰ ਲਿਆ। ਅਸੀ ਉਨਾਂ ਨੂੰ ਕਿਸੇ ਵੀ ਹੋਰ ਹਸਪਤਾਲ ਵਿਚ ਭੇਜਣ ਬਾਰੇ ਨਹੀ ਸੋਚਿਆ। ਡਾਕਟਰ ਏ ਪੀ ਸਿੰਘ ਨੇ ਦਸਿਆ ਕਿ ਹਸਪਤਾਲ ਦੇ ਨੋਡਲ ਅਫਸਰ ਡਾਕਟਰ ਸਰੀਨ ਨੂੰ ਸਵੇਰੇ 5 ਵਜੇ ਦੇ ਕਰੀਬ ਸਰਕਾਰੀ ਹਸਪਤਾਲ ਤੋ ਕਾਲ ਆਉਂਦੀ ਹੈ ਕਿ ਰਾਤ ਵਾਲੇ ਮਰੀਜ ਦਾ ਕੀ ਕੀਤਾ। ਡਾਕਟਰ ਸਰੀਨ ਨੇ ਫੋਨ ਕਰਤਾ ਨੂੰ ਦਸਿਆ ਕਿ ਮਰੀਜ਼ ਬਿਲਕੁਠ ਠੀਕ ਹੈ ਤੇ ਸਾਡੇ ਕੋਲ ਪੂਰੇ ਪ੍ਰਬੰਧ ਹਨ। ਡਾਕਟਰ ਏ ਪੀ ਸਿੰਘ ਨੇ ਦਸਿਆ ਕਿ ਅਸੀ ਪੰਜਾਬ ਸਰਕਾਰ ਨੂੰ ਲਿਖਤੀ ਤੌਰ ਤੇ ਪਹਿਲਾਂ ਹੀ ਜਾਣਕਾਰੀ ਦਿੱਤੀ ਹੋਈ ਹੈ ਕਿ ਅਸੀ 300 ਬੈਡ ਅਤੇ 10 ਵੈਟੀਲੇਟਰ ਲੋੜ ਪੈਣ ਤੇ ਸਰਕਾਰ ਨੂੰ ਸੇਵਾ ਦੇਣ ਲਈ ਤਿਆਰ ਹਾਂ। ਭਾਈ ਖਾਲਸਾ ਦੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਚ ਸਾਰੇ ਜਰਨਲ ਟੈਸਟ ਲਏ ਸਨ, ਕੋਵਿਡ 19 ਦੇ ਟੈਸਟ ਸ੍ਰੀ ਗੁਰੂ ਨਾਨਕ ਹਸਪਤਾਲ ਵਿਚ ਹੋਏ। ਉਨਾ ਕਿਹਾ ਕਿ ਹਲਾਤ ਅਜਿਹੇ ਹਨ ਕਿ ਸਾਡੇ ਕੋਲ ਕੋਈ ਵੀ ਸੰਭਾਵਿਤ ਮਰੀਜ਼ ਆ ਜਾਦਾ ਹੈ ਤਾਂ ਉਸ ਦੀ ਜਾਣਕਾਰੀ ਸਰਕਾਰੀ ਹਸਪਤਾਲ ਨੂੰ ਦੇਣੀ ਪੈਂਦੀ ਹੈ। ਉਨਾਂ ਕਿਹਾ ਕਿ ਅਸੀ ਭਾਈ ਖਾਲਸਾ ਨੂੰ ਗੁਰੂ ਨਾਨਕ ਹਸਪਤਾਲ ਭੇਜਣ ਲਈ ਤਿਆਰ ਨਹੀ ਸੀ। ਜਦ ਮਰੀਜ਼ ਦੇ ਨਾਲ ਆਏ ਪਰਵਾਰਕ ਮੈਂਬਰ ਹੀ ਕਹਿ ਰਹੇ ਹਨ ਕਿ ਮਰੀਜ਼ ਦਾ ਹਸਪਤਾਲ ਬਦਲ ਦਿੱਤਾ ਜਾਵੇ ਤਾਂ ਅਸੀ ਕੁਝ ਵੀ ਨਹੀ ਕਰ ਸਕਦੇ। ਉਨਾਂ ਕਿਹਾ ਕਿ ਹੋ ਸਕਦਾ ਹੈ ਕਿ ਪਰਵਾਰ ਦੇ ਮਨ ਵਿਚ ਇਹ ਖਿਆਲ ਵੀ ਆਇਆ ਹੋਵੇ ਕਿ ਕੋਵਿਡ 19 ਦਾ ਟੈਸਟ ਸਿਰਫ ਸਰਕਾਰੀ ਹਸਪਤਾਲ ਵਿਚ ਹੈ ਇਸ ਲਈ ਕਰੋਨਾਂ ਨੂੰ ਲੈ ਕੇ ਪਰਵਾਰ ਚਿੰਤਤ ਰਿਹਾ ਹੋਵੇ। ਉਨਾਂ ਸਵਿਕਾਰ ਕੀਤਾ ਕਿ ਸਾਡੇ ਹਸਪਤਾਲ ਵਿਚ ਕਰੋਨਾ ਦਾ ਟੇਸਟ ਕਿਟ ਨਹੀ ਸੀ ਪਰ ਸਾਡੀਆਂ ਵਾਰਡਾਂ ਬਾਕੀ ਹਸਪਤਾਲਾਂ ਤੋ ਜਿਆਦਾ ਸੁਰਖਿਅਤ ਹਨ। ਸਾਡੇ ਹਸਪਤਾਲ ਵਿਚ ਛਾਤੀ ਰੋਗਾਂ ਦੇ ਮਾਹਿਰ ਡਾਕਟਰ ਅਤੇ, 7 ਮੈਂਬਰਾਂ ਦੀ ਇਕ ਟੀਮ ਸਾਰਾ ਚੈਕਅਪ ਕਰਦੇ ਰਹੇ। ਉਨਾ ਕਿਹਾ ਕਿ ਸਾਨੂੰ ਸਰਕਾਰੀ ਹਸਪਤਾਲ ਤੋ ਫੋਨ ਆਇਆ ਸੀ ਕਿ ਭਾਈ ਖਾਲਸਾ ਦਾ ਇਲਾਜ ਕਰਨ ਵਾਲੀ ਟੀਮ ਦੀ ਵੀ ਮੈਡੀਕਲ ਜਾਂਚ ਕੀਤੀ ਜਾਵੇਗੀ ਜੋ ਅੱਜ ਤਕ ਨਹੀ ਹੋ ਸਕੀ। ਹਾਲਾਂਕਿ ਸਾਡੀ ਟੀਮ ਪੀ ਪੀ ਈ ਕਿਟ ਨਾਲ ਹੀ ਮਰੀਜਾਂ ਦੀ ਜਾਂਚ ਕਰਦੀ ਹੈ।