ਟੈਕਸਾਸ ਦੇ ਕੈਮੀਕਲ ਪਲਾਂਟ ‘ਚ ਧਮਾਕਾ

0
23
Share this post

 

ਵਾਸ਼ਿੰਗਟਨ – 27 ਨਵੰਬਰ (5ਆਬ ਨਾਉ ਬਿਊਰੋ)

ਟੈਕਸਾਸ ਦੇ ਕੈਮੀਕਲ ਪਲਾਂਟ ਵਿਚ ਬੁੱਧਵਾਰ ਨੂੰ ਧਮਾਕਾ ਹੋਣ ਦੀ ਖਬਰ ਮਿਲੀ ਹੈ। ਮੀਡੀਆ ਵਿਚ ਦਿੱਤੀ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਧਮਾਕੇ ਕਾਰਨ ਇਕ ਵੱਡਾ ਅੱਗ ਦਾ ਗੁਬਾਰ ਆਸਮਾਨ ਵੱਲ ਉਠਿਆ ਸੀ। ਘਟਨਾ ਤੋਂ ਬਾਅਦ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

 

ਸਥਾਨਰ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਨੇਡਰਲੈਂਡ ਵਾਲੰਟੀਅਰ ਫਾਇਰ ਵਿਭਾਗ ਦੇ ਫੇਸਬੁੱਕ ਪੇਜ ‘ਤੇ ਲਿਖਿਆ ਕਿ ਪੋਰਟ ਨੀਚੇਸ ਵਿਚ ਟੀ.ਪੀ.ਸੀ. ਪਲਾਂਟ ਵਿਚ ਧਮਾਕਾ ਹੋਇਆ ਹੈ ਤੇ ਇਹ ਸਾਰਿਆਂ ਲਈ ਲਾਜ਼ਮੀ ਹੈ ਕਿ ਉਹ ਘਟਨਾ ਵਾਲੀ ਥਾਂ ਤੋਂ ਘੱਟੋ-ਘੱਟ ਅੱਧੇ ਮੀਲ ਦੀ ਦੂਰੀ ਬਣਾਏ ਰੱਖਣ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਘਟਨਾ ਦੀਆਂ ਵੀਡੀਓਜ਼ ਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

ਸਥਾਨਕ ਨਿਵਾਸੀ ਰਾਇਨ ਮੈਥਿਊਸਨ, ਜੋ ਕਿ ਇਸ ਘਟਨਾ ਵਾਲੀ ਥਾਂ ਤੋਂ ਸਿਰਫ 2 ਮਿੰਟ ਦੀ ਦੂਰੀ ‘ਤੇ ਰਹਿੰਦੇ ਹਨ, ਨੇ ਏ.ਐਫ.ਪੀ. ਨੂੰ ਦੱਸਿਆ ਕਿ ਧਮਾਕੇ ਦੀ ਰੌਸ਼ਨੀ ਬਹੁਤ ਤੇਜ਼ ਸੀ ਤੇ ਇਸ ਦੌਰਾਨ ਉਹਨਾਂ ਦੇ ਘਰਾਂ ਦੇ ਦਰਾਵਾਜ਼ੇ ਕੰਬ ਗਏ। ਰਾਇਨ ਨੇ ਦੱਸਿਆ ਕਿ ਉਹ ਇਸ ਦੌਰਾਨ ਡਰ ਗਏ। ਕਾਊਂਟੀ ਦੇ ਜੱਜ ਨੇ ਇਕ ਸਥਾਨਕ ਪੱਤਰਕਾਰ ਏਜੰਸੀ ਨੂੰ ਦੱਸਿਆ ਕਿ ਇਸ ਦੌਰਾਨ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ। ਇਹ ਘਟਨਾ ਹਿਊਸਟਨ ਤੋਂ 135 ਕਿਲੋਮੀਟਰ ਦੀ ਦੂਰੀ ‘ਤੇ ਵਾਪਰੀ ਹੈ।