ਜੇਕਰ ਤੁਸੀਂ ਵੀ ਐਮਾਜ਼ੋਨ ਨਾਲ ਵਪਾਰ ਕਰਨਾ ਚਾਹੁੰਦੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ !

0
71
Share this post

 

 

ਲੁਧਿਆਣਾ  : 29 ਜਨਵਰੀ  (5ਆਬ ਨਾਉ ਬਿਊਰੋ)

ਯੂ. ਐੱਸ. ਏ. ਦੀ ਮਸ਼ਹੂਰ ਆਨਲਾਈਨ ਕੰਪਨੀ ਐਮਾਜ਼ੋਨ ਨਾਲ ਜੇਕਰ ਤੁਸੀਂ ਵੀ ਵਪਾਰ ਕਰਨਾ ਚਾਹੁੰਦੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ ਕਿਉਂਕਿ ਐਮਾਜ਼ੋਨ ‘ਤੇ ਕਰੋੜਾਂ ਦੀ ਧੋਖਾਧੜੀ ਕਰਨ ਦੇ ਦੋਸ਼ ਲੱਗੇ ਹਨ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਇਕ ਕੱਪੜਾ ਵਪਾਰੀ ਨਰਿੰਦਰ ਚੁੱਘ ਵਲੋਂ ਕੰਪਨੀ ‘ਤੇ ਦੋਸ਼ ਲਾਉਂਦਿਆਂ ਖੁਲਾਸਾ ਕੀਤਾ ਗਿਆ ਹੈ ਕਿ ਐਮਾਜ਼ੋਨ ਵਪਾਰੀਆਂ ਨੂੰ ਵੱਧ ਕਮਾਈ ਦੇ ਸੁਪਨੇ ਦਿਖਾ ਕੇ ਆਪਣੀ ਕੰਪਨੀ ਨਾਲ ਜੋੜਦੀ ਹੈ ਅਤੇ ਫਿਰ ਉਨ੍ਹਾਂ ਨੂੰ ਲੁੱਟਣਾ ਸ਼ੁਰੂ ਕਰ ਦਿੰਦੀ ਹੈ।

ਇਸ ਕੜੀ ਤਹਿਤ ਉਨ੍ਹਾਂ ਨੂੰ ਕੰਪਨੀ ਨੇ ਆਪਣੇ ਝਾਂਸੇ ‘ਚ ਲਿਆ ਅਤੇ ਫਿਰ ਉਨ੍ਹਾਂ ਨਾਲ ਇਕ ਕਰੋੜ, 91 ਲੱਖ ਦੀ ਠਗੀ ਕੀਤੀ। ਉਨ੍ਹਾਂ ਕਿਹਾ ਕਿ ਮੁਨਾਫੇ ਦੇ ਨਾਂ ‘ਤੇ ਕੰਪਨੀ ਵਪਾਰੀਆਂ ਨਾਲ ਠਗੀ ਕਰ ਰਹੀ ਹੈ। ਫਿਲਹਾਲ ਨਰਿੰਦਰ ਚੁੱਘ ਵਲੋਂ ਆਪਣੀ ਸ਼ਿਕਾਇਤ ਲੁਧਿਆਣਾ ਦੇ ਪੁਲਸ ਕਮਿਸ਼ਨਰ ਕੋਲ ਦਰਜ ਕਰਵਾ ਦਿੱਤੀ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਨਰਿੰਦਰ ਚੁੱਘ ਨੂੰ ਇਨਸਾਫ ਕਦੋਂ ਤੱਕ ਮਿਲਦਾ ਹੈ।