ਜੀ. ਐਨ. ਡੀ.ਯੂ ਦੇ ਪਲੇਸਮੈਂਟ ਵਿਭਾਗ ਨੇ ‘ਆਈ. ਬੀ. ਐਮ ਨੇ ‘ ਹੈਕ ਚੈਲੇਂਜ’ ‘ਤੇ ਸੈਮੀਨਾਰ ਦਾ ਆਯੋਜਨ ਕੀਤਾ

0
1006
Share this post

 

ਅੰਮ੍ਰਿਤਸਰ ,12 ਜੁਲਾਈ ( 5ਆਬ ਨਾਉ ਬਿਊਰੋ )

ਗੁਰੂ ਨਾਨਕ ਦੇਵ ਯੁਨਿਵਰਸਿਟੀ ਦੇ ਪਲੇਸਮੈਂਟ ਵਿਭਾਗ ਵੱਲੋਂ ਸੈਮੀਨਾਰ ਦਾ ਆਯੋਜਨ ਕੀਤਾ | ਇਸ ਵਿੱਚ ਗੁਰੂ ਨਾਨਕ ਦੇਵ ਯੁਨਿਵਰਸਿਟੀ ਦੇ ਮੁੱਖ ਕੈਂਪਸ ਅਤੇ ਖੇਤਰੀ ਕੈਂਪਸ ਦੇ ਵਿਦਿਆਰਥੀਆਂ ਨੇ ਬਾਰੇ ਹੀ ਉਤਸ਼ਾਹ ਨਾਲ ਇਸ ਵਿਚ ਹਿੱਸਾ ਲਿਆ।ਇਸ ਵਿਚ ਕੰਪਿਊਟਰ ਸਾਇੰਸ, ਕੰਪਿਊਟਰ ਇੰਜੀਨੀਅਰਿੰਗ ਅਤੇ ਇਲੈਕਟ੍ਰਾਨਿਕਸ ਤਕਨਾਲੋਜੀ ਦੇ ਵਿਦਿਆਰਥੀਆ ਸ਼ਾਮਿਲ ਸਨ । ਇਸ ਦੇ ਮੁੱਖ ਸੰਚਾਲਕ ਡਾ. ਮਨੀ ਮੱਧਵਰ, ਪ੍ਰੋਗਰਾਮ ਮੈਨੇਜਰ, ਯੂਨੀਵਰਸਿਟੀ ਰੀਲੇਸ਼ਨਸ ਨੇ ਆਈ.ਬੀ.ਐਮ ਹੈਕ ਚੈਲੇਂਜ ਪ੍ਰੋਗਰਾਮ ਤੋਂ ਜਾਣੋ ਕਰਵਾਇਆ ਅਤੇ ਉਦਯੋਗ ਸੰਬੰਧ ਵਿਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ।

ਉਹਨਾਂ ਕਿਹਾ ਕਿ ਜਿਹੜੀਆਂ ਟੀਮਾਂ ਇਸ ਵਿੱਚ ਅੱਛਾ ਪ੍ਰਦਰਸ਼ਨ ਕਰਦਿਆਂ ਹਨ ਉਹਨਾਂ ਨੂੰ ਸ਼ਮੂਲੀਅਤ ਸਰਟੀਫਿਕੇਟ ਅਤੇ ਪ੍ਰੀ-ਪਲੇਸਮੈਂਟ ਨੌਕਰੀ ਦੀ ਵੀ ਪੇਸ਼ਕਸ਼ਾ ਕੀਤੀ ਜਾਵੇਗੀ ।ਆਈ.ਬੀ.ਐਮ ਦੇ ਮਾਹਰਾਂ ਦੁਆਰਾ ਤਕਨੀਕੀ ਸਹਾਇਤਾ ਵੀ ਦਿੱਤੀ ਜਾਵੇਗੀ ।ਉਹਨਾਂ ਨੇ ਕੋਡਿਗ ਦੀ ਮਹੱਤਤਾ `ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਵੱਖ ਵੱਖ ਕਿਸਮਾਂ ਦੇ ਕੋਡਿਗ ਮੁਕਾਬਲੇ, ਇੰਟਰਨਸ਼ਿਪ ਅਤੇ ਪ੍ਰਾਜੈਕਟਾਂ` ਤੇ ਨਿਰੰਤਰ ਕੰਮ ਕਰਨਾ ਚਾਹੀਦਾ ਹੈ | ਇਕ ਅੱਛਾ ਕੋਡਰ ਬਣਨ ਦੀ ਵੀ ਪ੍ਰਾਣਾਂ ਦਿੱਤੀ |

ਡਾ. ਮਨੀ ਮੱਧਵਰ ਨੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨਾਲ ਸਾਲੇਹ ਮਸ਼ਵਰਾ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਆਈ.ਬੀ.ਐਮ ਵਿੱਚ ਬਹੁਤ ਚੰਗਾ ਭਵਿੱਖ ਹੈ | ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸੱਥਰ ਹੋਰ ਵੀ ਵਾਡੀਆ ਹੈ ਅਤੇ ਉਹਨਾਂ ਦੀ ਗੁਣਵੱਤਾ ਤੇ ਹੁਨਰ ਦੇ ਚਰਚਾ ਨੇ ਕਾਰਪੋਰੇਟ ਜਗਤ ਵਿੱਚ ਨਵੀਆਂ ਉਚਾਈਆਂ ਨੂੰ ਛੂਹੀਆਂ ਹੈ |ਵਿਸ਼ੇਸ਼ ਕਰਕੇ ਆਈ. ਟੀ ਸੈਕਟਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀਆਂ ਮੰਗਾਂ ਵਧੀਆਂ ਹਨ | ਡਾ. ਅਮਿਤ ਚੋਪੜਾ, ਅਸਿਸਟੈਂਟ ਪਲੇਸਮੈਂਟ ਅਧਿਕਾਰੀ ਨੇ ਇਸ ਮੌਕੇ ‘ਤੇ ਮਹਿਮਾਨਾਂ ਦਾ ਸਵਾਗਤ ਕੀਤਾ |ਇਸ ਮੌਕੇ ਉੱਤੇ ਡਾ. ਹਰਦੀਪ ਸਿੰਘ, ਡੀਨ ਵਿਦਿਆਰਥੀ ਭਲਾਈ ਅਤੇ ਮੁਖੀ, ਕੰਪਿਊਟਰ ਵਿਗਿਆਨ ਵਿਭਾਗ,ਮੁਖੀ ਇਲੈਕਟ੍ਰਾਨਿਕ ਵਿਭਾਗਆਰ ਆਰ. ਐਸ. ਸ਼ਆਨੀ ਸ਼ਾਮਿਲ ਸਨ | ਵਿਦਿਆਰਥੀਆਂ ਨੇ ਯੂਨੀਵਰਸਿਟੀਆਂ ਦੁਰਾਇਆ ਕੀਤਾ ਪ੍ਰਬੰਧਾਂ ਦਾ ਧੰਨਵਾਦ ਕੀਤਾ |