ਜਸਪ੍ਰੀਤ ਬੁਮਰਾਹ, ਹਾਰਦਿਕ ਦੀ ਸੱਟ ਕਾਰਨ ਬੋਲਟ ਅਤੇ ਧਵਲ ਕੁਲਕਰਣੀ ਨੂੰ ਟੀਮ ਨਾਲ ਜੋੜਨਾ ਪਿਆ : ਜ਼ਹੀਰ ਖਾਨ

0
35
Share this post

 

ਮੁੰਬਈ — 18 ਨਵੰਬਰ (5ਆਬ ਨਾਉ ਬਿਊਰੋ)

ਸਾਬਕਾ ਤੇਜ਼ ਗੇਂਦਬਾਜ਼ ਅਤੇ ਮੁੰਬਈ ਇੰਡੀਅਨਜ਼ ਦੇ ਕ੍ਰਿਕਟ ਨਿਰਦੇਸ਼ਕ ਜ਼ਹੀਰ ਖਾਨ ਨੇ ਸੋਮਵਾਰ ਨੂੰ ਕਿਹਾ ਕਿ ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪੰਡਯਾ ਦੀ ਫਿਟਨੈਸ ਨਾਲ ਜੁੜੀ ਚਿੰਤਾ ਨੇ ਟੀਮ ਨੂੰ ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਸ ਤੋਂ ਕ੍ਰਮਵਾਰ ਟ੍ਰੇਂਟ ਬੋਲਟ ਅਤੇ ਧਵਲ ਕੁਲਕਰਣੀ ਨੂੰ ਟ੍ਰੇਡ ਕਰਨ ਲਈ ਪ੍ਰੇਰਿਤ ਕੀਤਾ।

ਜ਼ਹੀਰ ਨੇ ਕਿਹਾ, ”ਸੱਟ ਦੀ ਸਮੱਸਿਆ ਕਾਰਨ ਸਾਡੇ ਲਈ ਆਈ. ਪੀ. ਐੱਲ. ਦਾ ਆਗਾਮੀ ਸੈਸ਼ਨ ਕਾਫੀ ਚੁਣੌਤੀਪੂਰਨ ਹੋਣ ਵਾਲਾ ਹੈ। ਹਾਰਦਿਕ ਨੂੰ ਪਿੱਠ ਦੀ ਸਰਜਰੀ ਕਰਾਉਣੀ ਪਈ ਜਦਕਿ ਬੁਮਰਾਹ ਵੀ ਪਿੱਠ ਦਰਦ ਦੀ ਸਮੱਸਿਆ ਨਾਲ ਪਰੇਸ਼ਾਨ ਹਨ। ਜੇਸਨ ਬੇਹਰੇਨਡਾਰਫ ਵੀ ਅਜਿਹੀ ਸਮੱਸਿਆ ਨਾਲ ਜੂਝ ਰਹੇ ਹਨ।” ਉਨ੍ਹਾਂ ਕਿਹਾ, ”ਖਿਡਾਰੀਆਂ ਦੇ ਟ੍ਰੇਡ ਦੇ ਸਮੇਂ ਸਾਡੇ ਲਈ ਇਹ ਇਕ ਚਿੰਤਾ ਦੀ ਗੱਲ ਸੀ। ਸਾਨੂੰ ਲੱਗਾ ਕਿ ਗੇਂਦਬਾਜ਼ੀ ਵਿਭਾਗ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਇਸੇ ਨੂੰ ਦੇਖਦੇ ਹੋਏ ਅਸੀਂ ਕੈਪੀਟਲਸ ਅਤੇ ਰਾਇਲਸ ਦੇ ਨਾਲ ਟ੍ਰੇਡ ਕੀਤਾ।” ਆਈ. ਪੀ. ਐੱਲ. ਦੇ 2020 ਸੈਸ਼ਨ ਲਈ 19 ਦਸੰਬਰ ਨੂੰ ਕੋਲਕਾਤਾ ‘ਚ ਖਿਡਾਰੀਆਂ ਦੀ ਨਿਲਾਮੀ ਦਾ ਆਯੋਜਨ ਹੋਵੇਗਾ।