ਛੇਵੀਂ ਦੀ ਵਿਦਿਆਰਥਣ ਨੇ ਸਕੂਲ ‘ਚ ਕੀਤੀ ਖੁਦਕੁਸ਼ੀ ਨੋਟ ਵੀ ਲੀਖਿਆ

0
188
Share this post

ਮੱਧ ਪ੍ਰਦੇਸ਼ : 23 ਜੁਲਾਈ  ( 5ਆਬ ਨਾਉ ਬਿਊਰੋ )

ਮੱਧ ਪ੍ਰਦੇਸ਼ ਦੇ ਨਵੋਦਿਆ ਸਕੂਲ ਧਮਨਗਾਂਵ ਵਿੱਚ 13 ਸਾਲਾ ਵਿਦਿਆਰਥਣ ਦੀ ਸ਼ੱਕੀ ਹਾਲਤ ਵਿੱਚ ਆਤਮ ਹੱਤਿਆ ਕਰਨਾ ਦਾ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ ਦੀ ਸਵੇਰ ਨੂੰ ਵਿਦਿਆਰਥਣ ਦੀ ਲਾਸ਼ ਸਕੂਲ ਦੀ ਇਮਾਰਤ ‘ਚ ਫਾਹੇ ਲੱਗੀ ਮਿਲਣ ਨਾਲ ਸਨਸਨੀ ਫੈਲ ਗਈ।

ਉਸਦੇ ਕਮਰੇ ਵਿਚੋਂ ਖੁਦਕੁਸ਼ੀ ਨੋਟ ਮਿਲਿਆ ਹੈ। ਜਿਸ ਵਿੱਚ ਲਿਖਿਆ ਹੈ ਕਿ ਮੈਂ ਇਕ ਅਧਿਆਪਕ ਬਣਨਾ ਚਾਹੁੰਦੀ ਹਾਂ, ਪਰ ਨਵੋਦਿਆ ਵਿਦਿਆਲਿਆ ਆਉਣ ਤੋਂ ਬਾਅਦ ਮੈਂ ਨਰਕ ਵਿਚ ਆ ਗਈ. ਹਾਲਾਂਕਿ, ਪਿਤਾ ਨੇ ਸਾਫ ਤੌਰ ‘ਤੇ ਕਿਹਾ ਕਿ ਖੁਦਕੁਸ਼ੀ ਨੋਟ ਦੀ ਲਿਖਾਈ ਧੀ ਦੀ ਨਹੀਂ ਹੈ। ਉਨ੍ਹਾਂ ਨੇ ਘਟਨਾ ਦੀ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਹੈ।ਜਾਣਕਾਰੀ ਮੁਤਾਬਿਕ ਤਿੰਨ ਦਿਨ ਪਹਿਲਾ ਹੀ 19 ਜੁਲਾਈ ਦੀ ਵਿਦਿਆਰਥਣ ਦੇ ਪਿਤਾ ਬੇਟੀ ਨੂੰ ਸਕੂਲ ਛੱਡ ਕੇ ਗਏ ਸਨ। 3 ਦਿਨ ਵਿੱਚ ਹੀ ਵਿਦਿਆਰਥਣ ਵੱਲੋਂ ਆਤਮ ਹੱਤਿਆ ਕਰਨ ਨਾਲ ਪ੍ਰਬੰਧਕਾਂ ਤੇ ਸਵਾਲ ਖੜ੍ਹੇ ਹੋ ਗਏ ਹਨ।

ਪੁਲਿਸ ਨੇ ਦੱਸਿਆ ਕਿ ਭੀਮਖੰਡੀ ਪਿੰਡ ਵਿਚ ਰਹਿਣ ਵਾਲੀ 13 ਸਾਲਾ ਲੜਕੀ ਦੀ ਲਾਸ਼ ਹੋਸਟਲ ਦੇ ਕਮਰੇ ਦੇ ਬਾਹਰ ਬਾਥਰੂਮ ਦੇ ਨੇੜੇ ਲਟਕਦੀ ਮਿਲੀ। ਕਮਰਾ ਤੋਂ ਇਕ ਆਤਮ ਹੱਤਿਆ ਦਾ ਨੋਟ ਵੀ ਮਿਲਿਆ ਹੈ। ਘਟਨਾ ਦੀ ਜਾਣਕਾਰੀ ਦੇ ਆਧਾਰ ‘ਤੇ ਜ਼ਿਲ੍ਹਾ ਕੁਲੈਕਟਰ ਐਸਪੀ ਮੌਕੇ’ ਤੇ ਪਹੁੰਚੇ। ਕਿਸੇ ਵੀ ਬੱਚੇ ਨੂੰ ਅਜੇ ਤੱਕ ਪੁੱਛਗਿੱਛ ਨਹੀਂ ਕੀਤੀ ਗਈ ਹੈ, ਅਤੇ ਪੁਲਿਸ ਨੇ ਲਾਸ਼ ਪੋਸਟਮਾਰਟਮ ਨੂੰ ਭੇਜ ਦਿੱਤਾ ਹੈ।

ਲੜਕੀ ਦੇ ਪਿਤਾ ਤਿਨਾਰੀ ਮਰਾਵੀ ਨੇ ਦੱਸਿਆ ਕਿ ਇਹ ਖੁਦਕੁਸ਼ੀ ਨਹੀਂ ਬਲਕਿ ਹੱਤਿਆ ਹੈ। ਉਨ੍ਹਾਂ ਨੇ ਕਿਹਾ ਜਿਸ ਤਰ੍ਹਾਂ ਰੱਸੀ ਬੰਨੀ ਹੋਈ ਤੇ ਜਿਸ ਉੱਚਾਈ ’ਤੇ ਬੰਨੀ ਹੋਈ ਸੀ, ਇਹ ਸਾਰਾ ਸ਼ੱਕੀ ਹੈ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਹੀ ਬੇਟੀ ਨੂੰ ਛੱਡ ਕੇ ਆਏ ਸਨ। ਉਦੋਂ ਉਹ ਬੜੀ ਖੁੱਸ ਤੇ ਉਤਸ਼ਾਹਿਤ ਸੀ। ਉਹ ਅਜਿਹਾ ਨਹੀਂ ਕਰ ਸਕਦੀ।

ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਲੜਕੀ ਨੇ ਤਣਾਅ ਵਿੱਚ ਆ ਕੇ ਅਜਿਹਾ ਕਦਮ ਚੁੱਕਿਆ ਹੈ। ਪਰਿਵਾਰ ਤੋਂ ਦੂਰ ਹੋਣ ਦੀ ਵਜ੍ਹਾ ਕਾਰਨ ਉਹ ਪਰੇਸ਼ਾਨ ਸੀ। ਪੁਲਿਸ ਨੇ ਲਾਸ਼ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਤੇ ਇਸਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਖੁਦਕੁਸ਼ੀ ਨੋਟ ਦੀ ਹੈਂਡਰਾਟਿੰਗ ਦਾ ਵੀ ਮਿਲਾਨ ਕੀਤਾ ਜਾ ਰਿਹਾ ਹੈ।