ਚੰਦਰਯਾਨ-2 ਦੇ ਲੈਂਡਰ ‘ਦਾ ਚੰਨ ‘ਤੇ ਉੱਤਰਦੇ ਸਮੇਂ ਇਸਰੋ ਨਾਲ ਸੰਪਰਕ ਟੁੱਟਿਆ, ਪ੍ਰਧਾਨ ਮੰਤਰੀ ਮੋਦੀ ਨੇ ਵਿਗਆਨਿਕਾਂ ਨੂੰ ਹਿਮੰਤ ਰੱਖਣ ਲਈ ਕਿਹਾ

0
114
Share this post

 

ਬੈਂਗਲੁਰੂ: 7 ਸਤੰਬਰ (5ਆਬ ਨਾਉ ਬਿਊਰੋ)

ਚੰਦਰਯਾਨ-2 ਦੇ ਲੈਂਡਰ ‘ਵਿਕਰਮ’ ਦਾ ਚੰਨ ‘ਤੇ ਉੱਤਰਦੇ ਸਮੇਂ ਇਸਰੋ ਨਾਲ ਸੰਪਰਕ ਟੁੱਟ ਗਿਆ। ਸੰਪਰਕ ਉਦੋਂ ਟੁੱਟਿਆ ਜਦੋਂ ਲੈਂਡਰ ਚੰਨ ਦੀ ਸਤ੍ਹ ਤੋਂ2.1 ਕਿਮੀ ਦੀ ਉੱਚਾਈ ‘ਤੇ ਸੀ। ਚੰਦਰਯਾਨ-2 ਬਾਰੇ ਜਾਣਕਾਰੀ ਦਾ ਇੰਤਜ਼ਾਰ ਹੈ। ਇਸਰੋ ਦੇ ਕੰਟ੍ਰੋਲ ਰੂਮ ‘ਚ ਵਿਗਿਆਨਿਕ ਅੰਕੜੇ ਦਾ ਇੰਤਜ਼ਾਰ ਕਰ ਰਹੇ ਹਨ। ਡਾਟਾ ਦਾ ਅਧਿਐਨ ਅਜੇ ਜਾਰੀ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਸਰੋ ਦੇ ਚੇਅਰਮੈਨ ਕੇ.ਸਿਵਨ ਨੇ ਕਿਹਾ, “ਲੈਂਡਰ ਵਿਕਰਮ ਨੂੰ ਚੰਨ ਦੀ ਸਤ੍ਹ ‘ਤੇ ਲਿਆਉਣ ਦੀ ਪ੍ਰਕਿਰੀਆ ਆਮ ਵੇਖੀ ਗਈ। ਪਰ ਬਾਅਦ ‘ਚ ਲੈਂਡਰ ਨਾਲ ਸੰਪਰਕ ਜ਼ਮੀਨੀ ਸੰਪਰਕ ਟੁੱਟ ਗਿਆ। 2.1 ਕਿਮੀ ਦੀ ਦੂਰੀ ‘ਤੇ ਸਭ ਕੁਝ ਨਾਰਮਲ ਸੀ। ਅੰਕੜਿਆਂ ਦਾ ਵਿਸ਼ਲੇਸ਼ਨ ਕੀਤਾ ਜਾ ਰਿਹਾ ਹੈ”। ਇਸਰੋ ਵੱਲੋਂ ਮੀਡੀਆ ਸੈਂਟਰ ਨੂੰ ਵੀ ਜਾਣਕਾਰੀ ਦਿੱਤੀ ਗਈ ਕਿ ਜੋ ਪ੍ਰੈਸ ਕਾਨਫਰੰਸ ਹੋਣੀ ਸੀ ਉਹ ਰੱਦ ਕਰ ਦਿੱਤੀ ਗਈ ਹੈ”।