ਚੋਣਾਂ ਦੌਰਾਨ ਕੋਈ ਵੀ ਉਮੀਦਵਾਰ ਪਸੰਦ ਨਾ ਹੋਣ ‘ਤੇ ਇੰਨੇ ਫੀਸਦੀ ਪਈ ‘ਨੋਟਾ’ ਨੂੰ ਵੋਟ

0
207
Share this post

 

ਨਵੀਂ ਦਿੱਲੀ 29 ਮਈ (5ਆਬ ਨਾਉ ਬਿਊਰੋ)

ਚੋਣਾਂ ਦੌਰਾਨ ਕੋਈ ਵੀ ਉਮੀਦਵਾਰ ਪਸੰਦ ਨਾ ਹੋਣ ‘ਤੇ ‘ਨੋਟਾ’ ਦਾ ਬਟਨ ਦਬਾਉਣ ਦਾ ਬਦਲ (ਵਿਕਲਪ) ਹੁੰਦਾ ਹੈ। ਇਸ ਦੇ ਬਾਵਜੂਦ ਇਸ ਵਾਰ ਦੀਆਂ ਚੋਣਾਂ ‘ਚ ਵੋਟਰਾਂ ਦਾ ਰੁਝਾਨ ਇਸ ਦੇ ਪ੍ਰਤੀ ਘੱਟ ਰਿਹਾ ਹੈ। ਨੋਟਾ ਦਾ ਬਟਨ ਦਬਾਉਣ ਦਾ ਮਤਲਬ ਇਨ੍ਹਾਂ ‘ਚੋਂ ਕੋਈ ਨਹੀਂ ਹੁੰਦਾ ਹੈ। ‘ਨੋਟਾ’ ਨੂੰ ਈ. ਵੀ. ਐੱਮ. ‘ਚ 2013 ਨੂੰ ਜੋੜਿਆ ਗਿਆ। ਸਾਲ 2015 ਵਿਚ ਇਸ ਲਈ ਵੋਟਿੰਗ ਮਸ਼ੀਨ ‘ਚ ਬਕਾਇਦਾ ਨਿਸ਼ਾਨ ਵੀ ਬਣਾਇਆ ਗਿਆ। ਇਸ ਦੇ ਬਾਵਜੂਦ ਇਹ ਲੋਕਾਂ ਨੂੰ ਆਕਰਸ਼ਿਤ ਨਹੀਂ ਕਰ ਸਕਿਆ।

ਇਕ ਰਿਪੋਰਟ ਮੁਤਾਬਕ ਈ. ਵੀ. ਐੱਮ. ‘ਚ ਨੋਟਾ ਦਾ ਬਟਨ ਆਉਣ ਤੋਂ ਬਾਅਦ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ‘ਚ ਕਦੇ ਵੀ ਇਸ ਦਾ ਵੋਟ ਸ਼ੇਅਰ ਦੋ ਫੀਸਦੀ ਤੋਂ ਜ਼ਿਆਦਾ ਨਹੀਂ ਹੋ ਸਕਿਆ। ਨੋਟਾ ਨੂੰ ਸਭ ਤੋਂ ਜ਼ਿਆਦਾ ਵੋਟ 2015 ਦੀਆਂ ਚੋਣਾਂ ਵਿਚ ਮਿਲੇ। ਇਸ ਤੋਂ ਬਾਅਦ ਲਗਾਤਾਰ ਵੋਟ ਫੀਸਦੀ ਡਿੱਗਦਾ ਗਿਆ।

ਆਓ ਜਾਣਦੇ ਹਾਂ ‘ਨੋਟਾ’ ਦਾ ਵੋਟ ਫੀਸਦੀ

2013 ‘ਚ ਨੋਟਾ ਦਾ ਵੋਟ ਫੀਸਦੀ 1.96 ਰਿਹਾ।
2014— 0.91
2015— 2.09
2016— 1.25
2017— 1.06
2018— 1.25
2019— 1.18