ਗੋਵਰਧਨ ਖੇਤਰ ’ਚ ਇਕ ਨੌਜਵਾਨ ਨੇ ਵਿਦੇਸ਼ੀ ਸ਼ਰਧਾਲੂ ਦੇ ਗਲੇ ’ਤੇ ਚਾਕੂ ਮਾਰ ਕੀਤਾ ਜ਼ਖਮੀ

0
274
Share this post

 

ਮਥੁਰਾ—28 ਮਈ, 2019 (5ਆਬ ਨਾਓ ਬਿਓਰੋ)

ਜ਼ਿਲੇ ਦੇ ਗੋਵਰਧਨ ਖੇਤਰ ’ਚ ਮੰਗਲਵਾਰ ਨੂੰ ਸਰਕੂਲਰ ਰੋਡ ’ਤੇ ਇਕ ਨੌਜਵਾਨ ਨੇ ਵਿਦੇਸ਼ੀ ਸ਼ਰਧਾਲੂ ਦੇ ਗਲੇ ’ਤੇ ਚਾਕੂ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਪੀੜਤ ਨੂੰ ਕਮਿਊਨਿਟੀ ਹੈਲਥ ਸੈਂਟਰ ’ਚ ਭਰਤੀ ਕਰਵਾਇਆ ਹੈ। ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਲਾਤੀਵੀਆਈ ਨਾਗਰਿਕ ਜੇਮਿਤ੍ਰਿਜ ਭਾਰਤ ਘੁੰਮਣ ਲਈ ਆਇਆ ਹੈ। ਉਹ ਰਾਧਾਕੁੰਡ ਦੇ ਖਜੂਰ ਘਾਟ ’ਤੇ ਰਹਿ ਕੇ ਭਜਨ ਕਰਦਾ ਹੈ। ਅੱਜ ਸਵੇਰੇ ਜਦੋਂ ਉਹ ਰਾਧਾਕੁੰਡ ’ਤੇ ਭਜਨ ਕਰ ਰਿਹਾ ਸੀ ਤਾਂ ਰਿਸ਼ੀ ਨਾਂ ਦੇ ਇਕ ਨੌਜਵਾਨ ਨੇ ਉਸ ਦੇ ਗਲੇ ’ਤੇ ਚਾਕੂ ਨਾਲ ਵਾਰ ਕਰ ਦਿੱਤਾ। ਜਾਂਚ ਕਰ ਰਹੇ ਪੁਲਸ ਅਧਿਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਗਏ ਨੌਜਵਾਨ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਸ ਨੇ ਵਿਦੇਸ਼ੀ ਨਾਗਰਿਕ ਨੂੰ ‘ਰਾਮ-ਰਾਮ’ ਕਿਹਾ ਸੀ ਪਰ ਉਸ ਨੇ ਜਵਾਬ ਨਹੀਂ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੁਬਾਰਾ ‘ਰਾਮ-ਰਾਮ’ ਕਹਿਣ ’ਤੇ ਵਿਦੇਸ਼ੀ ਨਾਗਰਿਕ ਨੇ ਉਸ ਨੂੰ ਥੱਪੜ ਮਾਰ ਦਿੱਤਾ,ਜਿਸ ਤੋਂ ਬਾਅਦ ਗੁੱਸੇ ’ਚ ਆ ਕੇ ਨੌਜਵਾਨ ਨੇ ਉਸ ’ਤੇ ਚਾਕੂ ਨਾਲ ਵਾਰ ਕਰ ਦਿੱਤਾ।