ਗੋਪਾਲ ਸਿੰਘ ਚਾਵਲਾ ਨੂੰ ਹਟਾ ਦਿੱਤਾ ਗਿਆ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਚੋ

0
190
Share this post

 

ਪਾਕਿਸਤਾਨ 13 ਜੁਲਾਈ ( 5ਆਬ ਨਾਉ ਬਿਊਰੋ )

ਸੂਤਰਾਂ ਮੁਤਾਬਿਕ ਇੱਕ ਵੱਡੀ ਖ਼ਬਰ ਪਾਕਿਸਤਾਨ ਤੋਂ ਆ ਰਹੀ ਹੈ ਕਿ ਗੋਪਾਲ ਸਿੰਘ ਚਾਵਲਾ ਨੂੰ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਿੱਚੋਂ ਹਟਾ ਦਿੱਤਾ ਗਿਆ ਹੈ।

ਚਾਵਲਾ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਨ। ਉਨ੍ਹਾਂ ਨੂੰ ਇੱਕ ਵੱਖਰੇ ਸਿੱਖ ਰਾਜ ਦੀ ਮੰਗ ਦਾ ਸਮਰਥਕ ਮੰਨਿਆ ਜਾਂਦਾ ਹੈ। ਪਿਛਲੇ ਸਾਲ ਪਾਕਿਸਤਾਨ ਵੱਲੋਂ ਕਰਤਾਰਪੁਰ ਕਾਰੀਡੋਰ ਦੇ ਉਦਘਾਟਨ ਸਮਾਰੋਹ ਵਿੱਚ ਪੰਜਾਬ ਕੈਬਿਨੇਟ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨਾਲ ਫ਼ੋਟੋ ਖਿਚਵਾਉਣ ਨਾਲ ਉਹ ਸੁਰਖ਼ੀਆਂ ਵਿੱਚ ਆਏ ਸਨ। ਉਨ੍ਹਾਂ ਦਾ ਨਾਂ ਨਿਰੰਕਾਰੀ ਭਵਨ ਤੇ ਹੋਏ ਹਮਲੇ ਦੇ ਮਾਮਲੇ ਵਿੱਚ ਵੀ ਆਇਆ ਸੀ।
ਇਸ ਗੱਲ ਦੀ ਅਧਿਕਾਰਕ ਪੁਸ਼ਟੀ ਹੋਣੀ ਬਾਕੀ ਹੈ।