ਗੈਰ ਰਸਮੀ ਗਰੁੱਪ ਦੀ ਰਿਪੋਰਟ ਇਕ ਮਹੀਨੇ ਅੰਦਰ ਆ ਜਾਵੇਗੀ : ਨਾਇਡੂ

0
32
Share this post

 

ਨਵੀਂ ਦਿੱਲੀ — 5 ਦਸੰਬਰ (5ਆਬ ਨਾਉ ਬਿਊਰੋ)

ਰਾਜ ਸਭਾ ਦੇ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਵੀਰਵਾਰ ਨੂੰ ਦੱਸਿਆ ਕਿ ਬੱਚਿਆਂ ਵਿਰੁੱਧ ਵਧਦੇ ਸੈਕਸ ਸ਼ੋਸ਼ਣ ਦੇ ਅਪਰਾਧਾਂ ‘ਤੇ ਰੋਕ ਲਾਉਣ ਲਈ ਵਿਚਾਰ-ਵਟਾਂਦਰਾ ਕਰਨ ਅਤੇ ਉਪਾਅ ਸੁਝਾਉਣ ਲਈ ਉੱਚ ਸਦਨ ਦੇ ਮੈਂਬਰਾਂ ਵੱਲੋਂ ਬਣਾਏ ਗਏ ਗੈਰ ਰਸਮੀ ਗਰੁੱਪ ਦੀ ਰਿਪੋਰਟ ਇਕ ਮਹੀਨੇ ਅੰਦਰ ਆ ਜਾਵੇਗੀ। ਬੈਠਕ ਸ਼ੁਰੂ ਹੋਣ ‘ਤੇ ਸਪੀਕਰ ਨੇ ਜ਼ਰੂਰੀ ਦਸਤਾਵੇਜ਼ ਸਦਨ ਦੀ ਮੇਜ਼ ‘ਤੇ ਰੱਖਵਾਏ। ਇਸ ਤੋਂ ਬਾਅਦ ਉਨ੍ਹਾਂ ਨੇ ਸਦਨ ਨੂੰ ਸੂਚਿਤ ਕੀਤਾ ਕਿ ਬੱਚਿਆਂ ਵਿਰੁੱਧ ਵਧਦੇ ਯੌਨ ਉਤਪੀੜਨ ਦੇ ਅਪਰਾਧਾਂ ਦਾ ਮੁੱਦਾ ਪਿਛਲੇ ਹਫ਼ਤੇ ਚੁੱਕੇ ਜਾਣ ‘ਤੇ ਉਨ੍ਹਾਂ ਨੇ ਉੱਚ ਸਦਨ ਦੇ ਮੈਂਬਰਾਂ ਦਾ ਇਕ ਗੈਰ ਰਸਮੀ ਗਰੁੱਪ ਬਣਾਉਣ ਦਾ ਸੁਝਾਅ ਦਿੱਤਾ ਸੀ। ਨਾਇਡੂ ਨੇ ਕਮੇਟੀ ਨੂੰ ਇਕ ਮਹੀਨੇ ਅੰਦਰ ਰਿਪੋਰਟ ਦੇਣ ਲਈ ਕਿਹਾ ਗਿਆ ਸੀ।

ਸਪੀਕਰ ਨੇ ਦੱਸਿਆ ਇਸ ਸਮੂਹ ‘ਚ ਉੱਚ ਸਦਨ ‘ਚ ਬੀਜਦ ਦੇ ਮੈਂਬਰ ਅਮਰ ਪਟਨਾਇਕ, ਕਾਂਗਰਸ ਦੇ ਜੈਰਾਮ ਰਮੇਸ਼, ਡਾ. ਅਮੀ ਯਾਗਿਕ ਅਤੇ ਪ੍ਰੋਯ ਰਾਜੀਵ ਗੌੜਾ, ਭਾਜਪਾ ਦੇ ਰਾਜੀਵ ਚੰਦਰਸ਼ੇਖਰ, ਡਾ. ਵਿਨੇ ਸਹਿਸਨਬੁਧੇ ਅਤੇ ਰੂਪਾ ਗਾਂਗੁਲੀ, ਤ੍ਰਿਣਮੂਲ ਕਾਂਗਰਸ ਦੇ ਕੇ. ਡੇਰੇਕ ਓ. ਬ੍ਰਾਇਨ, ਸਪਾ ਦੀ ਜਯਾ ਬੱਚਨ, ਜਨਤਾ ਦਲ ਦੀ ਕਹਕਸ਼ਾਂ ਪਰਵੀਨ, ਆਮ ਆਦੀ ਪਾਰਟੀ ਦੇ ਸੰਜੇ ਸਿੰਘ, ਦਰਮੁਕ ਦੇ ਤਿਰੂਚੀ ਸ਼ਿਵਾ, ਰਾਕਾਂਪਾ ਦੀ ਵੰਦਨਾ ਚੌਹਾਨ ਅਤੇ ਅੰਨਾਦਰਮੁਕ ਦੀ ਵਿਜੀਲੀ ਸੱਤਿਆਨੰਦ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਪੋਰਨਗ੍ਰਾਫੀ ਦੇ ਮੁੱਦੇ ‘ਤੇ ਗਠਿਤ ਇਸ ਗੈਰ ਰਸਮੀ ਸਮੂਹ ਦੇ ਮੈਂਬਰ ਸਮਾਜ ਦੇ ਲੋਕਾਂ, ਸਮਾਜਿਕ ਸੰਗਠਨ, ਸੋਸ਼ਲ ਮੀਡੀਆ, ਕੰਪਿਊਟਰ ਐਮਰਜੈਂਸੀ ਪ੍ਰਤੀਕਿਰਿਆ ਦਲ ਅਤੇ ਮਾਹਰਾਂ ਆਦਿ ਨਾਲ ਗੱਲਬਾਤ ਕਰ ਸਕਦੇ ਹਨ।

ਦੱਸਣਯੋਗ ਹੈ ਕਿ 28 ਨਵੰਬਰ ਨੂੰ ਉੱਚ ਸਦਨ ‘ਚ ਸਿਫ਼ਰਕਾਲ ਦੌਰਾਨ ਅੰਨਾਦਰਮੁਕ ਦੀ ਵਿਜਿਲਾ ਸੱਤਿਆਨੰਦ ਨੇ ਇੰਟਰਨੈੱਟ ‘ਤੇ ਬੱਚਿਆਂ ਨਾਲ ਜੁੜੀ ਅਸ਼ਲੀਲ ਸਮੱਗਰੀ ਦਾ ਮੁੱਦਾ ਚੁੱਕਦੇ ਹੋਏ ਕਿਹਾ ਸੀ ਕਿ ਮੋਬਾਇਲ ਫੋਨ ਅਤੇ ਇੰਟਰਨੈੱਟ ‘ਤੇ ਬੱਚਿਆਂ ਨਾਲ ਜੁੜੀ ਅਸ਼ਲੀਲ ਸਮੱਗਰੀ ਤੱਕ ਆਸਾਨੀ ਨਾਲ ਪਹੁੰਚ ਹੋਣ ਕਾਰਨ ਬਾਲ ਉਤਪੀੜਨ ਦੇ ਮਾਮਲੇ ਵਧ ਰਹੇ ਹਨ। ਉਨ੍ਹਾਂ ਨੇ ਇੰਟਰਨੈੱਟ ਅਤੇ ਸੋਸ਼ਲ ਮੀਡੀਆ ‘ਤੇ ਅਜਿਹੀ ਸਮੱਗਰੀ ਦੀ ਜ਼ਿਆਦਾ ਹੋਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਲਗਭਗ ਹਰ ਦਿਨ ਬੱਚੀਆਂ ਦੇ ਯੌਨ ਉਤਪੀੜਨ ਦੀਆਂ ਖਬਰਾਂ ਆਉਂਦੀਆਂ ਹਨ। ਇਸ ‘ਤੇ ਦਖਲਅੰਦਾਜ਼ੀ ਕਰਦੇ ਹੋਏ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਰਿਤੀ ਇਰਾਨੀ ਨੇ ਕਿਹਾ ਸੀ ਕਿ ਬੱਚਿਆਂ ਨਾਲ ਜੁੜੀਆਂ ਅਸ਼ਲੀਲ ਸਮੱਗਰੀ ਵਾਲੀਆਂ ਕਰੀਬ 377 ਵੈੱਬਸਾਈਟਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਬਾਲ ਉਤਪੀੜਨ ਦੇ ਸੰਬੰਧ ‘ਚ 50 ਸ਼ਿਕਾਇਤ ਦਰਜ ਕੀਤੀਆਂ ਗਈਆਂ ਹਨ। ਸਮਰਿਤੀ ਨੇ ਇਹ ਵੀ ਕਿਹਾ ਸੀ ਕਿ ਇਸ ਤਰ੍ਹਾਂ ਦੀ ਕਿਸੇ ਵੀ ਘਟਨਾ ਦੀ ਉਨ੍ਹਾਂ ਨੂੰ ਤੁਰੰਤ ਸੂਚਨਾ ਦਿੱਤੀ ਜਾਵੇ ਤਾਂ ਕਿ ਤੁਰੰਤ ਕਾਰਵਾਈ ਕੀਤੀ ਜਾ ਸਕੇ।