ਗੁਰਦੁਆਰਾ ਡੇਰਾ ਸਾਹਿਬ ਨੇੜੇ ਮਿਲਿਆ 500 ਸਾਲ ਪੁਰਾਣਾ ਖੂਹ, ਗ੍ਰੰਥੀ ਸਿੰਘ ਨੇ ਦੱਸੇ ਪਾਣੀ ਦੇ ਹੈਰਾਨ ਜਨਕ ਗੁਣ

0
231
Share this post

ਨਵੀਂ ਦਿੱਲੀ, 29 ਅਪ੍ਰੈਲ (ਪੰਜਆਬ ਨਾਓ ਬਿਓਰੋ), ਪਾਕਿਸਤਾਨ ਦੇ ਕਰਤਾਰਪੁਰ ‘ਚ ਸਥਿਤ ਗੁਰਦੁਆਰਾ ਡੇਰਾ ਸਾਹਿਬ ਨੇੜੇ ਹੋ ਰਹੀ ਖੁਦਾਈ ਦੌਰਾਨ 500 ਸਾਲ ਪੁਰਾਣਾ ਖੂਹ ਮਿਲਿਆ ਹੈ। ਪੁਰਾਤੱਤਵ ਵਿਭਾਗ ਵਲੋਂ ਇਹ ਖੂਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਦੱਸਿਆ ਜਾ ਰਿਹਾ ਹੈ। ਇਹ ਖੂਹ ਲਾਲ ਇੱਟਾਂ ਨਾਲ ਬਣਿਆ ਹੋਇਆ ਹੈ। ਗੁਰਦੁਆਰੇ ਦੇ ਗ੍ੰਥੀ ਗੋਬਿੰਦ ਸਿੰਘ ਨੇ ਦੱਸਿਆ ਕਿ ਕਰੀਬ 20 ਫੁੱਟ ਡੂੰਘੇ ਇਸ ਖੂਹ ਨੂੰ ਫਿਰ ਤੋਂ ਚਾਲੂ ਕੀਤਾ ਜਾਏਗਾ ਅਤੇ ਗੁਰਦੁਆਰਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਉਸ ਦਾ ਮਿੱਠਾ ਪਾਣੀ ਪ੍ਰਸਾਦ ਦੇ ਤੌਰ ‘ਤੇ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਖੂਹ ਵਿਚ ਜੋ ਪਾਣੀ ਮਿਲਿਆ ਹੈ ਉਹ ਪੂਰੀ ਤਰ੍ਹਾਂ ਨਾਲ ਬੈਕਟੀਰੀਆ ਮੁਕਤ ਹੈ ਅਤੇ ਉਸ ਵਿਚ ਜ਼ਖ਼ਮਾਂ ਨੂੰ ਭਰਨ ਅਤੇ ਰੋਗਾਂ ਨੂੰ ਦੂਰ ਕਰਨ ਦੇ ਗੁਣ ਪਾਏ ਗਏ ਹਨ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਇਹ ਖੂਹ ਦੇ ਦਰਸ਼ਨ-ਦੀਦਾਰੇ ਇਕ ਵੱਡਾ ਆਕਰਸ਼ਨ ਦਾ ਕੇਂਦਰ ਬਣਨਗੇ।