ਗੁਜਰਾਤ ਦੇ ਭਾਵਨਗਰ ਵਿਚ ਗੁਰੂ ਨਾਨਕ ਦੇਵ ਜੀ ਦੀ ਲਗਾਈ ਗਈ ਮੂਰਤੀ ਹਟਾਈ ਜਾਵੇਗੀ

0
230
ਗੁਜਰਾਤ ਵਿਚ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਹਟਾਉਣ ਦਾ ਫੈਸਲਾ
Share this post

 

ਗੁਜਰਾਤ 29 ਮਈ (5ਆਬ ਨਾਉ ਬਿਊਰੋ)

ਗੁਜਰਾਤ ਦੇ ਭਾਵਨਗਰ ਵਿਚ ਗੁਰੂ ਨਾਨਕ ਦੇਵ ਜੀ ਦੀ ਲਗਾਈ ਗਈ ਮੂਰਤੀ ਹਟਾਈ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਰੂਪ ਸਿੰਘ ਨੇ ਦੱਸਿਆ ਕਿ ਸਿੱਖ ਜਥੇਬੰਦੀਆਂ ਤੇ ਸ਼੍ਰੋਮਣੀ ਕਮੇਟੀ ਦੇ ਇਤਰਾਜ਼ ਤੋਂ ਬਾਅਦ ਇੱਥੋਂ ਦੀ ਸੰਗਤ ਨੇ ਮੂਰਤੀ ਹਟਾਉਣ ਦਾ ਫੈਸਲਾ ਲਿਆ ਹੈ।

ਉਨ੍ਹਾਂ ਕਿਹਾ ਕਿ ਇਹ ਮੂਰਤੀ ਅੱਜ ਹੀ ਹਟਾ ਦਿੱਤੀ ਜਾਵੇਗੀ। ਦੱਸ ਦਈਏ ਕਿ ਗੁਜਰਾਤ ਵਿਚ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਸਥਾਪਿਤ ਕਰਨ ਦਾ ਸਿੱਖ ਜਥੇਬੰਦੀਆਂ ਨੇ ਵੱਡੇ ਪੱਧਰ ਉੱਤੇ ਵਿਰੋਧ ਕੀਤਾ ਸੀ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਇਤਰਾਜ਼ ਕਰਦੇ ਹੋਇਆ ਆਖਿਆ ਗਿਆ ਸੀ ਕਿ ਇਹ ਸਿੱਖਾਂ ਦੇ ਖ਼ਿਲਾਫ਼ ਸਾਜ਼ਿਸ਼ ਹੈ। ਕਿਉਂਕਿ ਕੋਈ ਵੀ ਸਿੱਖ ਮੂਰਤੀ ਉਪਾਸਕ ਨਹੀਂ ਹੋ ਸਕਦਾ।

ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਬਾਬੇ ਨਾਨਕ ਦੀ ਮੂਰਤੀ ਸਥਾਪਿਤ ਕਰ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਿੱਖ ‘ਸ਼ਬਦ’ ਦਾ ਪੁਜਾਰੀ ਹੈ, ਮੂਰਤੀ ਦਾ ਨਹੀਂ। ਸ਼੍ਰੋਮਣੀ ਕਮੇਟੀ ਨੇ ਆਖਿਆ ਸੀ ਕਿ ਗੁਰੂ ਨਾਨਕ ਦੇਵ ਜੀ ਦੀਆਂ ਅਜਿਹੀਆਂ ਮੂਰਤੀ ਬਣਾਉਣੀਆਂ ਤੇ ਪੂਜਾ ਕਰਨੀ ਬਹੁਤ ਹੀ ਦੁਖਦਾਈ ਤੇ ਨਿੰਦਣਯੋਗ ਕਾਰਾ ਹੈ।