ਖੁਸ਼ੀਆਂ ਵੰਡੋ ਦਰਦ ਸਮੇਟੋ: ਜਸਵਿੰਦਰ ਸਿੰਘ ਐਡਵੋਕੇਟ

0
151
Share this post

 

10 ਸਤੰਬਰ-(5ਆਬ ਨਾਉ ਬਿਊਰੋ)

ਆਕਾਲ ਪੁਰਖ ਕੀ ਫੌਜ਼ ਵੱਲੋਂ ਪਿਛਲੇ ਪੰਦਰਾਂ ਦਿਨਾਂ ਤੋਂ ਜਿਲਾ ਫਿਰੋਜਪੁਰ ਦੇ ਪਿੰਡਾਂ ਧੀਰਾ ਘਾਰਾ, ਟੱਲੀਗ੍ਰਾਮ, ਅਤੇ ਨਿਹਾਲਾ ਲਵੇਰਾ ਵਿੱਚ ਲਗਾਤਾਰ ਹੜ੍ਹ ਰਾਹਤ ਕਾਰਜ ਕੀਤੇ ਜਾ ਰਹੇ ਹਨ ਏਸੇ ਦੌਰਾਨ ਲੋਕਾਂ ਨੂੰ ਰਾਸ਼ਣ , ਪਛੂਆਂ ਲਈ ਫੀਡ ਚੌਖਰ, ਮੈਡੀਕਲ ਕਿੱਟਾਂ ਅਤੇ ਹੋਰ ਲੋੜੀਦਾਂ ਸਮਾਨ ਦਿੱਤਾ ਜਾਂਦਾ ਰਿਹਾ ਹੈ ਇਸ ਇਲਾਕੇ ਵਿੱਚ ਲੋਕਾਂ ਦੀ ਸਹੂਲਤ ਲਈ ਜਾਣਕਾਰੀ ਅਤੇ ਤਾਲਮੇਲ ਦਫਤਰ ਵੀ ਪੱਕੇ ਤੌਰ ਤੇ ਸਥਾਪਿਤ ਕੀਤਾ ਗਿਆ ਹੈ ਤਾਂ ਕਿ ਹੜ੍ਹ ਪੀੜਤਾਂ ਨਾਲ ਪੱਕਾ ਰਾਬਤਾ ਰੱਖ ਕੇ ਉਨਾਂ ਦਾ ਮੁੜ ਵਸੇਬੇ ਤੱਕ ਸਹਿਯੋਗ ਕੀਤਾ ਜਾ ਸਕੇ ।
ਜਿੱਥੇ ਇਹ ਸਾਰੀ ਮਦਦ ਕੀਤੀ ਜਾ ਰਹੀ ਸੀ ਉਸਦੇ ਨਾਲ ਲਗਾਤਾਰ ਮੈਡੀਕਲ ਸੇਵਾਂਵਾ ਵੀ ਦਿੱਤੀਆਂ ਜਾ ਰਹੀਆ ਸਨ ਪਛੂਆਂ ਲਈ ਵੈਟਰਨਰੀ ਡਾਕਟਰ ਘਰ ਘਰ ਪਹੁੰਚ ਕੇ ਪਛੂਆਂ ਦਾ ਇਲਾਜ ਕਰਦੇ ਹਨ । ਅੱਜ ਵਿਸ਼ਾਲ ਮੈਡੀਕਲ ਕੈਂਪ ਅਤੇ ਪਛੂ ਮੈਡੀਕਲ ਕੈਂਪ ਪਿੰਡ ਧੀਰਾ ਘਾਰਾ ਦੇ ਸਰਕਾਰੀ ਸਕੂਲ ਵਿੱਚ ਲਗਾਇਆ ਗਿਆ ਜਿਸ ਵਿੱਚ ਡਾਕਟਰ ਦਿਲਜੀਤ ਸਿੰਘ ਤੇ ਸਨਮੀਤ ਸਿੰਘ ਮੈਡੀਸਨ ਸਪੈਸੇਲਿਸਟ, ਡਾਕਟਰ ਅਮਰਬੀਰ ਸਿੰਘ ਤੇ ਅਮਿਤੋਜ ਸਿੰਘ ਦੰਦਾਂ ਦੇ ਸਪੈਸੇਲਿਸਟ, ਡਾਕਟਰ ਚਰਨਕਮਲ ਸਿੰਘ ਅੱਖਾਂ ਦੇ ਸਪੈਸੇਲਿਸਟ, ਨੇ ਸੇਵਾਵਾਂ ਨਿਭਾਈਆਂ । ਕੈਂਪ ਦੌਰਾਨ ਲਗਭਗ 600 ਮਰੀਜਾਂ ਦਾ ਚੈੱਕਅੱਪ ਕੀਤਾ ਗਿਆ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ। ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਚੱਲੇ ਮੈਡੀਕਲ ਕੈਂਪ ਵਿੱਚ ਨੇੜੇ ਨੇੜੇ ਦੇ 7–8 ਪਿੰਡਾਂ ਦੇ ਲੋਕਾਂ ਨੇ ਸੇਵਾਵਾਂ ਦਾ ਲਾਭ ਲਿਆ।
ਪਛੂ ਮੈਡੀਕਲ ਸਹਾਇਤਾ ਕੈਂਪ ਵਿੱਚ ਡਾਕਟਰ ਕੁਲਦੀਪ ਸਿੰਘ ਤੇ ਗੁਰਦੀਪ ਸਿੰਘ ਨੇ ਸੇਵਾਵਾਂ ਨੂੰ ਨਿਭਾਇਆ ਜਿਸ ਵਿੱਚ 455 ਪਛੂਆਂ ਦਾ ਚੈਕਅੱਪ ਕਰਕੇ ਲੋਂੜੀਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਅਤੇ ਪਛੂਆਂ ਦੇ ਰੱਖ ਰਖਾਵ ਦੀ ਬੇਹਤਰੀ ਲਈ ਸੁਝਾਵ ਦਿੱਤੇ ਗਏ। ਕੈਂਪ ਵਿੱਚ ਆਏ ਹੋਏ ਮਰੀਜਾਂ ਲਈ ਲੰਗਰ ਵੀ ਲਗਾਇਆ ਗਿਆ।

ਪਿੰਡ ਧੀਰਾ ਘਾਰਾ ਦੇ ਪਰਮਜੀਤ ਸਿੰਘ ਟੱਲੀਗ੍ਰਾਮ ਦੇ ਸਾਹਿਬ ਸਿੰਘ ਜਗਜੀਤ ਸਿੰਘ ਯਾਦਵਿੰਦਰ ਸਿੰਘ ਯਾਦੂ,ਪਿੰਡ ਧੀਰਾ ਘਾਰਾ ਦੇ ਸਰਪੰਚ ਮਨਪ੍ਰੀਤ ਸਿੰਘ, ਅਕਾਲ ਪੁਰਖ ਕੀ ਫੌਜ਼ ਦੇ 50 ਵਲੰਟੀਅਰ ਜਿਨਾਂ ਵਿੱਚ ਫਤਹਿਗੜ੍ਹ ਸਾਹਿਬ ਤੋਂ ਤਰਵਿੰਦਰ ਸਿੰਘ ਜਪਨੀਤ ਸਿੰਘ ਕੰਵਲਦੀਪ ਸਿੰਘ ਪੁਸ਼ਪਿੰਦਰ ਸਿੰਘ ਗੁਰਦਾਸਪੁਰ ਤੋਂ ਮਨਜਿੰਦਰ ਸਿੰਘ ਬਲਜਿੰਦਰ ਸਿੰਘ ਸੁਮਨਪਰੀਤ ਸਿੰਘ ਬਲਜੀਤਪਾਲ ਸਿੰਘ ਅੰਮ੍ਰਿਤਸਰ ਤੋਂ ਸਰਦਾਰ ਹਰਜੀਤ ਸਿੰਘ ਭੁਪਿੰਦਰ ਸਿੰਘ ਹਰਪ੍ਰੀਤ ਸਿੰਘ ਪ੍ਰਿੰਸੀਪਲ ਬਲਵਿੰਦਰ ਸਿੰਘ ਸਰਬਦੀਪ ਸਿੰਘ ਰਜਿੰਦਰ ਸਿੰਘ ਸਾਬਕਾ ਸਰਪੰਚ ਜਗਦੀਸ਼ ਸਿੰਘ ਬਲਦੇਵ ਸਿੰਘ ਹਰਕੀਰਤ ਸਿੰਘ ਰਣਜੀਤ ਸਿੰਘ ਧਾਰੀਵਾਲ ਤੋਂ ਸਿੱਖ ਵੈਲਫੇਅਰ ਸੁਸਾਇਟੀ ਦੇ ਵੀਰ ਪੰਕਜ ਸਿੰਘ ਰਾਜਵੀਰ ਸਿੰਘ ਸੁਖਵੀਰ ਸਿੰਘ ਸਕੱਤਰ ਸਿੰਘ ਰਾਮ ਸਿੰਘ ਨੇ ਸੇਵਾਵਾਂ ਨਿਭਾਈਆਂ ਅਤੇ ਬਹੁਤ ਸਾਰਾ ਸਹਿਯੋਗ ਵੀ ਦਿੱਤਾ।

ਹਰਵਿੰਦਰਪਾਲ ਸਿਘ (ਡਾ)ਕਨਵੀਨਰ ਪੰਜਾਬ ਅਕਾਲ ਪੁਰਖ ਕੀ ਫ਼ੋਜ ਨੇ ਸਾਰੇ ਸੇਵਾ ਕਰਨ ਵਾਲੇ ਵੀਰਾ ਸਾਂ ਧੰਨਵਾਦ ਕੀਤਾ ਅਤੇ ਭਵਿਖ ਲਈ ਸੇਵਾਵਾਂ ਦੇਂਦੇ ਰਹਿਣ ਲਈ ਬੇਨਤੀ ਕੀਤੀ

LEAVE A REPLY

Please enter your comment!
Please enter your name here