ਕ੍ਰਿਕਟਰ ਬ੍ਰਾਇਨ ਲਾਰਾ ਨੇ ਰਾਸ਼ਟਪਤੀ ਰਾਮਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ

0
71
Share this post

 

ਸਪੋਰਟਸ ਡੈਸਕ — 18 ਦਸੰਬਰ (5ਆਬ ਨਾਉ ਬਿਊਰੋ)

ਵੈਸਟਇੰਡੀਜ਼ ਕ੍ਰਿਕਟ ਟੀਮ ਸਾਬਕਾ ਦਿੱਗਜ ਬੱਲੇਬਾਜ਼ ਅਤੇ ਕਪਤਾਨ ਬ੍ਰਾਇਨ ਲਾਰਾ ਨੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਲਾਰਾ ਨੇ ਰਾਸ਼ਟਰਪਤੀ ਭਵਨ ਜਾ ਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਅਤੇ ਬਾਅਦ ‘ਚ ਰਾਸ਼ਟਰਪਤੀ ਦੇ ਆਧਿਕਾਰਕ ਟਵਿਟਰ ਹੈਂਡਲ ‘ਤੇ ਇਸ ਮੁਲਾਕਾਤ ਦੀ ਇਕ ਸ਼ਾਨਦਾਰ ਤਸਵੀਰ ਵੀ ਪੋਸਟ ਕੀਤੀ ਗਈ।ਬ੍ਰਾਇਨ ਲਾਰਾ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
ਰਾਸ਼ਟਰਪਤੀ ਦੇ ਆਧਿਕਾਰਿਕ ਟਵਿਟਰ ਅਕਾਉਂਟ ‘ਤੇ ਜਾਰੀ ਕੀਤੀ ਗਈ ਤਸ‍ਵੀਰ ‘ਚ ਬ੍ਰਾਇਨ ਲਾਰਾ ਅਤੇ ਰਾਸ਼‍ਟਰਪਤੀ ਹੱਥਾਂ ‘ਚ ਬੈਟ ਲਈ ਨਜ਼ਰ ਆ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਬ੍ਰਾਇਨ ਲਾਰਾ ਨੇ ਰਾਮਨਾਥ ਕੋਵਿੰਦ ਨੂੰ ਗਿਫਟ ਦੇ ਤੌਰ ‘ਤੇ ਕ੍ਰਿਕਟ ਬੈਟ ਦਿੱਤਾ ਹੈ ਇਸ ਸ਼ਾਨਦਾਰ ਤਸਵੀਰ ਦੇ ਨਾਲ ਲਿਖਿਆ ਸੀ ਕਿ, ਮਹਾਨ ਕ੍ਰਿਕਟਰ ਅਤੇ ਨਵੇਂ ਯੁੱਗ ਦੇ ਸਭ ਤੋਂ ਸਰਵਸ਼੍ਰੇਸ਼ਠ ਬੱਲੇਬਾਜ਼ਾਂ ‘ਚੋਂ ਇਕ ਬ੍ਰਾਇਨ ਲਾਰਾ ਨੇ ਰਾਸ਼ਟਰਪਤੀ ਕੋਵਿੰਦ ਤੋਂ ਰਾਸ਼ਟਰਪਤੀ ਭਵਨ ‘ਚ ਮੁਲਾਕਾਤ ਕੀਤੀ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਕਰੋੜਾਂ ਉਭਰਦੇ ਹੋਏ ਖਿਡਾਰੀਆਂ ਲਈ ਆਦਰਸ਼ ਦੱਸਿਆ ਅਤੇ ਕ੍ਰਿਕਟ ‘ਚ ਉਨ੍ਹਾਂ ਦੇ ਯੋਗਦਾਨ ਦੀ ਤਰੀਫ ਕੀਤੀ।PunjabKesari
ਵੈਸਟਇੰਡੀਜ਼ ਕ੍ਰਿਕਟ ਟੀਮ ਪਿਛਲੇ ਕੁਝ ਸਮੇਂ ਤੋਂ ਭਾਰਤ ਦੇ ਦੌਰੇ ‘ਤੇ ਹੈ। ਵੈਸਟਇੰਡੀਜ਼ ਕ੍ਰਿਕਟ ਟੀਮ ਭਾਰਤ ਖਿਲਾਫ ਟੀ-20 ਸੀਰੀਜ਼ ਤੋਂ ਬਾਅਦ ਵਨ-ਡੇ ਸੀਰੀਜ਼ ਖੇਡ ਰਹੀ ਹੈ ਤਾਂ ਉਥੇ ਹੀ ਵੈਸਟਇੰਡੀਜ਼ ਕ੍ਰਿਕਟ ਦੇ ਸਾਬਕਾ ਦਿੱਗਜ ਖਿਡਾਰੀ ਵੀ ਭਾਰਤ ‘ਚ ਮੌਜੂਦ ਹਨ ਇਨ੍ਹਾਂ ਚੋਂ ਹੀ ਕੈਰੇਬੀਆਈ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਵੀ ਭਾਰਤ ‘ਚ ਹੀ ਮੌਜੂਦ ਹਨ।