ਕੈਬਨਿਟ ਮੰਤਰੀ ਸੋਨੀ ਨੇ ਸ੍ਰੀ ਸੈਨ ਸਭਾ ਨੂੰ 5 ਲੱਖ ਰੁਪਏ ਅਤੇ ਸ੍ਰੀ ਦੇਵੀ ਦੁਵਾਰਾ ਭੂਆ ਭੁੰਨੀ ਨੂੰ 2.5 ਲੱਖ ਰੁਪਏ ਦਾ ਚੈਕ ਭੇਂਟ

0
93
ਸ੍ਰੀ ਓਮ ਪ੍ਰਕਾਸ਼ ਸੋਨੀ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਪੰਜਾਬ ਸ੍ਰੀ ਸੈਨ ਸਭਾ ਖੂਹ ਬੰਬੇ ਵਾਲਾ ਨੂੰ ਧਰਮਸ਼ਾਲਾ ਦੀ ਉਸਾਰੀ ਲਈ 5 ਲੱਖ ਰੁਪਏ ਦਾ ਚੈਕ ਭੇਂਟ ਕਰਦੇ ਹੋਏ। ਨਾਲ ਹਨ ਕੌਂਸਲਰ ਸ੍ਰੀ ਵਿਕਾਸ ਸੋਨੀ ਅਤੇ ਸ੍ਰੀਮਤੀ ਰਾਜਬੀਰ ਕੌਰ ।
Share this post

 

ਅੰਮ੍ਰਿਤਸਰ, 30 ਜੁਲਾਈ: ( 5ਆਬ ਨਾਉ ਬਿਊਰੋ )

ਸ੍ਰੀ ਓਮ ਪ੍ਰਕਾਸ਼ ਸੋਨੀ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਪੰਜਾਬ ਵੱਲੋਂ ਵਾਰਡ ਨੰ: 50 ਵਿਖੇ ਸਥਿਤ ਸ੍ਰੀ ਸੈਨ ਸਭਾ ਖੂਹ ਬੰਬੇ ਵਾਲਾ ਨੂੰ ਧਰਮਸ਼ਾਲਾ ਦੀ ਉਸਾਰੀ ਲਈ 5 ਲੱਖ ਰੁਪਏ ਦਾ ਚੈਕ ਭੇਂਟ ਕੀਤਾ। ਇਸ ਮੌਕੇ ਸ੍ਰੀ ਸੋਨੀ ਵੱਲੋਂ ਸ੍ਰੀ ਸੈਨ ਸਭਾ ਨੂੰ ਭਰੋਸਾ ਦਿਵਾਇਆ ਕਿ ਧਰਮਸ਼ਾਲਾ ਦੀ ਉਸਾਰੀ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਸ੍ਰੀ ਸੋਨੀ ਵੱਲੋਂ ਇਲਾਕੇ ਦਾ ਦੌਰਾ ਵੀ ਕੀਤਾ ਗਿਆ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਸ੍ਰੀ ਸੋਨੀ ਵੱਲੋਂ ਮੌਕੇ ਤੇ ਹੀ ਸਬੰਧਤ ਅਧਿਕਾਰੀਆਂ ਨੂੰ ਮੁਸ਼ਕਲਾਂ ਦੇ ਹੱਲ ਦੇ ਨਿਰਦੇਸ਼ ਦਿੱਤੇ। ਕੈਬਨਿਟ ਮੰਤਰੀ ਸੋਨੀ ਵੱਲੋਂ ਅੱਜ ਸ੍ਰੀ ਦੇਵੀ ਦੁਵਾਰਾ ਭੂਆਂ ਭੁੰਨੀ ਪਿੰਡ ਕੜਿਆਲ ਚੋਗਾਵਾਂ ਦੇ ਪ੍ਰਧਾਨ ਗੁਰਵਿੰਦਰ ਸਰਪਾਲ ਨੂੰ ਧਰਮਸ਼ਾਲਾ ਦੀ ਉਸਾਰੀ ਲਈ 2.5 ਲੱਖ ਰੁਪਏ ਦਾ ਚੈਕ ਦਿੱਤਾ।
ਇਸ ਮੌਕੇ ਸ੍ਰੀ ਸਰਪਾਲ ਵੱਲੋਂ ਦੱਸਿਆ ਕਿ ਇਸ ਧਰਮਸ਼ਾਲਾ ਵਿੱਚ ਗਰੀਬ ਲੋਕਾਂ ਵੱਲੋਂ ਆਪਣੀਆਂ ਲੜਕੀਆਂ ਦੇ ਵਿਆਹ ਅਤੇ ਹੋਰ ਜਰੂਰੀ ਕਾਰਜ ਕਰਨ ਲਈ ਇਸ ਥਾਂ ਦੀ ਵਰਤੋਂ ਕਰ ਸਕਦੇ ਹਨ। ਉਨ•ਾਂ ਨੇ ਮੰਤਰੀ ਸੋਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਧਰਮਸ਼ਾਲਾ ਦੀ ਉਸਾਰੀ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਵਿਕਾਸ ਸੋਨੀ ਕੌਂਸਲਰ, ਸ੍ਰੀਮਤੀ ਰਾਜਬੀਰ ਕੌਰ ਕੌਂਸਲਰ, ਸ੍ਰੀ ਸੁਨੀਲ ਕਾÀਂਟੀ, ਰਮਨ ਬਾਬਾ ਤੋਂ ਇਲਾਵਾ ਅਸ਼ਵਨੀ ਵੈਦ ਅਤੇ ਇਲਾਕਾ ਵਾਸੀ ਹਾਜਰ ਸਨ।