ਕਰਤਾਰਪੁਰ ਦੇ ਦਰਸ਼ਨ-ਦੀਦਾਰੇ : ਹੁਣ ਭਾਰਤੀ ਅਧਿਕਾਰੀ ਕਲੀਅਰੈਂਸ ਦੇਣ ਲਈ ਨਰਮੀ ਵਰਤਣ ਲੱਗੇ

0
63
Share this post

 

ਚੰਡੀਗੜ੍ਹ : 1 ਦਸੰਬਰ (5ਆਬ ਨਾਉ ਬਿਊਰੋ)

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨਾਂ ਲਈ ਸੰਗਤ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਹੁਣ ਤੱਕ ਸਭ ਕੁਝ ਸੁੱਖੀ-ਸਾਂਦੀ ਹੋਣ ਨਾਲ ਭਾਰਤੀ ਅਧਿਕਾਰੀਆਂ ਦਾ ਵੀ ਹੌਸਲਾ ਵਧਿਆ ਹੈ। ਸੂਤਰਾਂ ਮੁਤਾਬਕ ਹੁਣ ਭਾਰਤੀ ਅਧਿਕਾਰੀ ਕਲੀਅਰੈਂਸ ਦੇਣ ਲਈ ਨਰਮੀ ਵਰਤਣ ਲੱਗੇ ਹਨ। ਇਸ ਲਈ ਹੁਣ ਵੱਧ ਲੋਕਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਣ ਲੱਗੀ ਹੈ।

ਸ਼ਨੀਵਾਰ ਨੂੰ 1500 ਦੇ ਕਰੀਬ ਸੰਗਤ ਦਰਸ਼ਨਾਂ ਲਈ ਗਈ। ਅੱਜ ਵੀ ਦੋ ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੂੰ ਇਜਾਜ਼ਤ ਦਿੱਤੀ ਗਈ। ਯਾਦ ਰਹੇ ਪਹਿਲੇ ਦਿਨਾਂ ਦੌਰਾਨ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ 1000 ਤੋਂ ਹੇਠਾਂ ਹੀ ਰਹੀ ਜਦੋਂਕਿ ਪਾਕਿਸਤਾਨ ਵੱਲੋਂ ਰੋਜ਼ਾਨਾ 5000 ਸ਼ਰਧਾਲੂਆਂ ਨੂੰ ਇਜਾਜ਼ਤ ਦਿੱਤੀ ਹੋਈ ਹੈ। ਜੇਕਰ ਹੁਣ ਤੱਕ ਦਾ ਲੇਖਾ-ਜੋਖਾ ਵੇਖਿਆ ਜਾਵੇ ਤਾਂ ਅੱਜ ਪਹਿਲੀ ਵਾਰ 2000 ਦੇ ਕਰੀਬ ਸ਼ਰਧਾਲੂ ਗਏ ਹਨ। ਇਸ ਤੋਂ ਪਹਿਲਾਂ 10 ਸਭ ਤੋਂ ਵੱਧ ਅੰਕੜਾ 1,467 ਸੀ।

ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਆਸ ਨਾਲੋਂ ਘੱਟ ਸ਼ਰਧਾਲੂਆਂ ਦੇ ਜਾਣ ’ਤੇ ਮੰਗ ਕੀਤੀ ਕਿ ਪਾਕਿਸਤਾਨ ਨੂੰ ਪਾਸਪੋਰਟ ਦੀ ਸ਼ਰਤ ਹਮੇਸ਼ਾ ਲਈ ਹਟਾ ਦੇਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਸੰਗਤ ’ਚ ਕਈ ਤਰ੍ਹਾਂ ਦੇ ਭਰਮ ਭੁਲੇਖੇ ਪੈਦਾ ਹੋ ਰਹੇ ਹਨ। ਉਨ੍ਹਾਂ ਇੱਥੇ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਤੋਂ ਇਹ ਵੀ ਮੰਗ ਕੀਤੀ ਹੈ ਕਿ ਸ਼ਰਧਾਲੂਆਂ ਦੀਆਂ ਮਾਮੂਲੀ ਤਰੁਟੀਆਂ ਨੂੰ ਮੌਕੇ ’ਤੇ ਹੀ ਦਰੁਸਤ ਕਰ ਕੇ ਦਰਸ਼ਨ ਦੀਦਾਰ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ।