ਐੱਨ.ਆਰ.ਸੀ. ਦੇ ਆਧਾਰ ‘ਤੇ ਨਾਗਰਿਕਤਾ ਦੀ ਪਛਾਣ ਯਕੀਨੀ ਕੀਤੀ ਜਾਵੇਗੀ : ਸ਼ਾਹ

0
58
Share this post

 

ਨਵੀਂ ਦਿੱਲੀ — 20 ਨਵੰਬਰ (5ਆਬ ਨਾਉ ਬਿਊਰੋ)

ਰਾਜ ਸਭਾ ‘ਚ ਅੱਜ ਯਾਨੀ ਬੁੱਧਵਾਰ ਨੂੰ ਅਮਿਤ ਸ਼ਾਹ ਨੇ ਐੱਨ.ਆਰ.ਸੀ. ਮੁੱਦੇ ‘ਤੇ ਵਿਰੋਧੀ ਧਿਰ ਦੇ ਦੋਸ਼ਾਂ ‘ਤੇ ਜਵਾਬ ਦਿੱਤਾ। ਉਨ੍ਹਾਂ ਨੇ ਧਰਮ ਦੇ ਆਧਾਰ ‘ਤੇ ਐੱਨ.ਆਰ.ਸੀ. ‘ਚ ਭੇਦਭਾਵ ਕੀਤੇ ਜਾਣ ਦੇ ਖਦਸ਼ੇ ਨੂੰ ਖਾਰਜ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਐੱਨ.ਆਰ.ਸੀ. ਦੇ ਆਧਾਰ ‘ਤੇ ਨਾਗਰਿਕਤਾ ਦੀ ਪਛਾਣ ਯਕੀਨੀ ਕੀਤੀ ਜਾਵੇਗੀ ਅਤੇ ਇਸ ਨੂੰ ਪੂਰੇ ਦੇਸ਼ ‘ਚ ਲਾਗੂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਇਸ ਕਾਰਨ ਡਰਨ ਦੀ ਲੋੜ ਨਹੀਂ ਹੈ। ਇਹ ਇਕ ਪ੍ਰਕਿਰਿਆ ਹੈ, ਜਿਸ ਨਾਲ ਦੇਸ਼ ਦੇ ਸਾਰੇ ਨਾਗਰਿਕ ਐੱਨ.ਆਰ.ਸੀ. ਲਿਸਟ ‘ਚ ਸ਼ਾਮਲ ਹੋ ਸਕਣ।

ਭਾਰਤ ਦੇ ਸਾਰੇ ਨਾਗਰਿਕ ਲਿਸਟ ‘ਚ ਹੋਣਗੇ ਸ਼ਾਮਲ
ਅਮਿਤ ਸ਼ਾਹ ਨੇ ਕਿਹਾ,”ਐੱਨ.ਆਰ.ਸੀ. ‘ਚ ਧਰਮ ਵਿਸ਼ੇਸ਼ ਦੇ ਆਧਾਰ ‘ਤੇ ਭੇਦਭਾਵ ਨਹੀਂ ਹੋਵੇਗਾ।” ਉਨ੍ਹਾਂ ਨੇ ਕਿਹਾ,”ਐੱਨ.ਆਰ.ਸੀ. ‘ਚ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਦੇ ਆਧਾਰ ‘ਤੇ ਕਿਹਾ ਜਾਵੇ ਕਿ ਹੋਰ ਧਰਮ ਦੇ ਲੋਕਾਂ ਨੂੰ ਇਸ ‘ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਸਾਰੇ ਨਾਗਰਿਕ ਭਾਵੇਂ ਹੀ ਉਨ੍ਹਾਂ ਦਾ ਧਰਮ ਕੁਝ ਵੀ ਹੋਵੇ, ਐੱਨ.ਆਰ.ਸੀ. ਲਿਟ ‘ਚ ਸ਼ਾਮਲ ਹੋ ਸਕਦੇ ਹਨ। ਐੱਨ.ਆਰ.ਸੀ. ਵੱਖ ਪ੍ਰਕਿਰਿਆ ਹੈ ਅਤੇ ਨਾਗਰਿਕ ਸੋਧ ਬਿੱਲ ਵੱਖ ਪ੍ਰਕਿਰਿਆ ਹੈ। ਇਸ ਨੂੰ ਇਕੱਠੇ ਨਹੀਂ ਰੱਖਿਆ ਜਾ ਸਕਦਾ।” ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਐੱਨ.ਆਰ.ਸੀ. ਨੂੰ ਪੂਰੇ ਦੇਸ਼ ‘ਚ ਲਾਗੂ ਕੀਤਾ ਜਾਵੇਗਾ ਤਾਂ ਕਿ ਭਾਰਤ ਦੇ ਸਾਰੇ ਨਾਗਰਿਕ ਐੱਨ.ਆਰ.ਸੀ. ਲਿਸਟ ‘ਚ ਸ਼ਾਮਲ ਹੋ ਸਕਣ।

ਮੁਸਲਮਾਨਾਂ ਦੇ ਅੰਦਰ ਅਸੁਰੱਖਿਆ ਦੀ ਭਾਵਨਾ
ਜ਼ਿਕਰਯੋਗ ਹੈ ਕਿ ਸਈਅਦ ਨਾਸਿਰ ਹੁਸੈਨ ਨੇ ਰਾਜ ਸਭਾ ‘ਚ ਕੋਲਕਾਤਾ ‘ਚ ਦਿੱਤੇ ਅਮਿਤ ਸ਼ਾਹ ਦੇ ਬਿਆਨ ਦੇ ਆਧਾਰ ‘ਤੇ ਸਵਾਲ ਪੁੱਛਿਆ ਸੀ। ਕਾਂਗਰਸ ਸੰਸਦ ਮੈਂਬਰ ਨੇ ਕਿਹਾ,”ਮੈਂ ਸਿਰਫ਼ ਗ੍ਰਹਿ ਮੰਤਰੀ ਤੋਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਕੋਲਕਾਤਾ ‘ਚ ਕਿਹਾ ਸੀ ਕੁਝ 5-6 ਧਰਮ ਦੇ ਲੋਕਾਂ ਦਾ ਨਾਂ ਲਿਆ ਸੀ ਅਤੇ ਮੁਸਲਮਾਨ ਦਾ ਨਾਂ ਨਹੀਂ ਲਿਆ ਸੀ। ਇਸ ਕਾਰਨ ਮੁਸਲਮਾਨਾਂ ਦੇ ਅੰਦਰ ਅਸੁਰੱਖਿਆ ਦੀ ਭਾਵਨਾ ਆਈ। ਨਾਗਰਿਕਤਾ ਬਿੱਲ ਅਤੇ ਐੱਨ.ਆਰ.ਸੀ. ਵੱਖ ਪ੍ਰਕਿਰਿਆ ਹੈ, ਇਹ ਜਾਣਦਾ ਹਾਂ।”

ਸਾਰੇ ਧਰਮਾਂ ਨੂੰ ਮਿਲੇਗੀ ਨਾਗਰਿਕਤਾ
ਇਸ ਦੇ ਜਵਾਬ ‘ਚ ਸ਼ਾਹ ਨੇ ਕਿਹਾ,”ਹਿੰਦੂ, ਬੁੱਧ, ਸਿੱਖ, ਜੈਨ, ਈਸਾਈ, ਪਾਰਸੀ ਸ਼ਰਨਾਰਥੀਆਂ ਨੂੰ ਨਾਗਰਿਕਤਾ ਮਿਲੇਗੀ। ਇਸ ਲਈ ਸਿਟੀਜਨਸ਼ਿਪ ਅਮੈਂਡਮੈਂਟ ਬਿੱਲ ਵੱਖ ਤੋਂ ਹੈ ਤਾਂ ਕਿ ਇਨ੍ਹਾਂ ਸ਼ਰਨਾਰਥੀਆਂ ਨੂੰ ਨਾਗਰਿਕਤਾ ਮਿਲ ਸਕੇ। ਇਨ੍ਹਾਂ ਨੂੰ ਪਾਕਿਸਾਤਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ‘ਚ ਧਰਮ ਦੇ ਆਧਾਰ ‘ਤੇ ਭੇਦਭਾਵ ਦਾ ਸ਼ਿਕਾਰ ਹੋਣਾ ਪਿਆ ਸੀ।”