ਐੱਨ.ਆਰ.ਸੀ. ਦਾ ਵਿਰੋਧ ਕਰਦੇ ਹੋਏ ਵਿਧਾਨ ਸਭਾ ‘ਚ ਜ਼ਮੀਨ ‘ਤੇ ਹੀ ਲੇਟ ਗਏ ਵਿਧਾਇਕ

0
18
Share this post

 

ਗੁਹਾਟੀ — 4 ਦਸੰਬਰ (5ਆਬ ਨਾਉ ਬਿਊਰੋ)

ਆਸਾਮ ‘ਚ ਕਰੀਬ ਤਿੰਨ ਮਹੀਨੇ ਪਹਿਲਾਂ ਆਈ ਭਾਰਤੀ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ.ਆਰ.ਸੀ.) ਸੂਚੀ ਦਾ ਵਿਰੋਧ ਵਿਧਾਨ ਸਭਾ ਦੇ ਨਵੇਂ ਸੈਸ਼ਨ ‘ਚ ਵੀ ਜਾਰੀ ਹੈ। ਐੱਨ.ਆਰ.ਸੀ. ਤੋਂ ਇਲਾਵਾ ਆਸਾਮ ਸਰਕਾਰ ਦੀ ਨਿਊ ਲੈਂਡ ਪਾਲਿਸੀ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਬੁੱਧਵਾਰ ਨੂੰ ਵਿਰੋਧ ਲਈ ਤਿੰਨ ਵਿਧਾਇਕ ਜ਼ਮੀਨ ‘ਤੇ ਲੇਟ ਗਏ। ਵਿਧਾਇਕ ਸ਼ੇਰਮਨ ਅਲੀ ਅਹਿਮਦ ਅਤੇ 2 ਹੋਰ ਵਿਧਾਇਕ ਐੱਨ.ਆਰ.ਸੀ. ਅਤੇ ਨਿਊ ਲੈਂਡ ਪਾਲਿਸੀ ਦੇ ਵਿਰੋਧ ਵਜੋਂ ਸਦਨ ‘ਚ ਜ਼ਮੀਨ ‘ਤੇ ਲੇਟ ਗਏ। ਦੱਸਣਯੋਗ ਹੈ ਕਿ ਅੰਤਿਮ ਐੱਨ.ਆਰ.ਸੀ. ‘ਚ ਕੁੱਲ 3,30,27,661 ਬਿਨੈਕਾਰਾਂ ‘ਚੋਂ 19,06,657 ਬਿਨੈਕਾਰ ਬਾਹਰ ਕੀਤੇ ਗਏ ਅਤੇ 3,11,22,004 ਬਿਨੈਕਾਰਾਂ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ।

ਦੂਜੇ ਪਾਸੇ ਰਾਜ ਦੀ ਨਿਊ ਲੈਂਡ ਪਾਲਿਸੀ ਨੂੰ 21 ਅਕਤੂਬਰ ਨੂੰ ਰਾਜ ਕੈਬਨਿਟ ਨੇ ਆਪਣੀ ਮਨਜ਼ੂਰੀ ਦਿੱਤੀ ਸੀ। ਇਸ ਤੋਂ ਪਹਿਲਾਂ ਸਾਲ 1989 ‘ਚ ਇਕ ਲੈਂਡ ਪਾਲਿਸੀ ਬਣਾਈ ਗਈ ਸੀ, ਹੁਣ 30 ਸਾਲ ਬਾਅਦ ਇਕ ਨਵੀਂ ਲੈਂਡ ਪਾਲਿਸੀ ਸਾਹਮਣੇ ਆਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਲੈਂਡ ਪਾਲਿਸੀ ਆਸਾਮ ਦੇ ਸਥਾਨਕ ਵਾਸੀਆਂ ਦੇ ਅਧਿਕਾਰਾਂ ਨੂੰ ਮਜ਼ਬੂਤੀ ਪ੍ਰਦਾਨ ਕਰੇਗੀ।