ਐੱਚ. ਡੀ. ਰੇਵੰਨਾ ਨੰਗੇ ਪੈਰ ਪਹੁੰਚੇ ਵਿਧਾਨ ਸਭਾ ‘ਚ

0
176
Share this post

 

ਬੈਂਗਲੁਰੂ—18 ਜੁਲਾਈ- ( 5ਆਬ ਨਾਉ ਬਿਊਰੋ )

ਕਰਨਾਟਕ ‘ਚ ਕੁਮਾਰਸਵਾਮੀ ਸਰਕਾਰ ‘ਤੇ ਸਿਆਸੀ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਵਿਧਾਨ ਸਭਾ ‘ਚ ਸਰਕਾਰ ਦੇ ਭਰੋਸੇ ਦੀ ਵੋਟ ‘ਤੇ ਚਰਚਾ ਚੱਲ ਰਹੀ ਹੈ। ਇਸ ਦੌਰਾਨ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਦੇ ਭਰਾ ਅਤੇ ਪੀ. ਡਬਲਿਊ. ਡੀ. ਮੰਤਰੀ ਐੱਚ. ਡੀ. ਰੇਵੰਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਐੱਚ. ਡੀ. ਰੇਵੰਨਾ ਨੰਗੇ ਪੈਰ ਵਿਧਾਨ ਸਭਾ ‘ਚ ਜਾਂਦੇ ਦੇਖੇ ਗਏ। ਇਸ ਤੋਂ ਪਹਿਲਾਂ ਵਿਧਾਨ ਸਭਾ ‘ਚ ਕਾਂਗਰਸ-ਜੇ. ਡੀ. ਐੱਸ ਦੇ ਵਿਧਾਇਕਾਂ ਦੀ ਭਾਜਪਾ ਵਿਧਾਇਕਾਂ ਨਾਲ ਬਹਿਸ ਹੋਈ।

ਭਰੋਸੇ ਦੀ ਵੋਟ ‘ਤੇ ਚਰਚਾ ਦੌਰਾਨ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੇ ਕਿਹਾ ਹੈ ਕਿ ਅੱਜ ਸਿਰਫ ਮੇਰੀ ਸਰਕਾਰ ‘ਤੇ ਹੀ ਸੰਕਟ ਨਹੀਂ ਹੈ ਬਲਕਿ ਸਪੀਕਰ ‘ਤੇ ਵੀ ਜਬਰਦਸਤੀ ਦਬਾਅ ਬਣਾਇਆ ਜਾ ਰਿਹਾ ਹੈ। ਮੈਂ ਆਪਣੇ ਕਾਰਜਕਾਲ ‘ਚ ਜਨਤਾ ਲਈ ਕੰਮ ਕੀਤਾ ਹੈ। ਵਿਰੋਧੀ ਪੱਖ ਨੂੰ ਸਰਕਾਰ ਡੇਗਣ ‘ਚ ਕਾਫੀ ਜਲਦੀ ਹੈ।

ਦੱਸ ਦੇਈਏ ਕਿ ਭਰੋਸੇ ਦੀ ਵੋਟ ਦੌਰਾਨ 19 ਵਿਧਾਇਕ ਗੈਰ ਹਾਜ਼ਰ ਹਨ। ਇਨ੍ਹਾਂ ਵਿਧਾਇਕਾਂ ਦੀ ਗੈਰਹਾਜ਼ਰੀ ਕਾਰਨ ਸਦਨ ‘ਚ ਮੈਂਬਰਾਂ ਦੀ ਗਿਣਤੀ 205 ਹੋ ਗਈ ਹੈ। ਇਸ ‘ਚ ਭਾਜਪਾ ਕੋਲ 105 ਵਿਧਾਇਕ ਹਨ ਜਦਕਿ ਉਸ ‘ਚ 2 ਆਜ਼ਾਦ ਵਿਧਾਇਕਾਂ ਨੇ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਅੰਕੜਿਆਂ ਦੇ ਹਿਸਾਬ ਨਾਲ ਕੁਮਾਰਸਵਾਮੀ ਸਰਕਾਰ ਡਿੱਗ ਸਕਦੀ ਹੈ।