ਐਕਟਿਵਾ ‘ਤੇ ਜਾ ਰਹੇ ਨੌਜਵਾਨ ਮੁੰਡੇ ਅਤੇ ਕੁੜੀ ਦੀਆਂ ਧੌਣਾਂ ਕੱਟੀਆਂ ਲਾਸ਼ਾਂ ਹੋਈਆਂ ਬਰਾਮਦ

0
180
Share this post

 

ਅੰਮ੍ਰਿਤਸਰ :  21 ਅਗਸਤ ( 5ਆਬ ਨਾਉ ਬਿਊਰੋ )

 ਸਥਾਨਕ ਖਾਲਸਾ ਕਾਲਜ ਜੀ. ਟੀ. ਰੋਡ ਦੇ ਬਾਹਰ ਇਕ ਐਕਟਿਵਾ ‘ਤੇ ਜਾ ਰਹੇ ਨੌਜਵਾਨ ਮੁੰਡੇ ਅਤੇ ਕੁੜੀ ਦੀਆਂ ਧੌਣਾਂ ਕੱਟੀਆਂ ਲਾਸ਼ਾਂ ਬਰਾਮਦ ਹੋਈਆਂ। ਜਾਣਕਾਰੀ ਮੁਤਾਬਕ ਨੌਜਵਾਨ ਦੀ ਧੌਣ ਸੜਕ ਤੋਂ ਕੁਝ ਦੂਰੀ ‘ਤੇ ਫੁੱਟਪਾਥ ‘ਤੇ ਪਈ ਮਿਲੀ, ਜਦਕਿ ਲੜਕੀ ਦੀ ਧੌਣ ਐਕਟਿਵਾ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਮਿਲੀ।

 

ਇਸ ਸਬੰਧੀ ਸੂਚਨਾ ਮਿਲਦਿਆਂ ਹੀ ਥਾਣਾ ਕੰਟੋਨਮੈਂਟ ਦੀ ਪੁਲਸ ਘਟਨਾ ਵਾਲੀ ਥਾਂ ‘ਤੇ ਪਹੁੰਚੀ। ਦੋਵਾਂ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਥੇ ਹੀ ਸੂਤਰਾਂ ਦਾ ਕਹਿਣਾ ਹੈ ਕਿ ਦੋਵਾਂ ਦੀ ਹੱਤਿਆ ਕੀਤੀ ਗਈ ਹੈ।