ਏਅਰ ਇੰਡੀਆ ਦਾ 37 ਸਾਲ ਪੁਰਾਣਾ ਫਾਈਵ ਸਟਾਰ ਹੋਟਲ ਹੋਵੇਗਾ ਬੰਦ

0
790
Share this post

 

ਨਵੀਂ ਦਿੱਲੀ— 2 ਅਗਸਤ ( 5ਆਬ ਨਾਉ ਬਿਊਰੋ )

ਏਅਰ ਇੰਡੀਆ ਦਾ 37 ਸਾਲ ਪੁਰਾਣਾ ਫਾਈਵ ਸਟਾਰ ਹੋਟਲ (ਪੰਜ ਸਿਤਾਰਾ ਹੋਟਲ) ਇਸ ਸਾਲ ਅਕਤੂਬਰ ‘ਚ ਬੰਦ ਹੋ ਜਾਵੇਗਾ। ਇਸ ਹੋਟਲ ਨੂੰ 300 ਕਰੋੜ ਰੁਪਏ ‘ਚ ਆਈ.ਜੀ.ਆਈ. ਏਅਰਪੋਰਟ ਦਾ ਸੰਚਾਲਨ ਕਰਨ ਵਾਲੀ ਕੰਪਨੀ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਖਰੀਦੇਗੀ। ਇਸ ਹੋਟਲ ਨੂੰ 1982 ‘ਚ ਏਸ਼ੀਆਈ ਖੇਡਾਂ ਲਈ ਬਣਾਇਆ ਗਿਆ ਸੀ। ਇਸ ਹੋਟਲ ‘ਚ 375 ਕਮਰੇ ਹਨ। ਇਸ ਹੋਟਲ ਨੂੰ ਤੋੜ ਕੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਕੰਪਨੀ ਮਲਟੀਲੇਵਲ ਪਾਰਕਿੰਗ ਦਾ ਨਿਰਮਾਣ ਕਰੇਗੀ। ਇਸੇ ਹੋਟਲ ‘ਚ ਏਅਰ ਇੰਡੀਆ ਦਾ ਸ਼ੈਫਏਅਰ ਦਾ ਵੀ ਦਫ਼ਤਰ ਹੈ। ਜਿੱਥੇ ਏਅਰ ਇੰਡੀਆ ਦੇ ਯਾਤਰੀਆਂ ਲਈ ਖਾਣਾ ਬਣਦਾ ਹੈ।

ਹੋਟਲ ਕਾਰਪੋਰੇਸ਼ਨ ਆਫ ਇੰਡੀਆ ਅਨੁਸਾਰ ਇਸ ਹੋਟਲ ਦੇ ਬੰਦ ਹੋਣ ਨਾਲ ਅਕਤੂਬਰ ਤੋਂ ਏਅਰ ਇੰਡੀਆ ਦੇ ਯਾਤਰੀਆਂ ਲਈ ਖਾਣਾ ਵੀ ਬਾਹਰੋਂ ਮੰਗਾਉਣਾ ਹੋਵੇਗਾ। ਹੋਟਲ ਸੈਂਟੂਰ ਬੰਦ ਹੋਣ ਨਾਲ ਇੱਥੇ ਕੰਮ ਕਰ ਰਹੇ 275 ਕਰਮਚਾਰੀਆਂ ਦੀਆਂ ਨੌਕਰੀਆਂ ਖਤਮ ਹੋ ਜਾਣਗੀਆਂ। ਹੋਟਲ ਸੈਂਟੂਰ ‘ਚ ਸਾਲ 1982 ‘ਚ ਦਿੱਲੀ ਏਅਰਪੋਰਟ ਦਾ ਇਕਮਾਤਰ ਹੋਟਲ ਸੀ। ਇਸ ਹੋਟਲ ‘ਚ ਖੁੱਲ੍ਹਿਆ ਚਾਈਨੀਜ਼ ਰੈਸਟੋਰੈਂਟ ਦਿੱਲੀ ਦਾ ਪਹਿਲਾ ਚਾਈਨੀਜ਼ ਰੈਸਟੋਰੈਂਟ ਹੈ। ਇਸ ਹੋਟਲ ਦੇ ਬੰਦ ਹੋਣ ਤੋਂ ਬਾਅਦ ਏਅਰ ਇੰਡੀਆ ਕੋਲ ਜੰਮੂ ਅਤੇ ਸ਼੍ਰੀਨਗਰ ‘ਚ ਬਣੇ 2 ਹੋਟਲ ਹੀ ਬਚਣਗੇ।