ਇੱਕ ਪਾਗਲ ਆਸ਼ਕ ਨੇ ਨਾਬਾਲਗ ਕੁੜੀ ਨਾਲ ਵਿਆਹ ਦੀ ਜ਼ਿੱਦ ਪੁਗਾਉਣ ਲਈ ਪੁੜਪੁੜੀ ‘ਤੇ ਰੱਖਿਆ ਦੇਸੀ ਪਿਸਤੌਲ

0
101
Share this post

 

ਗੁਰਗ੍ਰਾਮ: 24 ਅਗਸਤ-( 5ਆਬ ਨਾਉ ਬਿਊਰੋ )

ਇੱਕ ਪਾਗਲ ਆਸ਼ਕ ਨੇ ਨਾਬਾਲਗ ਕੁੜੀ ਨਾਲ ਵਿਆਹ ਦੀ ਜ਼ਿੱਦ ਪੁਗਾਉਣ ਲਈ ਪੁੜਪੁੜੀ ‘ਤੇ ਦੇਸੀ ਪਿਸਤੌਲ ਰੱਖ ਲਿਆ। ਉਸ ਦਾ ਇਹ ਹਾਈ ਵੋਲਟੇਜ਼ ਡਰਾਮਾ ਕਰੀਬ ਇੱਕ ਘੰਟੇ ਤਕ ਚੱਲਿਆਪਰ ਅੰਤ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।

ਪ੍ਰਾਪਤ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਇਟਾਵਾ ਦਾ ਰਹਿਣ ਵਾਲਾ ਵਿਪਿਨ (26) ਨਾਂਅ ਦਾ ਨੌਜਵਾਨ ਗੁਰਗ੍ਰਾਮ ਦੇ ਭਵਾਨੀ ਇੰਕਲੇਵ ਵਿੱਚ ਰਹਿਣ ਵਾਲੀ ਨਾਬਾਲਗ ਕੁੜੀ ਦੇ ਘਰ ਦੇਸੀ ਪਿਸਤੌਲ ਲੈ ਪਹੁੰਚ ਗਿਆ। ਪੀੜਤਾ ਦੇ ਮਾਂਪਿਓ ਵੱਲੋਂ ਇਸ ਦਾ ਵਿਰੋਧ ਕਰਨ ‘ਤੇ ਉਸ ਨੇ ਕੁੜੀ ਦੇ ਪਿਓ ‘ਤੇ ਫਾਈਅਰ ਕਰ ਦਿੱਤਾ। ਹਾਲਾਂਕਿਉਹ ਵਾਲਵਾਲ ਬਚ ਗਏ।

ਰੌਲਾਰੱਪਾ ਸੁਣ ਆਂਢਗੁਆਂਢ ਇਕੱਠਾ ਹੋ ਗਿਆ ਅਤੇ ਪੁਲਿਸ ਵੀ ਆ ਗਈ। ਵਿਪਿਨ ਕੁਝ ਦਿਨ ਪਹਿਲਾਂ 16 ਸਾਲਾ ਕੁੜੀ ਨੂੰ ਵਿਆਹ ਕਰਵਾਉਣ ਲਈ ਘਰੋਂ ਭਜਾ ਕੇ ਲੈ ਗਿਆ ਸੀਅਸਫਲ ਰਹਿਣ ਤੇ ਕੁੜੀ ਨੂੰ ਘਰ ਛੱਡ ਗਿਆ। ਹੁਣ ਆਪਣਾ ਪਿਆਰ ਮੁੜ ਤੋਂ ਹਾਸਲ ਕਰਨ ਲਈ ਉਹ ਹਥਿਆਰ ਨਾਲ ਲੈਸ ਹੋ ਕੇ ਪਹੁੰਚਿਆ ਸੀ ਤੇ ਨਾਬਾਲਗਾ ਨੂੰ ਉਸ ਹਵਾਲੇ ਕਰਨ ਲਈ ਪਰਿਵਾਰ ਨੂੰ ਧਮਕਾ ਰਿਹਾ ਸੀ।
ਪੁਲਿਸ ਨੇ ਮੌਕੇ ‘ਤੇ ਮੁਲਜ਼ਮ ਵਿਪਿਨ (26) ਖਿਲਾਫ ਕਤਲ ਦੀ ਕੋਸ਼ਿਸ਼ਅਸਲਾ ਕਾਨੂੰਨ ਦੇ ਤਹਿਤ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਾਬਕ ਮੁਲਜ਼ਮ ਕੋਲੋਂ ਦੇਸੀ ਕੱਟਾ ਅਤੇ ਦੋ ਕਾਰਤੂਸ ਬਰਾਮਦ ਕੀਤੇ ਗਏ ਹਨ।