ਇੰਟਰਨੈਸ਼ਨਲ ਦੇ ਸੈਮੀਫਾਈਨਲ ’ਚ ਪਹੁੰਚੇ ਲਕਸ਼ੇ ਬੈਲਜੀਅਮ

0
25
Share this post

 

ਨਵੀਂ ਦਿੱਲੀ — 14 ਸਤੰਬਰ:  (5ਆਬ ਨਾਉ ਬਿਊਰੋ)

ਉਭਰਦੇ ਹੋਏ ਬੈਡਮਿੰਟਨ ਖਿਡਾਰੀ ਲਕਸ਼ੇ ਸੇਨ ਸ਼ੁੱਕਰਵਾਰ ਨੂੰ ਇੱਥੇ ਨੀਦਰਲੈਂਡਸ ਦੇ ਚੋਟੀ ਦਾ ਦਰਜਾ ਪ੍ਰਾਪਤ ਮਾਰਕ ਕਾਲਜੋਵ ਦੇ ਹਟਣ ਨਾਲ ਬੈਲਜੀਅਮ ਇੰਟਰਨੈਸ਼ਨਲ ਚੈਲੰਜ ਦੇ ਸੈਮੀਫਾਈਨਲ ’ਚ ਪਹੁੰਚ ਗਏ। ਏਸ਼ੀਆਈ ਜੂਨੀਅਰ ਲਕਸ਼ੇ ਨੇ ਇਸ ਤੋਂ ਪਹਿਲਾਂ ਫਿਨਲੈਂਡ ਦੇ ਈਤੂ ਹੇਈਨੋ ਨੂੰ 21-15, 21-10 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਪੱਕੀ ਕੀਤੀ ਸੀ।

ਫਾਈਨਲ ’ਚ ਪਹੁੰਚਣ ਲਈ ਇਸ ਭਾਰਤੀ ਖਿਡਾਰੀ ਨੂੰ ਡੈਨਮਾਰਕ ਦੇ ਕਿਮ ਬਰੂਨ ਦੀ ਚੁਣੌਤੀ ਤੋਂ ਪਾਰ ਪਾਉਣਾ ਹੋਵੇਗਾ। ਲਕਸ਼ੇ ਨੇ ਇਸ ਖਿਡਾਰੀ ਨੂੰ ਮਾਰਚ ਨੂੰ ਪੋਲਿਸ ਓਪਨ ’ਚ ਹਰਾਇਆ ਸੀ। ਹੋਰ ਭਾਰਤੀ ਸ਼ਟਲਰਾਂ ’ਚ ਬੀ. ਐੱਮ. ਰਾਹੁਲ ਭਾਰਦਵਾਜ ਅਤੇ ਸ਼ਿਖਾ ਗੌਤਮ ਦਾ ਸਫਰ ਹਾਰ ਦੇ ਨਾਲ ਖਤਮ ਹੋ ਗਿਆ।

LEAVE A REPLY

Please enter your comment!
Please enter your name here