ਇੰਗਲੈਂਡ ਵਿਚ ਹੋਇਆ ਪੰਜਾਬ ਦੇ ਨੌਜਵਾਨ ਦਾ ਕਤਲ, 22 ਸਾਲ ਬਾਅਦ ਕਰਨੀ ਸੀ ਘਰ ਵਾਪਸੀ

0
87
Share this post

ਰੂਪਨਗਰ/ਨਵਾਂਸ਼ਹਿਰ/ਇੰਗਲੈਂਡ 6 ਜੁਲਾਈ ( 5 ਆਬ ਨਾਉ ਬਿਊਰੋ )

— 22 ਸਾਲ ਪਹਿਲਾਂ ਕਮਾਈ ਲਈ ਇੰਗਲੈਂਡ ਗਏ ਬੰਗਾ ਦੇ ਪਿੰਡ ਕਜਲਾ ਦੇ ਰਹਿਣ ਵਾਲੇ ਵਿਅਕਤੀ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਵੇਂ ਹੀ ਮੌਤ ਦੀ ਖਬਰ ਪਰਿਵਾਰ ਦੇ ਕੋਲ ਪਹੁੰਚੀ ਤਾਂ ਪਰਿਵਾਰ ‘ਚ ਸੋਗ ਦੀ ਲਹਿਰ ਛਾ ਗਈ। ਇਹ ਘਟਨਾ ਉਥੋਂ ਦੇ ਲਿਸਟਰ ‘ਚ ਵਾਪਰੀ। ਕਤਲ ਦੀ ਵਾਰਦਾਤ ਨੂੰ ਅੰਜਾਮ ਉਸ ਦੇ ਦੋਸਤ ਵੱਲੋਂ ਹੀ ਦਿੱਤਾ ਗਿਆ ਹੈ। ਉਸ ਦੇ ਦੋਸਤ ‘ਤੇ ਕਤਲ ਦੇ ਦੋਸ਼ ਲੱਗੇ ਹਨ। ਮਿਲੀ ਜਾਣਕਾਰੀ ਮੁਤਾਬਕ ਸੁਖਵਿੰਦਰ ਫੈਕਟਰੀ ‘ਚ ਕੰਮ ‘ਤੇ ਦੇਰੀ ਨਾਲ ਪਹੁੰਚਿਆ ਸੀ। ਇਸੇ ਗੱਲ ਨੂੰ ਲੈ ਕੇ ਉਸ ਦੀ ਆਪਣੇ ਸਾਥੀ ਨਾਲ ਤਕਰਾਰ ਹੋ ਗਈ। ਇਸੇ ਦੌਰਾਨ ਗੁੱਸੇ ‘ਚ ਆਏ ਦੋਸਤ ਨੇ ਛੁਰਾ ਮਾਰ ਕੇ ਸੁਖਵਿੰਦਰ ਦਾ ਕਤਲ ਕਰ ਦਿੱਤਾ।

ਮਿਤ੍ਰਕ ਦੀ ਮਾਤਾ ਕਸ਼ਮੀਰ ਕੌਰ ਅਤੇ ਭਰਾ ਅਮਰਜੀਤ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਦਾ ਵਿਦੇਸ਼ੀ ਧਰਤੀ ‘ਤੇ ਕਤਲ ਹੋਣ ਦੀ ਜਾਣਕਾਰੀ ਉਨ੍ਹਾਂ ਨੂੰ ਵਿਦੇਸ਼ੋਂ ਫੋਨ ਜ਼ਰੀਏ ਮਿਲੀ। ਉਨ੍ਹਾਂ ਦੱਸਿਆ ਕਿ ਉਥੋਂ ਦੀ ਪੁਲੀਸ ਵੱਲੋਂ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ। ਪਰਿਵਾਰ ਨੇ ਮੰਗ ਕੀਤੀ ਕਿ ਸੁਖਵਿੰਦਰ ਸਿੰਘ ਦੇ ਕਾਤਲ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।

ਦੱਸਣਯੋਗ ਹੈ ਕਿ ਮਿਤ੍ਰਕ 22ਸਾਲ ‘ਚ ਇੱਕ ਵੀ ਵਾਰ ਵਤਨ ਨਹੀਂ ਪਰਤਿਆਂ ਸੀ ਅਤੇ ਹੁਣ ਉਹ ਪੱਕਾ ਹੋਣ ਤੋਂ ਬਾਅਦ ਜਲਦ ਦੇਸ਼ ਆਉਣ ਬਾਰੇ ਦੱਸ ਰਿਹਾ ਸੀ। ਸੁਖਵਿੰਦਰ ਸਿੰਘ ਗਿੱਲ 22 ਸਾਲ ਪਹਿਲਾਂ ਕਮਾਈ ਲਈ ਇੰਗਲੈਂਡ ਗਿਆ ਸੀ ਅਤੇ 22 ਸਾਲ ‘ਚ ਇਕ ਵਾਰ ਵੀ ਵਤਨ ਨਹੀਂ ਪਰਤਿਆ ਸੀ। ਹੁਣ ਉਹ ਪੱਕਾ ਹੋਣ ਤੋਂ ਬਾਅਦ ਜਲਦ ਦੇਸ਼ ਆਉਣ ਲਈ ਪਰਿਵਾਰ ਨੂੰ ਕਹਿ ਰਿਹਾ ਸੀ ਪਰ ਪਰਿਵਾਰ ਨੂੰ ਮਿਲਣ ਤੋਂ ਪਹਿਲਾਂ ਹੀ ਉਹ ਹਮੇਸ਼ਾ ਲਈ ਪਰਿਵਾਰ ਤੋਂ ਦੂਰ ਚਲਾ ਗਿਆ।