ਇੰਗਲੈਂਡ ਦੇ ਸਾਬਕਾ ਕ੍ਰਿਕੇਟ ਕਪਤਾਨ ਮਾਈਕਲ ਨੇ ਵਿਰਾਟ ਕੋਹਲੀ ਦਾ ਉਡਾਇਆ ਮਜ਼ਾਕ

0
218
Share this post

 

ਨਵੀਂ ਦਿੱਲੀ— 11 ਜੁਲਾਈ ( 5 ਆਬ ਨਾਉ ਬਿਊਰੋ )

ਭਾਰਤ ਦਾ ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਵਰਲਡ ਕੱਪ ਸੈਮੀ ਫਾਈਨਲ ਹਾਰ ਜਾਣ ਤੋਂ ਬਾਅਦ, ਇੰਗਲੈਂਡ ਦੇ ਸਾਬਕਾ ਕ੍ਰਿਕੇਟ ਕਪਤਾਨ ਮਾਈਕਲ ਵਾਨ ਨੇ ਵਿਰਾਟ ਕੋਹਲੀ ਦਾ ਮਜ਼ਾਕ ਉਡਾਇਆ ਹੈ।
ਵਾਨ ਨੇ ਇੰਸਟਾਗ੍ਰਾਮ ਤੇ ਬਾਦਸ਼ਾਹ ਦੇ ਰੂਪ ‘ਚ ਵਿਰਾਟ ਕੋਹਲੀ ਨੂੰ ਵਿਖਾਇਆ ਹੈ ਤੇ ਤੇ ਨਾਲ ਕੈਪਸ਼ਨ ਦਿੱਤਾ ਹੈ ਕਿ “ਆਈ ਸੀ ਸੀ ਟਿਕਟ ਦਾ ਇੰਤਜ਼ਾਮ ਕਰਾਓ”।

ਦੱਸ ਦੇਈਏ ਕਿ ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਆਈ ਸੀ ਸੀ ਨੇ ਕੋਹਲੀ ਨੂੰ ਰਾਜਾ ਦੇ ਰੂਪ ‘ਚ ਸਿੰਘਾਸਣ ਤੇ ਬੈਠੇ ਦਿਖਾਇਆ ਸੀ। ਮਾਈਕਲ ਵਾਨ ਨੇ ਉਸ ਵੇਲੇ ਕੋਹਲੀ ਨੂੰ ਇਸ ਤਰ੍ਹਾਂ ਦਰਸਾਉਣ ਤੇ ਸਵਾਲ ਚੁੱਕੇ ਸਨ ਤੇ ਆਈ ਸੀ ਸੀ ਤੇ ਭੇਦਭਾਵ ਦੇ ਇਲਜ਼ਾਮ ਲਾਏ ਸਨ। ਆਈ ਸੀ ਸੀ ਨੇ ਕਿਹਾ ਸੀ ਕਿ ਵਿਰਾਟ ਦੁਨੀਆ ਦੇ ਨੰਬਰ ਇੱਕ ਬੱਲੇਬਾਜ਼ ਹਨ ਤੇ ਇਸ ਲਈ ਹੀ ਉਨ੍ਹਾਂ ਨੇ ਇਹ ਤਸਵੀਰ ਲਾਈ ਸੀ।