ਇਮਰਾਨ ਸਰਕਾਰ ਨੇ ਪਾਕਿ ਦੇ ਮਸੂਦ ਅਜਹਰ ਨੂੰ ਕੀਤਾ ਰਿਹਾਅ

0
59
Share this post

 

ਪਾਕਿਸਤਾਨ – 9 ਸਤੰਬਰ (5ਆਬ ਨਾਉ ਬਿਊਰੋ)

ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਸਵਿਧਾਨ ਦੀ ਧਾਰਾ 370 (Article 370) ਨੂੰ ਹਟਾਉਣ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਵਧਦਾ ਜਾ ਰਿਹਾ ਹੈ। ਪਾਕਿਸਤਾਨ ਨੂੰ ਜੰਮੂ-ਕਸ਼ਮੀਰ ਬਾਰੇ ਦੁਨੀਆ ਦੇ ਕਿਸੇ ਦੇਸ਼ ਤੋਂ ਮਦਦ ਨਹੀਂ ਮਿਲ ਰਹੀ ਹੈ। ਬੁਖਲਾਹਟ ਵਿਚ ਆ ਕੇ ਪਾਕਿਸਤਾਨ ਨੇ ਨਵਾਂ ਕਦਮ ਚੁੱਕਿਆ ਹੈ। ਇਕ ਰਿਪੋਰਟ ਅਨੁਸਾਰ ਇਮਰਾਨ ਸਰਕਾਰ ਨੇ ਪਾਕਿਸਤਾਨ ਦੇ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ (Jaish-e-Mohammed) ਮੁਖੀ ਮਸੂਦ ਅਜ਼ਹਰ (Masood Azhar) ਨੂੰ ਜੇਲ ਵਿਚੋਂ ਰਿਹਾਅ ਕਰ ਦਿੱਤਾ ਹੈ। ਮਸੂਦ ਅਜਹਰ ਭਾਰਤ ਵਿਚ ਸੰਸਦ, ਮੁੰਬਈ, ਪੁਲਵਾਮਾ, ਉਰੀ ਸਮੇਤ ਕਈ ਹਮਲੇ ਕਰਵਾਉਣ ਦਾ ਮਾਸਟਰ ਮਾਈਂਡ ਹੈ।

ਇਸੇ ਸਾਲ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਅੰਤਰਰਾਸ਼ਟਰੀ ਦਬਾਅ ਵਿਚ ਆ ਕੇ ਮਸੂਦ ਅਜਹਰ ਨੂੰ ਦਿਖਾਵੇ ਲਈ ਗ੍ਰਿਫਤਾਰ ਕੀਤਾ ਸੀ। ਕੁਝ ਮੀਡੀਆ ਰਿਪੋਰਟ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਮਰਾਨ ਸਰਕਾਰ ਨੇ ਮਸੂਦ ਅਜਹਰ ਨੂੰ ਇਸ ਲਈ ਰਿਹਾਅ ਕੀਤਾ ਹੈ ਤਾਂ ਜੋ ਉਹ ਭਾਰਤ ਵਿਰੁਧ ਅਤਿਵਾਦੀ ਕਾਰਵਾਈਆਂ ਨੂੰ ਅੰਜਾਮ ਦੇ ਸਕੇ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਸੋਮਵਾਰ ਨੂੰ FATF ਦੀ ਰਿਜਨਲ ਯੂਨਿਟ ਏਸ਼ੀਆ ਪੈਸਿਫਿਕ ਗਰੁੱਪ APG ਦੇ ਸਾਹਮਣੇ ਪੇਸ਼ੀ ਹੈ। ਪਾਕਿਸਤਾਨ ਕੋਲ ਬਲੈਕਲਿਸਟ ਤੋਂ ਬਚਣ ਦਾ ਇਹ ਆਖਰੀ ਮੌਕਾ ਸੀ ਪਰ ਮਸੂਦ ਅਜਹਰ ਨੂੰ ਰਿਹਾਅ ਕਰਕੇ ਪਾਕਿਸਤਾਨ ਨੇ ਆਪਣੇ ਪੈਰਾਂ ਉਪਰ ਆਪ ਹੀ ਕੁਹਾੜੀ ਮਾਰ ਲਈ ਹੈ।