ਆਸਾਮ ਤੋਂ ਭਾਰਤੀ ਹਵਾਈ ਫੌਜ ਦਾ ਜਹਾਜ਼ ਲਾਪਤਾ ਹੋਣ ਦੀ ਖਬਰ

ਉਡਾਣ ਭਰਨ ਤੋਂ ਬਾਅਦ ਭਾਰਤੀ ਹਵਾਈ ਫੌਜ ਦਾ ਜਹਾਜ਼ ਹੋਇਆ ਲਾਪਤਾ

0
177
Share this post

 

ਆਸਾਮ—3 ਜੂਨ(5ਆਬ ਨਾਉ ਬਿਊਰੋ)

ਆਸਾਮ ਤੋਂ ਭਾਰਤੀ ਹਵਾਈ ਫੌਜ ਦਾ ਏ.ਐਨ-32 ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਆਸਾਮ ਦੇ ਜੋਰਹਾਟ ਤੋਂ ਉਡਾਣ ਭਰਨ ਤੋਂ ਕੁਝ ਹੀ ਮਿੰਟ ਬਾਅਦ ਜਹਾਜ਼ ਲਾਪਤਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ‘ਚ ओ13 ਲੋਕ ਸ਼ਾਮਲ ਸਨ, ਜਿਸ ‘ਚ 8 ਕਰੂ ਮੈਂਬਰ ਅਤੇ 5 ਯਾਤਰੀ ਸਨ। ਅਧਿਕਾਰਤ ਸੂਤਰਾਂ ਮੁਤਾਬਕ ਪਿਛਲੇ ਢਾਈ ਘੰਟੇ ਵਿਚ ਏ. ਐਨ-32 ਜਹਾਜ਼ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਜਹਾਜ਼ ਨੇ ਸਵੇਰੇ 12.25 ‘ਤੇ ਜ਼ੋਰਹਾਟ ਤੋਂ ਉਡਾਣ ਭਰੀ ਸੀ।

ਭਾਰਤੀ ਹਵਾਈ ਫੌਜ ਦੇ ਅਧਿਕਾਰੀ ਨੇ ਕਿਹਾ ਕਿ ਅਗਲੇ 35 ਮਿੰਟਾਂ ਦੌਰਾਨ ਗਰਾਊਂਡ ਏਜੰਸੀਆਂ ਨਾਲ ਜਹਾਜ਼ ਸੰਪਰਕ ਵਿਚ ਸੀ। ਕਰੀਬ 1 ਵਜੇ ਤੋਂ ਬਾਅਦ ਜਹਾਜ਼ ਨਾਲ ਕੋਈ ਸੰਪਰਕ ਕਾਇਮ ਨਹੀਂ ਹੋ ਸਕਿਆ। ਜਹਾਜ਼ ਨੂੰ ਲੱਭਣ ਲਈ ਏਅਰ ਇੰਡੀਆ ਫੋਰਸ ਨੇ ਸੁਖੋਈ-30 ਲੜਾਕੂ ਜਹਾਜ਼ ਅਤੇ ਸੀ-130 ਸਪੈਸ਼ਲ ਆਪਸ ਜਹਾਜ਼ ਨੂੰ ਖੋਜ ਮਿਸ਼ਨ ਲਈ ਲਾਇਆ ਗਿਆ ਹੈ।