
ਸਿਡਨੀ 30 ਮਈ- (5ਆਬ ਨਾਉ ਬਿਊਰੋ)
ਆਸਟ੍ਰੇਲੀਆ ਦੀ ਉੱਤਰੀ ਟੈਰੇਟਰੀ ‘ਚ ਅੱਜ 5.4 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ। ਜਾਣਕਾਰੀ ਮੁਤਾਬਕ ਤਾਨਾਮੀ ਡੈਜ਼ਰਟ ‘ਚ ਦੁਪਹਿਰ 12 ਕੁ ਵਜੇ ਭੂਚਾਲ ਆਇਆ। ਵਿਲੋਵਰਾ ਸ਼ਹਿਰ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੀ ਵਾਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ। ਤਾਸ਼ੀਆਨਾ ਵਿਲੀਅਮਜ਼ ਨਾਂ ਦੀ ਔਰਤ ਨੇ ਦੱਸਿਆ ਕਿ ਉਹ ਆਪਣੇ ਘਰ ‘ਚ ਹੀ ਸੀ ਤੇ ਭੂਚਾਲ ਆਉਣ ‘ਤੇ ਉਸ ਦੇ ਘਰ ਦਾ ਛੱਤ ਦਾ ਪੱਖਾ ਜ਼ੋਰ-ਜ਼ੋਰ ਨਾਲ ਹਿੱਲਣ ਲੱਗ ਗਿਆ ਤੇ ਉਹ ਕਾਫੀ ਘਬਰਾ ਗਈ।