ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਂਦਾ ਦੀ ਟ੍ਰੈਫਿਕ ਮੁਲਾਜ਼ਮ ਨਾਲ ਝੜਪ ਹੋਈ।

0
91
Share this post

 

ਬਠਿੰਡਾ : 17 ਅਗਸਤ ( 5ਆਬ ਨਾਉ ਬਿਊਰੋ )

ਇੱਥੇ ਅੱਜ ਸਵੇਰੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਬਾਰ ਐਸੋਸੀਏਸ਼ਨ ਦੇ ਆਗੂ ਨਵਦੀਪ ਸਿੰਘ ਜੀਂਦਾ ਦੀ ਟ੍ਰੈਫਿਕ ਮੁਲਾਜ਼ਮ ਨਾਲ ਝੜਪ ਹੋ ਗਈ। ਇਹ ਝੜਪ ਜਲਦੀ ਹੀ ਕੁੱਟਮਾਰ ਤਕ ਪਹੁੰਚ ਗਈ। ਨਵਦੀਪ ਨੇ ਟ੍ਰੈਫਿਕ ਪੁਲਿਸ ‘ਤੇ ਗੰਭੀਰ ਇਲਜ਼ਾਮ ਲਗਾਏ ਹਨ ਕਿ ਉਨ੍ਹਾਂ ਨੇ ਨਵਦੀਪ ਨਾਲ ਕੁੱਟਮਾਰ ਕੀਤੀ ਹੈ।

ਮਾਮਲਾ ਬਠਿੰਡਾ ਦੇ ਅਜੀਤ ਰੋਡ ਦਾ ਹੈ ਜਿੱਥੇ ਟ੍ਰੈਫਿਕ ਪੁਲਿਸ ਵੱਲੋਂ ਉਸ ਰੋਡ ਨੂੰ ਵਨਵੇ ਕੀਤਾ ਗਿਆ ਹੈ। ਅੱਜ ਸਵੇਰੇ ਨਵਦੀਪ ਜੀਂਦਾ ਉਸ ਰੋਡ ਤੋਂ ਜਾਣ ਲੱਗੇ ਤਾਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕਿਆ ਕਿ ਰੋਡ ਵਨਵੇ ਹੈ ਜਿਸ ਤੋਂ ਬਾਅਦ ਜੀਦਾ ਨੇ ਰਾਹ ਬਾਰੇ ਪੁੱਛਿਆ। ਇਸ ਬਾਰੇ ਆਪਣੀ ਸ਼ਿਕਾਇਤ ‘ਚ ਜੀਦਾ ਨੇ ਕਿਹਾ ਕਿ ਮੁਲਾਜ਼ਮਾਂ ਨੇ ਉਸ ‘ਤੇ ਰੋਬ ਮਾਰਨਾਂ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਇਹ ਰਾਹ ਕਿੰਨੇ ਸਮੇਂ ਦਾ ਬੰਦ ਹੈ ਤੈਨੂੰ ਨਹੀ ਪਤਾਤੂੰ ਸੁੱਤਾ ਸੀ। ਇਸ ਦੇ ਨਾਲ ਜੀਂਦਾ ਨੇ ਕਿਹਾ ਕਿ ਮੁਲਾਜ਼ਮਾਂ ਵੱਲੋਂ ਉਸ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਗਈ।

ਜਿਸ ਤੋਂ ਬਾਅਦ ਉਨ੍ਹਾਂ ‘ਚ ਝੜਪ ਹੋ ਗਈ। ਜ਼ਿਲ੍ਹਾ ਪ੍ਰਧਾਨ ਨਵਦੀਪ ਜੀਂਦਾ ਨੂੰ ਬਠਿੰਡਾ ਦੇ ਸਿਵਲ ਲਾਈਨ ਥਾਣੇ ਲੈ ਜਾਂਦਾ ਗਿਆ ਜਿੱਥੇ ਉਨ੍ਹਾਂ ਨਾਲ ਪੁੱਛਗਿੱਛ ਕੀਤੀ ਗਈ ਅਤੇ ਉਨ੍ਹਾਂ ਨੇ ਆਪਣੀ ਸ਼ਿਕਾਇਤ ਦਰਜ ਕਰਵਾਈ। ਇਸ ਘਟਨਾ ‘ਚ ਜੀਦਾ ਦੇ ਕਪੜੇ ਤਕ ਫੱਟ ਗਏ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਭਰਤੀ ਕੀਤਾ ਗਿਆ।