ਅੱਜ 6 ਵਜੇ ਤੋਂ ਬਾਅਦ ਉਹ ਬੰਦਾ ਹਲਕੇ ਵਿਚ ਨਾ ਰਹੇ, ਜੋ ਵੋਟਰ ਨਹੀਂ-ਜਿਲਾ ਚੋਣ ਅਧਿਕਾਰੀ ਵੋਟਿੰਗ ਮਸ਼ੀਨਾਂ ਲੈ ਕੇ ਜਾਣ ਵਾਲੀ ਹਰੇਕ ਗੱਡੀ ਹੋਵੇਗੀ ਜੀਪੀਐਸ ਲੈਸ

0
246
ਵੋਟਿੰਗ ਮਸ਼ੀਨਾਂ ਲੈ ਕੇ ਜਾਣ ਵਾਲੀ ਹਰੇਕ ਗੱਡੀ ਹੋਵੇਗੀ ਜੀਪੀਐਸ ਲੈਸ
Share this post

ਅੰਮ੍ਰਿਤਸਰ 17 ਮਈ (5ਆਬ ਨਾਉ ਬਿਊਰੋ )

ਅੱਜ ਸ: ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ-ਕਮ-ਜਿਲ•ਾ ਚੋਣ ਅਧਿਕਾਰੀ ਅੰਮ੍ਰਿਤਸਰ ਵਲੋਂ ਲੋਕ ਸਭਾ ਦੀਆਂ ਆਮ ਚੋਣ 2019 ਦੀ ਤਿਆਰੀਆਂ ਨੂੰ ਲੈ ਕੇ ਇਕ ਅਹਿਮ ਮੀਟਿੰਗ ਸਿਵਲ ਪ੍ਰਸਾਸ਼ਨ ਅਤੇ ਪੁਲਿਸ ਪ੍ਰਸ਼ਾਸ਼ਨ ਨਾਲ ਗੁਰੂ ਨਾਨਕ ਭਵਨ ਵਿਖੇ ਕੀਤੀ ਗਈ। ਇਸ ਮੀਟਿੰਗ ਵਿਚ ਸ੍ਰੀ ਐਸ ਸ੍ਰੀਵਾਸਤਵਾ ਪੁਲਿਸ ਕਮਿਸ਼ਨਰ, ਸ੍ਰੀ ਵਿਕਰਮਜੀਤ ਸਿੰਘ ਐਸ.ਐਸ.ਪੀ ਦਿਹਾਤੀ, ਸ੍ਰੀ ਹਿਮਾਂਸ਼ੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਵਿਸ਼ੇਸ਼ ਸਾਰੰਗਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ੍ਰੀ ਹਰਬੀਰ ਸਿੰਘ ਕਮਿਸ਼ਨਰ ਨਗਰ ਨਿਗਮ, ਸ੍ਰੀਮਤੀ ਕੋਮਲ ਮਿੱਤਲ ਸੀ.ਈ.ਓ. ਸਮਾਰਟ ਸਿਟੀ, ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ, ਸ੍ਰੀ ਵਿਕਾਸ ਹੀਰਾ, ਸ੍ਰੀ ਸ਼ਿਵਰਾਜ ਸਿੰਘ ਬੱਲ,ਸ੍ਰੀ ਰਜ਼ਤ ਓਬਰਾਏ, ਸ੍ਰੀ ਅਸ਼ੋਕ ਕੁਮਾਰ, ਸਾਰੇ ਐਸ.ਡੀ.ਐਮਜ਼ ਤੋਂ ਇਲਾਵਾ ਸਮੂਹ ਸੈਕਟਰ ਅਫ਼ਸਰ, ਪੁਲਿਸ ਅਧਿਕਾਰੀ ਅਤੇ ਏ.ਆਰ.ਓਜ਼ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਢਿਲੋਂ ਨੇ ਦੱਸਿਆ ਕਿ ਪੋਲਿੰਗ ਪਾਰਟੀਆਂ ਦੇ ਡਿਸਪੈਚ ਦੀ ਤਿਆਰੀ ਕੱਲ• ਹੀ ਮੁਕੰਮਲ ਕਰ ਲਈ ਜਾਵੇਗੀ। ਉਨ•ਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੱਲ• ਹੀ ਗੱਡੀਆਂ ਦੀ ਪਾਰਕਿੰਗ ਕਿੱਥੇ ਕੀਤੀ ਜਾਣੀ ਹੈ ਉਸ ਸਬੰਧੀ ਵੀ ਆਪਣੀ ਤਿਆਰੀ ਕਰ ਲੈਣ। ਉਨ•ਾਂ ਦੱਸਿਆ ਕਿ ਹਰੇਕ ਹਲਕੇ ਵਿੱਚ ਵੈਬ ਕਾਸਟ , ਮਾਈਕ੍ਰੋ ਆਬਜ਼ਰਵਰ, ਵੀਡਿਓਗ੍ਰਾਫਰ, ਅਤੇ ਪੈਰਾ ਫੋਰਸ ਤਾਇਨਾਤ ਕੀਤੀ ਜਾਵੇਗੀ। ਉਨ•ਾਂ ਸਮੂਹ ਏ.ਆਰ.ਓਜ਼  ਨੂੰ ਹਦਾਇਤ ਕੀਤੀ ਕਿ ਪੋਲਿੰਗ ਸਟਾਫ ਵਿਚ ਲੱਗੇ ਕਰਮਚਾਰੀਆਂ ਲਈ ਖਾਣੇ ਦਾ ਪ੍ਰਬੰਧ ਵੀ ਕਰ ਲਿਆ ਜਾਵੇ ਅਤੇ ਹਰੇਕ ਸੈਕਟਰ ਵਿੱਚ 2 ਵਾਧੂ ਰਿਜ਼ਰਵ ਵੋਟਿੰਗ ਮਸ਼ੀਨਾਂ ਵੀ ਰੱਖੀਆਂ ਜਾਣ ਤਾਂ ਜੋ ਲੋੜ ਪੈਣ ‘ਤੇ ਉਨ•ਾਂ ਦੀ ਵਰਤੋਂ ਕੀਤੀ ਜਾ ਸਕੇ। ਉਨ•ਾਂ ਨੇ ਏ.ਆਰ.ਓਜ਼ ਨੂੰ ਕਿਹਾ ਕਿ ਉਹ ਆਪਣੇ ਕੋਲ ਈ.ਵੀ.ਐਮ. ਟੈਕਨੀਸ਼ੀਅਨ ਦਾ ਮੋਬਾਇਲ ਨੰਬਰ ਜ਼ਰੂਰ ਰੱਖਣ ਤਾਂ ਜੋ ਮਸ਼ੀਨ ਵਿੱਚ ਕਿਸੇ ਪ੍ਰਕਾਰ ਦੀ ਗੜਬੜੀ ਹੋਣ ਤੇ ਮਦਦ ਲਈ ਜਾ ਸਕੇ।
ਸ: ਢਿਲੋਂ ਨੇ ਕਿਹਾ ਕਿ ਅੱਜ ਸ਼ਾਮ 6 ਵਜੇ ਤੋਂ ਬਾਅਦ ਉਹ ਬੰਦਾ ਹਲਕੇ ਵਿਚ ਨਾ ਰਹੇ ਜੋ ਉਸ ਹਲਕੇ ਦਾ ਵੋਟਰ ਨਹੀਂ ਹੈ। ਉਨ•ਾਂ ਦੱਸਿਆ ਕਿ ਵੋਟਿੰਗ ਵਾਲੇ ਦਿਨ ਸਵੇਰੇ 6 ਵਜ•ੇ ਪੋਲਿੰਗ ਏਜੰਟਾਂ ਦੀ ਹਾਜ਼ਰੀ ਵਿੱਚ ਮੋਕ ਪੋਲ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਜਿਸ ਗੱਡੀ ਵਿਚ ਵੋਟਿੰਗ ਮਸ਼ੀਨਾਂ ਲੈ ਕੇ ਜਾਣੀਆਂ ਹਨ ਉਨ•ਾਂ ਸਾਰੀਆਂ ਨੂੰ ਜੀਪੀਐਸ ਨਾਲ ਲੈਸ ਕੀਤਾ ਜਾਵੇਗਾ। ਜਿਲ•ਾ ਚੋਣ ਅਧਿਕਾਰੀ ਨੇ ਦੱਸਿਆ ਕਿ ਹਰੇਕ ਬੂਥ ‘ਤੇ ਦਿਵਿਆਂਗ ਵੋਟਾਂ ਦੀ ਸਹਾਇਤਾ ਲਈ ਵੀਲ• ਚੇਅਰ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਕਿਸੇ ਦਿਵਿਆਂਗ ਨੂੰ ਵੋਟ ਪਾਉਣ ਸਮੇਂ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ•ਾਂ ਦੱਸਿਆ ਕਿ ਇਸ ਲਈ ਹਰੇਕ ਬੂਥ ‘ਤੇ 2 ਵਲੰਟੀਅਰ ਦੀ ਡਿਊਟੀ ਲਗਾਈ ਗਈ ਹੈ। ਸ: ਢਿਲੋਂ ਨੇ ਦੱਸਿਆ ਕਿ ਹਰੇਕ ਪੋਲਿੰਗ ਪਾਰਟੀ ਕੋਲ ਫਸਟ ਏਡ ਕਿੱਟ ਵੀ ਹੋਵੇਗੀ।
ਜਿਲ•ਾ ਚੋਣ ਅਧਿਕਾਰੀ ਨੇ ਦੱਸਿਆ ਕਿ ਵੋਟਾਂ ਨੂੰ ਦੇਖਦੇ ਹੋਏ ਸਾਰੇ ਅੰਮ੍ਰਿਤਸਰ ਵਿੱਚ ਨਾਕਾਬੰਦੀ ਵਧਾ ਦਿੱਤੀ ਗਈ ਹੈ ਅਤੇ ਹਰੇਕ ਆਉਣ ਜਾਣ ਵਾਲੀ ਗੱਡੀ ਦੀ ਤਾਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਕੋਈ ਸ਼ਰਾਰਤੀ ਅੰਸਰ ਮਾੜੀ ਕਾਰਵਾਈ ਨਾ ਕਰ ਸਕਣ।