ਅੰਮ੍ਰਿਤਸਰ ਦੀ ਸੈਰ ਸਪਾਟਾ ਸਨਅਤ ਨੂੰ ਉਚਾ ਚੁੱਕਣ ਲਈ ਹਰ ਸੰਭਵ ਯਤਨ ਕਰਾਂਗਾ-ਔਜਲਾ

0
59
ਟੈਕਸੀ ਯੂਨੀਅਨ ਦੇ ਸਮਾਗਮ ਵਿਚ ਹਿੱਸਾ ਲੈਂਦੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ। -ਟੈਕਸੀ ਯੂਨੀਅਨ ਦੇ ਨੁੰਮਾਇਦੇ ਸ੍ਰੀ ਗੁਰਜੀਤ ਸਿੰਘ ਔਜਲਾ ਦਾ ਸਨਮਾਨ ਕਰਦੇ ਹੋਏ।
Share this post

 

ਅੰਮ੍ਰਿਤਸਰ, 27 ਸਤੰਬਰ (5ਆਬ ਨਾਉ ਬਿਊਰੋ)

ਗੁਰੂ ਨਗਰੀ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਆਉਂਦੇ ਲੱਖਾਂ ਸੈਲਾਨੀ, ਜੋ ਕਿ ਹੁਣ ਇਕ ਸਨਅਤ ਦਾ ਰੂਪ ਧਾਰ ਗਏ ਹਨ ਅਤੇ ਇਸ ਨਾਲ ਸ਼ਹਿਰ ਵਿਚ ਰੋਜ਼ਗਾਰ ਦੇ ਅਥਾਹ ਮੌਕੇ ਪੈਦਾ ਹੋਏ ਹਨ, ਨੂੰ ਉਚਾ ਚੁੱਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਕਤ ਸਬਦਾਂ ਦਾ ਪ੍ਰਗਟਾਵਾ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਟੈਕਸੀ ਯੂਨੀਅਨ ਵੱਲੋਂ ਕਰਵਾਏ ਗਏ ਇਕ ਵਿਸ਼ੇਸ ਸਮਾਗਮ ਮੌਕੇ ਸੰਬੋਧਨ ਕਰਦੇ ਕੀਤਾ। ਉਨਾਂ ਕਿਹਾ ਕਿ ਅੰਮ੍ਰਿਤਸਰ ਦੀ ਆਰਥਿਕਤਾ ਵੱਡੀ ਪੱਧਰ ਉਤੇ ਸੈਰ ਸਪਾਟੇ ਉਤੇ ਹੀ ਨਿਰਭਰ ਕਰਦੀ ਹੈ ਅਤੇ ਸੈਲਾਨੀਆਂ ਨੂੰ ਖਿੱਚਣ ਲਈ ਟਰਾਂਸਪੋਰਟ ਦਾ ਵੱਡਾ ਯੋਗਦਾਨ ਹੈ। ਇਸ ਲਈ ਚਾਹੇ ਉਹ ਹਵਾਈ ਜਹਾਜ਼ ਅੱਡੇ ਦਾ ਮੁੱਦਾ ਹੋਵੇ, ਰੇਲਵੇ ਸਟੇਸ਼ਨ ਦਾ ਜਾਂ ਟੈਕਸੀ ਵਾਲਿਆਂ ਦਾ, ਉਹ ਸਾਰੇ ਇਕੋ ਜਿੰਨੀ ਮਹੱਤਤਾ ਰੱਖਦੇ ਹਨ। ਉਨਾਂ ਦੱਸਿਆ ਕਿ ਹਵਾਈ ਅੱਡੇ ਦਾ ਮੁੱਦਾ ਉਹ ਲੋਕ ਸਭਾ ਵਿਚ ਚੁੱਕਦੇ ਰਹੇ ਹਨ ਅਤੇ ਇਸ ਨਾਲ ਕੁੱਝ ਉਡਾਨਾਂ ਵਿਚ ਵਾਧਾ ਵੀ ਹੋਇਆ ਹੈ ਅਤੇ ਇਸ ਦੇ ਹੋਰ ਵਿਸਥਾਰ ਦੀ ਆਸ ਵੀ ਬੱਝੀ ਹੈ। ਉਨਾਂ ਕਿਹਾ ਕਿ ਹਾਲ ਹੀ ਵਿਚ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਟਰਾਂਸਪੋਰਟ ਨਿਯਮ, ਜਿਸ ਤਹਿਤ ਲੱਖਾਂ ਰੁਪਏ ਦੇ ਚਲਾਨ ਕੱਟੇ ਜਾ ਰਹੇ ਹਨ, ਦਾ ਮੁੱਦਾ ਵੀ ਉਹ ਲੋਕ ਸਭਾ ਵਿਚ ਰੱਖਣਗੇ।
ਉਨਾਂ ਟੈਕਸੀ ਡਰਾਇਵਰਾਂ ਨੂੰ ਆਪਣਾ ਮੇਲ ਨੰਬਰ ਦਿੰਦੇ ਕਿਹਾ ਕਿ ਤਹਾਨੂੰ ਜੇਕਰ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਆਵੇ ਤਾਂ ਤੁਸੀਂ ਆਪਣੀ ਗੱਲ ਮੇਰੇ ਨਾਲ ਈ-ਮੇਲ ਉਤੇ ਸਾਂਝੀ ਕਰ ਸਕਦੇ ਹੋ, ਤਹਾਡੀ ਮੁਸ਼ਿਕਲ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ। ਸ੍ਰੀ ਔਜਲਾ ਨੇ ਅੰਮ੍ਰਿਤਸਰ ਸ਼ਹਿਰ ਦੀ ਟਰੈਫਿਕ ਬਾਰੇ ਬੋਲਦੇ ਕਿਹਾ ਕਿ ਇਸ ਵਿਚ ਸੁਧਾਰ ਦੀ ਲੋੜ ਹੈ ਅਤੇ ਉਹ ਇਸ ਮੁੱਦਾ ਕਮਿਸ਼ਨਰ ਸਾਹਿਬ ਦੇ ਧਿਆਨ ਵਿਚ ਲਿਆ ਕੇ ਇਸ ਨੂੰ ਹੱਲ ਕਰਨਗੇ। ਇਸ ਮੌਕੇ ਟੈਕਸੀ ਯੂਨੀਅਨ ਵੱਲੋਂ ਸਥਾਨਕ ਹਵਾਈ ਅੱਡੇ ਦੇ ਵਿਸਥਾਰ ਲਈ ਸ੍ਰੀ ਔਜਲਾ ਵੱਲੋਂ ਕੀਤੇ ਗਏ ਯਤਨਾਂ ਲਈ ਉਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਟੈਕਸੀ ਯੂਨੀਅਨ ਦੇ ਪ੍ਰਧਾਨ ਹਰਨਰਾਇਣ ਸਿੰਘ ਮਾਨ, ਸ੍ਰੀ ਰਮਨਦੀਪ ਸਿੰਘ ਸੰਧੂ, ਜਵਾਹਰ ਸਿੰਘ ਮੱਲੀ, ਸ਼ਰਨਜੀਤ ਸਿੰਘ ਕਲਸੀ, ਸੁਖਜੀਤ ਸਿੰਘ ਬੈਨੀਪਾਲ, ਰਜਿੰਦਰ ਸਿੰਘ ਰਾਜੂ ਅਤੇ ਹੋਰ ਨੁੰਮਾਇਦੇ ਵੀ ਹਾਜ਼ਰ ਸਨ।