ਅਫਗਾਨੀ ਵਪਾਰੀਆਂ ਨੇ ਦਿੱਤੀ ਧਮਕੀ !

0
56
Share this post

 

 

ਅੰਮ੍ਰਿਤਸਰ: 27 ਦਸੰਬਰ (5ਆਬ ਨਾਉ ਬਿਊਰੋ)

ਪਿਆਜ਼ ਦੀ ਕੀਮਤਾਂ ‘ਚ ਕੁਝ ਹੱਦ ਤਕ ਕਮੀ ਜ਼ਰੂਰ ਆਈ ਹੈ ਪਰ ਅਫਗਾਨਿਸਤਾਨੀ ਵਪਾਰੀਆਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਤੋਂ ਆ ਰਹੇ ਪਿਆਜ਼ ਕਰਕੇ ਭਾਰਤ ‘ਚ ਪਿਆਜ਼ ਦੀ ਕੀਮਤਾਂ ਘੱਟ ਹੋਇਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਦੀ ਸਰਹੱਦ ‘ਚ ਪਿਆਜ਼ ਆਉਣ ਤੋਂ ਬਾਅਦ ਪਿਆਜ਼ ਨੂੰ ਸ਼ੇਡ ਅੰਦਰ ਨਹੀਂ ਰੱਖੀਆ ਜਾਂਦਾ ਇਸ ਲਈ ਉਨ੍ਹਾਂ ਦਾ ਪਿਆਜ਼ ਖ਼ਰਾਬ ਹੋ ਰਿਹਾ ਹੈ ਅਤੇ ਇਸ ਹਾਲਤ ਉਹ ਪਿਆਜ਼ ਭੇਜਣਾ ਬੰਦ ਕਰ ਦੇਣਗੇ।

ਅਫਗਾਨਿਸਤਾਨ ਤੋਂ ਪਿਆਜ਼ ਲਗਾਤਾਰ ਭੇਜਿਆ ਜਾ ਰਿਹਾ ਹੈ ਹਰ ਰੋਜ਼ ਕਰੀਬ 80 ਟੱਰਕ ਭਾਰਤ ‘ਚ ਆਈਸੀਪੀ ਰਾਹੀਂ ਪਹੁੰਚ ਰਹੇ ਹਨ ਪਰ ਆਈਸੀਪੀ ‘ਤੇ ਸ਼ੇਡ ਨਾ ਹੋਣ ਕਰਕੇ ਪਿਆਜ਼ ਨੂੰ ਬਾਹਰ ਹੀ ਉਤਾਰਿਆ ਜਾਂਦਾ ਹੈ ਜਿਸ ਕਰਕੇ ਉਨ੍ਹਾਂ ਵੱਲੋਂ ਭੇਜਿਆ ਪਿਆਜ਼ ਬਾਹਰ ਪਿਆ ਖ਼ਰਾਬ ਹੋ ਰਿਹਾ ਹੈ।

ਉਧਰ ਦੂਜੇ ਪਾਸੇ ਭਾਰਤੀ ਵਪਾਰੀਆਂ ਦਾ ਕਹਿਣਾ ਹੈ ਕਿ ਪਿਆਜ਼ ਦੀ ਕੀਮਤਾਂ ‘ਤੇ ਹੁਣ ਲਗਾਮ ਲੱਗੀ ਹੈ। ਆਉਣ ਵਾਲੇ ਦਿਨਾਂ ‘ਚ ਪਿਆਜ਼ ਦੀ ਕੀਮਤਾਂ ਹੋਰ ਘੱਟ ਹੋਣਗੀਆਂ। ਇਹ ਪਿਆਜ਼ ਭਾਰਤ ਦੇ ਵੱਖਵੱਖ ਸੂਬਿਆਂ ਮੁੰਬਈਹਿਮਾਚਲਦਿੱਲੀਹਰਿਆਣਾ ਅਤੇ ਪੰਜਾਬ ‘ਚ ਜਾਂਦਾ ਹੈ।