ਅਦਾਲਤ ਨੇ ਆਪਣੇ ਸਾਢੇ ਛੇ ਸਾਲ ਦੇ ਬੱਚੇ ਨੂੰ ਕਿਰਚਾਂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਵਿਚ ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ

0
101
Share this post

ਬਠਿੰਡਾ – 17 ਅਗਸਤ ( 5ਆਬ ਨਾਉ ਬਿਊਰੋ )

 

ਬਠਿੰਡਾ ਅਦਾਲਤ ਨੇ ਆਪਣੇ ਸਾਢੇ ਛੇ ਸਾਲ ਦੇ ਬੱਚੇ ਨੂੰ ਕਿਰਚਾਂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਵਿਚ ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮਹਿਲਾ ਨੂੰ ਉਮਰ ਕੈਦ ਤੋਂ ਇਲਾਵਾ 50 ਹਜ਼ਾਰ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਹੈ। ਸਥਾਨਕ ਮਤੀ ਦਾਸ ਨਗਰ ਦੀ ਗਲੀ ਨੰਬਰ 18 ਦੀ ਔਰਤ ਰਾਜਵੀਰ ਕੌਰ ਵਾਰਦਾਤ ਵਾਲੇ ਦਿਨ ਤੋਂ ਬਠਿੰਡਾ ਜੇਲ੍ਹ ਵਿਚ ਬੰਦ ਸੀ, ਜਿਸ ਦੀ ਜ਼ਮਾਨਤ ਵੀ ਨਹੀਂ ਹੋਈ ਸੀ। ਉਸ ਨੇ ਬਾਥਰੂਮ ਵਿਚ ਆਪਣੇ ਬੱਚੇ ਨੂੰ ਕਿਰਚਾਂ ਦੇ ਵਾਰ ਕਰ ਕੇ ਮਾਰ ਦਿੱਤਾ ਸੀ। ਪੁੱਛਗਿੱਛ ਵਿਚ ਪਤਾ ਲੱਗਾ ਸੀ ਕਿ ਮਾਂ ਨੇ ਬੱਚੇ ਨੂੰ ਇਸ ਲਈ ਮਾਰਿਆ ਸੀ ਕਿਉਂਕਿ ਉਹ ਨਹਾਉਣ ਤੋਂ ਇਨਕਾਰ ਕਰ ਰਿਹਾ ਸੀ।

ਪੁਲਿਸ ਨੇ ਮਾਂ ਰਾਜਵੀਰ ਕੌਰ ਖ਼ਿਲਾਫ਼ ਐੱਫ.ਆਈ.ਆਰ ਨੰਬਰ 141 ਤਹਿਤ ਕਤਲ ਕੇਸ ਦਰਜ ਕੀਤਾ ਸੀ ਅਤੇ ਉਦੋਂ ਹੀ ਰਾਜਵੀਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਵੇਰਵਿਆਂ ਅਨੁਸਾਰ ਬੱਚਾ ਹਰਕੀਰਤ ਸਿੰਘ ਇੱਥੋਂ ਦੇ ਲਾਰਡ ਰਾਮਾ ਸਕੂਲ ਵਿਚ ਪਹਿਲੀ ਕਲਾਸ ਵਿੱਚ ਪੜ੍ਹਦਾ ਸੀ ਅਤੇ ਉਸ ਦਾ ਬਾਪ ਪਰਮਿੰਦਰ ਸਿੰਘ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਹੈ। ਜਦੋਂ ਇਹ ਵਾਰਦਾਤ ਵਾਪਰੀ, ਉਦੋਂ ਬਾਪ ਪਰਮਿੰਦਰ ਸਿੰਘ ਆਪਣੇ ਘਰ ਦੇ ਬਾਹਰ ਗੱਡੀ ਧੋ ਰਿਹਾ ਸੀ।