ਅਕਾਲੀ ਦਲ ਨੇ ਚੋਣ ਕਮਿਸ਼ਨ ਵੱਲੋਂ ਹਟਾਏ ਜਾਣ ਦੇ ਬਾਵਜੂਦ ਕੁੰਵਰ ਵਿਜੇ ਪ੍ਰਤਾਪ ਦੇ ਐਸਆਈਟੀ ਵਿੱਚ ਕੰਮ ਕਰਨ ਬਾਰੇ ਚੁੱਕੇ ਸਵਾਲ

0
174
Share this post

 

ਨਵੀਂ ਦਿੱਲੀ:8 ਜੂਨ (5ਆਬ ਨਾਉ ਬਿਊਰੋ)

ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਐਸਆਈਟੀ ਵਿੱਚੋਂ ਹਟਾਏ ਜਾਣ ਸਬੰਧੀ ਕਮਿਸ਼ਨ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ। ਚੋਣ ਕਮਿਸ਼ਨ ਨੇ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ, ਇਸ ਬਾਰੇ ਵਿਸਥਾਰਤ ਜਵਾਬ ਸੱਤ ਜੂਨ ਤਕ ਭੇਜਿਆ ਜਾਵੇ।

ਅਕਾਲੀ ਦਲ ਨੇ ਚੋਣ ਕਮਿਸ਼ਨ ਵੱਲੋਂ ਹਟਾਏ ਜਾਣ ਦੇ ਬਾਵਜੂਦ ਕੁੰਵਰ ਵਿਜੇ ਪ੍ਰਤਾਪ ਦੇ ਐਸਆਈਟੀ ਵਿੱਚ ਕੰਮ ਕਰਨ ਬਾਰੇ ਸਵਾਲ ਚੁੱਕੇ ਸਨ। ਇਸ ਤੋਂ ਬਾਅਦ ਬੀਤੀ ਚਾਰ ਜੂਨ ਨੂੰ ਅਕਾਲੀ ਦਲ ਦੇ ਵਫ਼ਦ ਨੇ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਸੀ, ਜਿਸ ‘ਤੇ ਕਮਿਸ਼ਨ ਨੇ ਇਹ ਕਾਰਵਾਈ ਕੀਤੀ ਹੈ।

ਜ਼ਿਕਰਯੋਗ ਹੈ ਕਿ ਐਸਆਈਟੀ ਮੈਂਬਰ ਕੁੰਵਰ ਵਿਜੇ ਪ੍ਰਤਾਪ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਬੀਤੀ ਪੰਜ ਅਪਰੈਲ ਜਾਂਚ ਟੀਮ ਵਿੱਚੋਂ ਹਟਾਇਆ ਗਿਆ ਸੀ। ਪਰ ਚੋਣ ਜ਼ਾਬਤਾ 26 ਮਈ ਨੂੰ ਹਟਿਆ ਸੀ ਅਤੇ ਕੁੰਵਰ ਵਿਜੇ ਪ੍ਰਤਾਪ ਨੇ ਬੀਤੀ 23 ਮਈ ਨੂੰ ਫ਼ਰੀਦਕੋਟ ਅਦਾਲਤ ਵਿੱਚ ਕੋਟਕਪੂਰਾ ਗੋਲ਼ੀਕਾਂਡ ਲਈ ਦੋਸ਼ ਪੱਤਰ ਵੀ ਦਾਇਰ ਕਰ ਦਿੱਤਾ ਸੀ। ਇਸ ‘ਤੇ ਅਕਾਲੀ ਦਲ ਨੇ ਫਿਰ ਤੋਂ ਇਤਰਾਜ਼ ਜਤਾਇਆ ਤੇ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ।

ਉੱਧਰ, ਇਸ ਵਿਵਾਦ ਦੌਰਾਨ ਕੈਪਟਨ ਸਰਕਾਰ ਦੇ ਮੰਤਰੀ ਸੁਖਜਿੰਦਰ ਰੰਧਾਵਾ ਨੇ ਇਹ ਕਹਿ ਦਿੱਤਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਕਦੇ ਵੀ ਐਸਆਈਟੀ ਵਿੱਚੋਂ ਬਾਹਰ ਨਹੀਂ ਸੀ ਕੀਤੇ ਗਏ। ਹੁਣ ਕੈਪਟਨ ਸਰਕਾਰ ਇਸ ਹੁਕਮਅਦੂਲੀ ‘ਤੇ ਕੀ ਜਵਾਬ ਦਿੰਦੀ ਹੈ, ਇਹ ਦੇਖਣ ਲਾਇਕ ਹੋਵੇਗਾ।