ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਬੀਬੀ ਕੋਲਾਂ ਜੀ ਵੱਲੋਂ ਅਰਧ ਸ਼ਤਾਬਦੀ ਮੋਕੇ ਕੀਰਤਨ ਦਰਬਾਰ ਸਜਾਇਆ

0
746
ਭਾਈ ਗੁਰਇਕਬਾਲ ਸਿੰਘ ਜੀ ਬੀਬੀ ਕੋਲਾਂ ਜੀ ਭਲਾਈ ਕੇਂਦਰ ਵਾਲੇ ਕੀਰਤਨ ਕਰਦੇ ਹੋਏ

ਜੁਗੋ ਜੁਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਹਾਨ ਕੀਰਤਨ ਦਰਬਾਰ ਗੁ: ਬੀਬੀ ਕੋਲਾਂ ਜੀ (ਸ਼੍ਰੀ ਕੋਲਸਰ ਸਾਹਿਬ) ਵਿਖੇ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਸਲੂਜਾ ਦੇ ਸੁਚੱਜੇ ਪ੍ਰਬੰਧਾ ਹੇਠ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਿਆਈ ਪੁਰਬ, ਅਤੇ ਸੰਸਥਾ ਦੀ ੫੦ਵੀਂ ਵਰੇਗੰਡ ਦੀ ਖੁਸ਼ੀ ਵਿੱਚ ਸਲਾਨਾ ਕੀਰਤਨ ਦਰਬਾਰ ਸਜਾਇਆ ਗਿਆ। ਇਸ ਮੋਕੇ ਭਾਈ ਗੁਰਇਕਬਾਲ ਸਿੰਘ ਬੀਬੀ ਕੋਲਾਂ ਜੀ ਵਾਲੇ ਅਤੇ ਬੀਬੀ ਹਰਵੀਨ ਕੌਰ ਜੀ ਭਲਾਈ ਕੇਂਦਰ, ਭਾਈ ਸਰਬਜੀਤ ਸਿੰਘ ਜੀ, ਭਾਈ ਤਰਜਿੰਦਰ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਗੁਰਸ਼ਰਨ ਸਿੰਘ ਜੀ ਲੁਧਿਆਣੇ ਵਾਲਿਆ ਨੇ ਗੁਰਬਾਣੀ ਦੇ ਰੱਸ ਭਿੰਨੇ ਕੀਰਤਨ ਦੀ ਛਹਿਬਰ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੋਕੇ ਤੇ ਇੱਕ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ੨੦੦ ਤੋਂ ਵੱਧ ਵੱਖ-ਵੱਖ ਵਰਗ ਦੇ ਲੋਕਾਂ ਵੱਲੋਂ ਅੱਖਾਂ ਦਾਨ ਕਰਨ ਲਈ ਫਾਰਮ ਭਰੇ ਗਏ ਅਤੇ ੨੦੦ ਤੋਂ ਵੱਧ ਯੂਨਿਟ ਖੂਨਦਾਨ ਕੀਤਾ ਗਿਆ। ਇਸ ਮੋਕੇ ਤੇ ਸਿੰਘ ਸਾਹਿਬ ਗਿਆਨੀ ਹਵੇਲ ਸਿੰਘ ਜੀ (ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ), ਸ੍ਰ: ਸੁਲਖੱਣ ਸਿੰਘ ਮੈਨੇਜਰ ਸ਼੍ਰੀ ਹਰਿਮੰਦਰ ਸਾਹਿਬ, ਸਹਾਇਕ ਸ੍ਰ: ਹਰਪੀ੍ਰਤ ਸਿੰਘ, ਸ੍ਰ: ਅਮਰਜੀਤ ਸਿੰਘ ਸਾਬੀ, ਬਾਬਾ ਹਰਭਜਨ ਸਿੰਘ ਜੀ (ਨਾਨਕਸਰ ਕਲੇਰਾਂ ਵਾਲੇ) ਬਾਬਾ ਸੁਖਦੇਵ ਸਿੰਘ ਜੀ (ਡੇਰਾ ਰੂੰਮੀ ਭੁੱਚੋਂ ਕਲਾਂ), ਬਾਬਾ ਕਸ਼ਮੀਰ ਸਿੰਘ ਜੀ (ਭੂਰੀ ਵਾਲੇ), ਬਾਬਾ ਸੁਖਵਿੰਦਰ ਸਿੰਘ ਜੀ (ਭੂਰੀ ਵਾਲੇ), ਡਾ. ਕਰਤਾਰ ਸਿੰਘ ਸੱਲੋਂ, ਡਾ. ਕੁਲਦੀਪ ਸਿੰਘ, ਡਾ. ਗੁਰਪੀ੍ਰਤ ਸਿੰਘ, ਡਾ. ਅਮਰਜੀਤ ਸਿੰਘ ਸੱਚਦੇਵਾ, ਸ੍ਰ: ਜੋਗਿੰਦਰ ਸਿੰਘ, ਸ੍ਰ: ਹਰਜੀਤ ਸਿੰਘ, ਸ੍ਰ: ਰਜਿੰਦਰ ਸਿੰਘ ਸਾਂਘਾ, ਗਿਆਨੀ ਗੁਰਸੇਵਕ ਸਿੰਘ, ਗ੍ਰੰਥੀ ਗੁ; ਸ਼੍ਰੀ ਮੰਜੀ ਸਾਹਿਬ, ਡਾ. ਮਨਜੀਤ ਸਿੰਘ ਆਦਿ ਨੇ ਗੁਰੂ ਚਰਨਾਂ ‘ਚ ਹਾਜਰੀ ਭਰੀ ਅਤੇ ਕੀਰਤਨ ਦਾ ਰਸ ਮਾਣਿਆ। ਸੰਸਥਾ ਦੇ ਅਹੁਦੇਦਾਰਾਂ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਨਿਤ ਕੀਤਾ ਗਿਆ। ਇਸ ਮੋਕੇ ਸਮੁੱਚੇ ਕਮਪਾਉਂਡ ਵਿੱਚ ਦੀਪਮਾਲਾ ਕੀਤੀ ਗਈ ਅਤੇ ਆਤਿਸ਼ਬਾਜੀ ਵੀ ਚਲਾਈ ਗਈ। ਸਮਾਪਤੀ ਦੇ ਭਾਈ ਗੁਰਇਕਬਾਲ ਸਿੰਘ ਜੀ ਦੇ ਰੱਸ ਭਿੰਨੇ ਕੀਰਤਨ ਅਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ।

LEAVE A REPLY