ਸਿੰਘ ਸਾਹਿਬਾਨ ਨੇ ਲਿਆ ਇਤਿਹਾਸਕ ਫੈਸਲਾ, ਨਾਮਧਾਰੀਆਂ ਬਾਰੇ ”ਸਦਭਾਵਨਾ” ਵਾਲਿਆਂ ਦੇ ਝੂਠੇ ਜੇਹਾਦ ਦੀ ਫੂਕ ਕਢੀ

0
1551

Clear ਸਿੰਘ ਸਾਹਿਬਾਨ ਨੇ ਲਿਆ ਇਤਿਹਾਸਕ ਫੈਸਲਾ, ਨਾਮਧਾਰੀਆਂ ਬਾਰੇ ''ਸਦਭਾਵਨਾ'' ਵਾਲਿਆਂ ਦੇ ਝੂਠੇ ਜੇਹਾਦ ਦੀ ਫੂਕ ਕਢੀ
Clear ਸਿੰਘ ਸਾਹਿਬਾਨ ਨੇ ਲਿਆ ਇਤਿਹਾਸਕ ਫੈਸਲਾ, ਨਾਮਧਾਰੀਆਂ ਬਾਰੇ ”ਸਦਭਾਵਨਾ” ਵਾਲਿਆਂ ਦੇ ਝੂਠੇ ਜੇਹਾਦ ਦੀ ਫੂਕ ਕਢੀ
ਸਿੱਖ ਸਦਭਾਵਨਾ ਦਲ ਵਲੋ ਵਿਢੇ ਝੂਠੇ ਜਿਹਾਦ ਦੀ ਹਵਾ ਕਢਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਇਸ ਮਾਮਲੇ ਤੇ ਇਕ ਵਿਦਵਾਨਾਂ ਦੀ ਕਮੇਟੀ ਦੇ ਗਠਨ ਦਾ ਐਲਾਣ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਅੱਜ ਹੋਈ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਜਥੇਦਾਰਾਂ ਨੇ ਅੱਜ ਇਤਿਹਾਸਕ ਫੈਸਲਾ ਲੈਦਿਆਂ ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਵਲੋ ਬੀਬੀਆਂ ਕੋਲੋ ਅੰਮ੍ਰਿਤ ਸੰਚਾਰ ਕਰਨ ਦੇ ਮਾਮਲੇ ਤੇ ਇਕ ਸਬ ਕਮੇਟੀ ਬਣਾਉਂਣ ਦਾ ਫੈਸਲਾ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਦਸਿਆ ਕਿ ਇਸ ਸਬੰਧੀ ਦੇਸ਼-ਵਿਦੇਸ਼ ਦੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਸੁਝਾਅ ਮੰਗੇ ਗਏ ਸਨ ਅਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਇਸ ਸਬੰਧੀ ਪੜਤਾਲ ਵੀ ਕਰਵਾਈ ਗਈ ਪ੍ਰੰਤੂ ਇਹ ਮਸਲਾ ਅਹਿਮ ਮਸਲਾ ਹੋਣ ਕਰਕੇ ਇਸਦੀ ਅਜੇ ਹੋਰ ਘੋਖ ਪੜਤਾਲ ਕਰਨ ਲਈ ਵੱਖ-ਵੱਖ ਜਥੇਬੰਦੀਆਂ ਵਿਚੋਂ ਨੁਮਾਇੰਦੇ ਲੇ ਕੇ ਇੱਕ ਨਿਰਣੇ ਕਮੇਟੀ ਬਣਾਈ ਜਾਂਦੀ ਹੈ। ਜੋ ਇੱਕ ਮਹੀਨੇ ਅੰਦਰ ਮੁਕੰਮਲ ਰਿਪੋਰਟ ਤਿਆਰ ਕਰਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੇਵਗੀ। ਇਸ ਨਿਰਣੇ ਕਮੇਟੀ ਵਿਚ ਸ੍ਰ: ਅਵਤਾਰ ਸਿੰਘ ਹਿੱਤ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ),ਦਮਦਮੀ ਟਕਸਾਲ ਦਾ ਇਕ ਨੁੰਮਾਇੰਦਾ, ਭਾਈ ਪ੍ਰਤਾਪ ਸਿੰਘ (ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ),ਗਿਆਨੀ ਰੇਸ਼ਮ ਸਿੰਘ, ਕਥਾ-ਵਾਚਕ, ਬੁੱਢਾ ਦਲ 96 ਕਰੌੜੀ ਨਿਹੰਗ ਸਿੰਘ ਜਥੇਬੰਦੀਆਂ, ਸੰਤ ਤੇਜਾ ਸਿੰਘ ਖੁੱਡਾ (ਨਿਰਮਲੇ ਸੰਪਰਦਾ), ਪ੍ਰਿੰਸੀਪਲ ਸੁਰਿੰਦਰ ਸਿੰਘ ਮੈਂਬਰ, ਸ਼੍ਰੋਮਣੀ ਗੁ: ਪ੍ਰ: ਕਮੇਟੀ (ਮਿਸ਼ਨਰੀ ਕਾਲਜ), ਸ੍ਰ: ਵਰਿਆਮ ਸਿੰਘ ਸਾਬਕਾ ਸਕੱਤਰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ: ਪ੍ਰ: ਕਮੇਟੀ) ਨੂੰ ਸ਼ਾਮਲ ਕੀਤਾ ਗਿਆ ਹੈ ਇਸ ਕਮੇਟੀ ਨੂੰ
ਸ੍ਰ: ਸਿਮਰਜੀਤ ਸਿੰਘ ਮੀਤ ਸਕੱਤਰ, (ਸ਼੍ਰੋਮਣੀ ਗੁ: ਪ੍ਰ: ਕਮੇਟੀ) ਇਸ ਕਮੇਟੀ ਦੇ ਕੋਆਰਡੀਨੇਟ ਕਰਨਗੇ।
ਜ਼ਿਕਰਯੋਗ ਹੈ ਕਿ ਨਾਮਧਾਰੀ ਪ੍ਰਮੁੱਖ ਠਾਕੁਰ ਦਲੀਪ ਸਿੰਘ ਨੇ ਇਕ ਇਤਿਹਾਸਕ ਫੈਸਲਾ ਲੈਦਿਆਂ ਗੁਰਮਤਿ ਵਿਚ ਬੀਬੀਆਂ ਨੂੰ ਬਰਾਬਰਤਾ ਦਾ ਦਰਜਾ ਦਿੰਦੇ ਹੋਏ ਬੀਬੀਆਂ ਨੂੰ ਪੰਜ ਪਿਆਰਿਆਂ ਦੀ ਸੇਵਾ ਵਿਚ ਲਿਆ ਸੀ ਤੇ ਨਾਮਧਾਰੀ ਪੰਪਰਾ ਮੁਤਾਬਿਕ ਕੀਤੇ ਜਾਂਦੇ ਹਵਨ ਦੀ ਸੇਵਾ ਵੀ ਬੀਬੀਆਂ ਨੂੰ ਸੋਪੀ ਸੀ ਜਿਸ ਤੋ ਬਾਅਦ ਪਿਛਲੇ ਕੁਝ ਦਿਨਾਂ ਤੋ ਲੁਧਿਆਣਾ ਤੋ ਛਪਦੀ ਇਕ ਪੰਜਾਬੀ ਦੀ ਅਖਬਾਰ ਨੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦੇ ਮੋਢੇ ਤੇ ਬੰਦੂਕ ਰਖ ਕੇ ਇਕ ਝੂਠਾ ਜੇਹਾਦ ਵਿਢ ਦਿੱਤਾ ਸੀ। ਅੱਜ ਸਿੰਘ ਸਾਹਿਬ ਨੇ ਇਸ ਮਾਮਲੇ ਤੇ ਬੇਹਦ ਸਿਆਨਪ ਭਰਪੂਰ ਫੈਸਲਾ ਲੈ ਕੇ ਕਮੇਟੀ ਦਾ ਗਠਨ ਕਰ ਦਿੱਤਾ। ਸਿੰਘ ਸਾਹਿਬ ਨੇ ਸ਼ਪਸ਼ਟ ਕੀਤਾ ਕਿ ਨਾਮਧਾਰੀ ਪਹਿਲਾਂ ਤੋ ਹੀ ਪੰਥਕ ਜਾਬਤੇ ਵਿਚ ਨਹੀ ਸਨ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀ ਮੰਨਦੇ ਤੇ ਮੱਥੇ ਟਿਕਵਾਉਂਦੇ ਹਨ।
ਇਕ ਹੋਰ ਫੈਸਲੇ ਵਿਚ ਸਿੰਘ ਸਾਹਿਬਾਨ ਨੇ ਦੇਸ਼-ਵਿਦੇਸ਼ ਦੀਆਂ ਸਮੂੰਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਿੰਘ ਸਾਹਿਬਾਨਾਂ ਵੱਲੋਂ ਆਦੇਸ਼ ਕੀਤਾ ਗਿਆ ਹੈ ਕਿ ਹਰ ਗੁਰਦੁਆਰਾ ਸਾਹਿਬਾਨ ਦੀ ਪ੍ਰਬੰਧਕ ਕਮੇਟੀ ਹਰ ਮਹੀਨੇ ਦੀ ਚੜ•ਤ ਵਿਚ ਆਈ ਮਾਇਆ ਵਿਚੋਂ ਦਸ-ਪ੍ਰਤੀਸ਼ਤ ਬੱਚਿਆਂ ਦੀ ਪੜ•ਾਈ ਲਈ ਖਰਚ ਕਰੇ ਅਤੇ ਹਰ ਗੁਰੂ-ਘਰ ਵਿਚ ਪੰਜਾਬੀ ਕਲਾਸਾਂ ਲਗਾਈਆਂ ਜਾਣ। ਬੱਚਿਆਂ ਦੀ ਸਮਾਜਿਕ ਵਿਦਿਆ ਦੇ ਨਾਲ-ਨਾਲ ਕੀਰਤਨ, ਕਥਾ, ਪ੍ਰਚਾਰ ਅਤੇ ਗੁਰਮਤਿ ਦੀ ਸਿੱਖਿਆ ਵੀ ਦਿੱਤੀ ਜਾਵੇ ਤਾਂ ਜੋ ਬੱਚੇ ਸਿੱਖੀ ਸਰੂਪ ਵਿਚ ਰਹਿ ਕੇ ਉੱਚ-ਵਿਦਿਆ ਪ੍ਰਾਪਤ ਕਰਨ ਅਤੇ ਸਨਮਾਨਯੋਗ ਅਹੁੱਦਿਆਂ ਉਪਰ ਰਹਿ ਕੇ ਸੇਵਾ ਕਰ ਸਕਣ। ਪ੍ਰਬੰਧਕ ਕਮੇਟੀਆਂ ਨੂੰ ਸਖ਼ਤ ਹਦਾਇਤ ਵੀ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਸਾਹਿਬ ਦੇ ਮਸਲਿਆਂ ਨੂੰ ਕੋਰਟਾਂ ਵਿਚ ਨਾ ਲਿਜਾਇਆ ਜਾਵੇ। ਸਗੋਂ ਆਪਸ ਵਿਚ ਮਿਲ ਬੈਠ ਕੇ ਸਾਰੇ ਮਸਲੇ ਹੱਲ ਕੀਤੇ ਜਾਣ।
ਅੱਜ ਦੀ ਮੀਟਿੰਗ ਵਿਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾਂ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਕੇਸਗੜ ਸਾਹਿਬ ਦੇਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਦਮਦਮਾਂ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਹਾਜਰ ਸਨ।

LEAVE A REPLY