ਜਥੇਦਾਰੋ ਕੋਮ ਹੁਣ ਸੱਚ ਜਾਨਣਾ ਚਾਹੁੰਦੀ ਹੈ।

0
526

ਅੱਜ ਕਲ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾਂ ਸਾਹਿਬ ਦੇ ਜਥੇਦਾਰਾਂ ਵਿਚਾਲੇ ਚਿਠੀਆਂ ਦੀ ਰਾਜਨੀਤੀ ਗਰਮਾਈ ਹੋਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਤਖ਼ਤ ਸ੍ਰੀ ਦਮਦਮਾਂ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਵਿਚਕਾਰ ਦੋ ਬਾਬਿਆਂ ਦੀਆਂ ਚਿੱਠੀਆਂ ਨੂੰ ਲੈ ਕੇ ਚਲ ਰਹੀ ਕਸ਼ਮਕਸ਼ ਵਿਚ ਹੁਣ ਇਕ ਨਵਾਂ ਮੋੜ ਆਇਆ ਹੈ। ਪੰਥਕ ਹਲਕਿਆਂ ਵਿਚ ਗਿਆਨੀ ਗੁਰਮੁੱਖ ਸਿੰਘ ਤੇ ਦੋਸ਼ ਲਗਦਾ ਆ ਰਿਹਾ ਹੈ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਇੰਸਾ ਨੂੰ ਬੀਤੀ 24 ਸਤੰਬਰ 2015 ਨੂੰ ਜਦ ਆਮ ਮੁਆਫੀ ਦਿੱਤੀ ਗਈ ਸੀ ਤਾਂ ਉਸ ਦਾ ਪੱਤਰ ਗਿਆਨੀ ਗੁਰਮੁੱਖ ਸਿੰਘ ਲੈ ਕੇ ਆਏ ਸਨ ਤੇ ਇਹ ਪੱਤਰ ਫਿਲਮੀ ਅਦਾਕਾਰ ਅਕਸ਼ੈ ਕੁਮਾਰ ਦੀ ਮੂੰਬਈ ਵਿਚਲੀ ਕੋਠੀ ਵਿਚ ਬੈਠ ਕੇ ਤਿਆਰ ਹੋਇਆ ਸੀ। ਕਿਹਾ ਜਾਂਦਾ ਹੈ ਕਿ ਗਿਆਨੀ ਗੁਰਮੁੱਖ ਸਿੰਘ ਇਸ ਪੱਤਰ ਵਿਚ ਅਹਿਮ ਭੂਮਿਕਾ ਸੀ। ਇਸ ਪੱਤਰ ਨੂੰ ਲੈ ਕੇ ਅੱਜ ਵੀ ਗਿਆਨੀ ਗੁਰਮੁੱਖ ਸਿੰਘ ਪੰਥਕ ਹਲਕਿਆਂ ਦੇ ਨਿਸ਼ਾਨੇ ਤੇ ਹਨ। ਜਦ ਕਿ ਬੀਤੇ ਦਿਨੀ ਗਿਆਨੀ ਗੁਰਮੁੱਖ ਸਿੰਘ ਨੇ ਇਸ ਮਾਮਲੇ ਤੇ ਲਲਕਰਦਿਆਂ ਕਿਹਾ ਸੀ ਕਿ ਉਹ 17 ਅਪ੍ਰੈਲ ਤੋ ਬਾਅਦ ਦਸਣਗੇ ਕਿ ਡੇਰਾ ਸਿਰਸਾ ਮੁਖੀ ਦਾ ਪੱਤਰ ਲੈ ਕੇ ਕੋਣ ਆਇਆਸੀ। ਹੁਣ ਜਦ ਮਾਤਾ ਗੁਜਰੀ ਅਤੇ ਛੋਟੇ ਸਾਹਿਬਜਾਦਿਆਂ ਬਾਰੇ ਮੰਦਭਾਗੀ ਸ਼ਬਦਾਵਲੀ ਵਰਤਣ ਨੂੰ ਲੈ ਕੇ ਤਖ਼ਤ ਸ੍ਰੀ ਦਮਦਮਾਂ ਸਾਹਿਬ ਦੇ ਨਿਸ਼ਾਨੇ ਤੇ ਆਏ ਸਤਨਾਮ ਸਿੰਘ ਪਿਪਲੀ ਵਾਲਿਆਂ ਦੀ ਚਿਠੀ ਦਾ ਸੱਚ ਵੀ ਸਾਹਮਣੇ ਆਇਆ। ਇਸ ਮਾਮਲੇ ਤੇ ਇਕ ਤਸਵੀਰ ਅੱਜ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ। ਜਿਸ ਤੋ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਦੇ ਨੇੜਲੇ ਸੂਤਰਾਂ ਤੋ ਮਿਲੀ ਜਾਣਕਾਰੀ ਹਾਸਲ ਕੀਤੀ ਗਈ। ਜਿਸ ਮੁਤਾਬਿਕ ਗਿਆਨੀ ਗੁਰਮੁੱਖ ਸਿੰਘ ਨੂੰ ਇਸ ਮਾਮਲੇ ਦੀ ਪੂਰੀ ਜਾਣਕਾਰੀ ਹੈ ਤੇ ਉਹ ਇਸ ਮਾਮਲੇ ਤੇ ਬੇਲੋੜਾ ਵਿਵਾਦ ਛੇੜ ਰਹੇ ਹਨ। ਸੂਤਰਾਂ ਮੁਤਾਬਿਕ ਜਦ ਬਾਬਾ ਸਤਨਾਮ ਸਿੰਘ ਪਿਪਲੀ ਵਾਲੇ ਇਸ ਮਾਮਲੇ ਵਿਚ ਉਲਝ ਗਏ ਤਾਂ ਉਨ•ਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਫ਼ੋਨ ਤੇ ਬਾਬਾ ਸਤਨਾਮ ਸਿੰਘ ਪਿਪਲੀ ਵਾਲੇ ਨੂੰ ਸਖਤ ਸ਼ਬਦਾਂ ਵਿਚ ਤਾੜਨਾ ਕੀਤੀ। ਗਿਆਨੀ ਗੁਰਬਚਨ ਸਿੰਘ ਦੇ ਰੋਹ ਤੇ ਪੰਥਕ ਹਲਕਿਆਂ ਵਿਚ ਪੈਦਾ ਹੋਏ ਰੋਸ ਨੂੰ ਦੇਖਦਿਆਂ ਬਾਬਾ ਸਤਨਾਮ ਸਿੰਘ ਪਿਪਲੀ ਵਾਲੇ ਨੂੰ ਤੁਰੰਤ ਆਪਣੇ ਜਥੇ ਦੇ ਸਿੰਘਾਂ ਨੂੰ ਇਕ ਸ਼ਪਸ਼ਟੀਕਰਨ ਪੱਤਰ ਤੇ ਮੁਆਫੀਨਾਮਾਂ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਲ ਭੇਜਿਆ। ਸੂਤਰਾਂ ਨੇ ਦਸਿਆ ਕਿ ਗਿਆਨੀ ਗੁਰਬਚਨ ਸਿੰਘ ਨੇ ਬਾਬਾ ਸਤਨਾਮ ਸਿੰਘ ਪਿਪਲੀ ਵਾਲੇ ਦੇ ਸਿੰਘਾਂ ਨੂੰ ਸ਼ਪਸ਼ਟ ਕਰ ਦਿੱਤਾ ਕਿ ਉਹ ਨਿਜੀ ਤੌਰ ਤੇ ਕੋਈ ਫੈਸਲਾ ਨਹੀ ਲੈ ਸਕਦੇ ਇਹ ਸਾਰਾ ਮਾਮਲਾ ਪੰਜ ਜਥੇਦਾਰਾਂ ਦੀ ਮੀਟਿੰਗ ਵਿਚ ਹੀ ਵਿਚਾਰਿਆ ਜਾਵੇਗਾ। ਗਿਆਨੀ ਗੁਰਬਚਨ ਸਿੰਘ ਨੇ ਇਸ ਚਿਠੀ ਨੂੰ ਫਰਵਰੀ ਵਿਚ ਜਥੇਦਾਰਾਂ ਦੀ ਮੀਟਿੰਗ ਵਿਚ ਬਾਬਾ ਸਤਨਾਮ ਸਿੰਘ ਪਿਪਲੀ ਵਾਲੇ ਦਾ ਸ਼ਪਸ਼ਟੀਕਰਨ ਤੇ ਮੁਆਫੀਨਾਮਾਂ ਵਿਚਾਰ ਲਈ ਰਖਿਆ ਤੇ ਸਾਥੀ ਜਥੇਦਾਰਾਂ ਨਾਲ ਇਸ ਮਾਮਲੇ ਤੇ ਖੁਲ ਕੇ ਵਿਚਾਰ ਕੀਤੀ। ਸੂਤਰਾਂ ਨੇ ਦਸਿਆ ਕਿ ਜਥੇਦਾਰਾਂ ਨੇ ਇਕ ਰਾਏ ਹੋ ਕੇ ਇਹ ਮਾਮਲਾ ਵਿਦਵਾਨਾਂ ਨਾਲ ਵਿਚਾਰਣ ਦੀ ਹਾਂਮੀ ਭਰੀ ਜਿਸ ਤੋ ਬਾਅਦ ਵਿਵਦਾਨਾਂ ਨਾਲ ਇਕ ਵਖਰੀ ਮੀਟਿੰਗ ਕਰਕੇ ਸਾਰੇ ਮਾਮਲੇ ਤੇ ਰਾਏ ਲਈ ਗਈ। ਬਾਬਾ ਸਤਨਾਮ ਸਿੰਘ ਪਿਪਲੀ ਵਾਲੇ ਨੇ ਇਸ ਸੰਬਧੀ ਕਰੀਬ 7 ਪੁਸਤਕਾਂ ਦਾ ਹਵਾਲਾ ਵੀ ਦਿੱਤਾ। 4ਅਪ੍ਰੈਲ ਨੂੰ ਜਥੇਦਾਰਾਂ ਦੀ ਮੀਟਿੰਗ ਵਿਚ ਮੁੜ ਇਹ ਮਾਮਲਾ ਵਿਚਾਰਿਆ ਗਿਆ। ਜਿਸ ਤੇ ਪੰਜ ਜਥੇਦਾਰਾਂ ਨੇ ਬਾਬਾ ਸਤਨਾਮ ਸਿੰਘ ਪਿਪਲੀ ਵਾਲੇ ਨੂੰ ਮੁਆਫ ਕਰ ਦੇਣ ਤੇ ਸਹਿਮਤੀ ਪ੍ਰਗਟਾਈ। ਪਰ ਐਨ ਵਕਤ ਤੇ ਗਿਆਨੀ ਗੁਰਮੁੱਖ ਸਿੰਘ ਨੇ ਆਪਣੀ ਰਾਏ ਅਲਗ ਕਰ ਲਈ ਤੇ ਗਿਆਨੀ ਗੁਰਮੁੱਖ ਸਿੰਘ ਨੂੰ ਵਿਟਰਿਆ ਦੇਖ ਕੇ ਗਿਆਨੀ ਰਘਬੀਰ ਸਿੰਘ ਵੀ ਇਸ ਮਾਮਲੇ ਤੇ ਪਲਾ ਝਾੜ ਗਏ। 4 ਅਪ੍ਰੈਲ ਦੀ ਮੀਟਿੰਗ ਤੋ ਬਾਅਦ ਗਿਆਨੀ ਗੁਰਮੁੱਖ ਸਿੰਘ ਜਲਦ ਹੀ ਘਰ ਚਲੇ ਗਏ ਤੇ ਉਥੇ ਜਾ ਕੇ ਉਨ•ਾਂ ਚੋਣਵੇ ਪੱਤਰਕਾਰਾਂ ਨਾਲ ਗਲ ਕਰਕੇ ਬਗਾਵਤ ਦਾ ਬਿਗੁਲ ਵਜਾ ਦਿੱਤਾ।
ਸਕਤਰੇਤ ਸੂਤਰਾਂ ਮੁਤਾਬਿਕ ਗਿਆਨੀ ਗੁਰਬਚਨ ਸਿੰਘ ਹੁਣ ਕਿਸੇ ਵੀ ਨਵੇ ਪੰਥਕ ਵਿਵਾਦ ਨੂੰ ਜਨਮ ਨਹੀ ਦੇਣਾ ਚਾਹੁੰਦੇ। ਇਸ ਲਈ ਉਹ ਪੂਰੇ ਮਾਮਲੇ ਤੇ ਖਾਮੋਸ਼ ਹਨ। ਉਨ•ਾਂ ਪਿਛਲੇ ਦਿਨੀ ਗਿਆਨੀ ਗੁਰਮੁੱਖ ਸਿੰਘ ਦੁਆਰਾ ਤਖ਼ਤ ਸ੍ਰੀ ਦਮਦਮਾਂ ਸਾਹਿਬ ਤੋ ਜਾਰੀ 4 ਪਨਿੰਆਂ ਦੇ ਪੱਤਰ ਦਾ ਵੀ ਕੋਈ ਜਵਾਬ ਨਾ ਦੇਣ ਦਾ ਮਨ ਬਣਾਇਆ ਹੈ ਪਰ ਗਿਆਨੀ ਗੁਰਮੁੱਖ ਸਿੰਘ ਦੁਆਰਾ ਉਠਾਏ ਨੁਕਤੇ ਕੀ ਜਥੇਦਾਰਾਂ ਦੀ ਮੀਟਿੰਗ ਸ੍ਰੀ ਅਕਾਲ ਤਖ਼ਤ ਸਕਤਰੇਤ ਵਿਚ ਕਰਨ ਦੀ ਬਜਾਏ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੀਤੇ ਜਾਣ ਬਾਰੇ ਆਪਣੀ ਸਹਿਮਤੀ ਪ੍ਰਗਟ ਕਰ ਦਿੱਤੀ ਹੈ ਆਸ ਕੀਤੀ ਜਾ ਰਹੀ ਹੈ ਕਿ ਜਥੇਦਾਰਾਂ ਦੀ 17 ਅਪ੍ਰੈਲ ਦੀ ਮੀਟਿੰਗ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭੋਰੇ ਵਿਚ ਜਾਂ ਉਪਰੀ ਮਜਿੰਲ ਤੇ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿਚ ਹੋਵੇਗੀ।

LEAVE A REPLY