ਇਹ ਜਰੂਰੀ ਨਹੀ ਕਿ ਭਗਵੇ ਕਪੜੇ ਪਹਿਨ ਕੇ ਹੀ ਧਰਮ ਦਾ ਉਪਦੇਸ਼ ਦਿੱਤਾ ਜਾਵੇ- ਰਾਧੇ ਮਾਂ

0
580

ਧਾਰਮਿਕ ਆਗੂ ਰਾਧੇ ਮਾਂ ਵਲੋ ਅੱਜ ਉਨ•ਾਂ ਦੇ ਸੇਵਕਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਨਿਸ਼ਾਨ ਸਾਹਿਬ ਚੜਾ ਕੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ। ਰਾਧੇ ਮਾਂ ਦੀਆਂ ਸੇਵਕਾਵਾਂ ਅਤੇ ਨਿਜੀ ਸਹਾਇਕ ਟੱਲੀ ਬਾਬਾ ਨੇ ਰਾਧੇ ਮਾਂ ਵਲੋ ਸ੍ਰੀ ਦਰਬਾਰ ਸਾਹਿਬ ਵਿਖੇ ਮੀਰੀ ਤੇ ਪੀਰੀ ਦੇ ਇਹ ਦੋਵੇ ਨਿਸ਼ਾਨ ਸਾਹਿਬ ਅਰਪਿਤ ਕੀਤੇ। ਪੱਤਰਕਾਰਾਂ ਨਾਲ ਗਲ ਕਰਦਿਆਂ ਰਾਧੇ ਮਾਂ ਨੇ ਦਸਿਆ ਉਹ ਅਕਸਰ ਪੰਜਾਬ ਆਉਂਦੇ ਹਨ ਤੇ ਇਸ ਵਾਰ ਅੰਮ੍ਰਿਤਸਰ ਵਿਚ ਖਾਸ ਕਰਕੇ ਰਾਮਨੋਮੀ ਮਨਾਉਂਣ ਲਈ ਆਏ ਹਨ। ਉਨ•ਾਂ ਦਸਿਆ ਕਿ ਅੰਮ੍ਰਿਤਸਰ ਮੇਰੇ ਸਤਿਗੁਰੂ ਦੀ ਨਗਰੀ ਹੈ ਤੇ ਇਥੇ ਆ ਕੇ ਮਾਨਸਿਕ ਸਕੂਨ ਹਾਸਲ ਹੁੰਦਾ ਹੈ। ਅੱਜ ਵੀ ਮੇਰੇ ਦਿਨ ਦੀ ਸ਼ੁਰੂਆਤ ਜਪੁਜੀ ਸਾਹਿਬ ਨਾਲ ਹੁੰਦੀ ਹੈ ਤੇ ਅਕਸਰ ਉਹ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਨ। ਰਾਧੇ ਮਾਂ ਨੇ ਬੜੇ ਹੀ ਮਾਣ ਨਾਲ ਕਿਹਾ ਕਿ ਉਹ ਸਿੱਖਾਂ ਦੀ ਧੀ ਤੇ ਸਿੱਖਾਂ ਦੀ ਹੀ ਨੂੰਹ ਹਨ ਤੇ ਇਹ ਉਨ•ਾਂ ਲਈ ਫਖ਼ਰ ਦੀ ਗਲ ਹੈ। ਉਨ•ਾਂ ਕਿਹਾ ਕਿ ਮੂੰਬਈ ਵਿਚ ਰਹਿੰਦੀਆ ਉਹ ਪੰਜਾਬ ਨੂੰ ਬਹੁਤ ਯਾਦ ਕਰਦੇ ਹਨ ਪੰਜਾਬ ਨਾਲ ਜੁੜੀਆਂ ਯਾਦਾਂ ਅਕਸਰ ਭਾਵੁਕ ਕਰ ਦਿੰਦੀਆਂ ਹਨ।
ਉਹ ਜਲਿਆਂ ਵਾਲਾ ਬਾਗ ਵਿਖੇ ਵੀ ਗਏ ਤੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕੀਤੀ। ਉਨ•ਾਂ ਦਸਿਆ ਕਿ ਉਹ ਅੱਜ ਬੁਧਵਾਰ ਨੂੰ ਵਾਹਗਾ ਬਾਰਡਰ ਤੇ ਜਾ ਕੇ ਵੀ ਸ਼ਹੀਦਾਂ ਨੂੰ ਸਰਧਾ ਦੇ ਫੁਲ ਭੇਟ ਕਰਨਗੇ।
ਰਾਧੇ ਮਾਂ ਨੇ ਦਸਿਆ ਕਿ ਉਨ•ਾਂ ਦੇ ਜੀਵਨ ਦਾ ਮਕਸਦ ਹੀ ਲੋਕਾਈ ਨੂੰ ਧਰਮ ਨਾਲ ਜੋੜਣਾ ਹੈ। ਨੋਜਵਾਨ ਪੀੜੀ ਮਾਂ ਬਾਪ ਦੀ ਸੇਵਾ ਕਰਨ ਤੋ ਕੰਨੀ ਕਤਰਾ ਰਹੀ ਹੈ ਇਸ ਲਈ ਉਹ ਨੋਜਵਾਨਾਂ ਨੂੰ ਪ੍ਰੇਰਿਤ ਕਰ ਰਹੇ ਹਨ ਕਿ ਮਾਂ ਬਾਪ ਦੀ ਸੇਵਾ ਵਿਚ ਹੀ ਸੱਚਾ ਸੁਖ ਹੈ। ਉਨ•ਾਂ ਕਿਹਾ ਕਿ ਸਮਾਜ ਵਿਚ ਸੁਧਾਰ ਕਰਨ ਦਾ ਸਭ ਤੋ ਸੋਖਾ ਢੰਗ ਇਸਤਰੀ ਜਾਤੀ ਨੂੰ ਬਣਦਾ ਮਾਨ ਸਤਿਕਾਰ ਦੇਣਾ ਹੈ। ਜਿਸ ਸਮਾਜ ਵਿਚ ਇਸਤਰੀ ਜਾਤੀ ਦਾ ਸਤਿਕਾਰ ਕਾਇਮ ਹੈ ਉਸ ਸਮਾਜ ਨੂੰ ਕਿਸੇ ਤਰਾਂ ਦਾ ਕੋਈ ਖਤਰਾ ਨਹੀ ਹੈ। ਇਕ ਚੰਗੀ ਮਾਂ ਬਚਿਆਂ ਨੂੰ ਚੰਗੇ ਸੰਸਕਾਰ ਦੇ ਕੇ ਹੀ ਨਿਰੋਏ ਸਮਾਜ ਦੀ ਸਿਰਜਨਾ ਕਰ ਸਕਦੀ ਹੈ।
ਉਨ•ਾਂ ਕਿਹਾ ਕਿ ਮੁੰਬਈ ਵਿਚਲੇ ਉਨ•ਾਂ ਦੇ ਘਰ ਜਿਸ ਨੂੰ ਆਸ਼ਰਮ ਕਿਹਾ ਜਾਂਦਾ ਹੈ ਵਿਖੇ ਕੋਈ ਵੀ ਆ ਜਾ ਸਕਦਾ ਹੈ। ਇਥੇ ਉਹ ਅਕਸਰ ਲੋੜਵੰਦ ਲੋਕਾਂ ਦੀ ਮਦਦ ਕਰਨ ਵਿਚ ਖੁਸ਼ੀ ਮਹਿਸੂਸ ਕਰਦੇ ਹਨ। ਮੇਰੇ ਆਸ਼ਰਮ ਵਿਚ ਗਿਣਤੀ ਨਾਲ ਨਹੀ ਬਲਕਿ ਗੁਣਾਂ ਦੇ ਅਧਾਰ ਤੇ ਪਰਖਿਆ ਜਾਂਦਾ ਹੈ।
ਨਿਜੀ ਚੈਨਲਾਂ ਵਲੋ ਉਨ•ਾਂ ਬਾਰੇ ਫੈਲਾਏ ਜਾ ਰਹੇ ਭਰਮਜਾਲ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਰਾਧੇ ਮਾਂ ਨੇ ਬੇਬਾਕੀ ਨਾਲ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਕਦੇ ਵੀ ਕਿਸੇ ਦੀ ਕਹੀ ਗਲ ਦਾ ਗੁਸਾ ਨਹੀ ਕਰਦੇ, ਕਿਉਂਕਿ ਜੋ ਵਿਅਕਤੀ ਕਿਸੇ ਨੂੰ ਵੀ ਜਿਸ ਨਜ਼ਰ ਨਾਲ ਦੇਖਦਾ ਹੈ ਉਸ ਨੂੰ ਉਹ ਵਿਅਕਤੀ ਉਸੇ ਤਰ•ਾਂ ਦਾ ਨਜ਼ਰ ਆਉਂਦਾ ਹੈ। ਉਨ•ਾਂ ਕਿਹਾ ਕਿ ਕੁਝ ਨਿਜੀ ਚੈਨਲਾਂ ਵਾਲੇ ਜਾਣ ਬੁਝ ਕੇ ਆਪਣੀ ਟੀ ਆਰ ਪੀ ਵਧਾਉਂਣ ਲਈ ਹੀ ਉਨ•ਾਂ ਦੇ ਜੀਵਨ ਬਾਰੇ ਸਨਸਨੀਖੇਜ਼ ਖਬਰਾਂ ਬਣਾ ਕੇ ਪੇਸ਼ ਕਰਦੇ ਹਨ ਤੇ ਇਸ ਪਿੱਛੇ ਇਨ•ਾਂ ਚੈਨਲਾਂ ਦੀ ਮਾਨਸਿਕਤਾ ਮੇਰੀ ਪ੍ਰਸਿਧੀ ਨੂੰ ਆਪਣੇ ਮਕਸਦ ਲਈ ਵਰਤਨਾਂ ਹੁੰਦਾ ਹੈ। ਰਾਧੇ ਮਾਂ ਨੇ ਕਿਹਾ ਕਿ ਸੱਚ ਦੇ ਰਾਹ ਤੇ ਚਲਣ ਵਾਲਿਆਂ ਨੂੰ ਕਈ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈਂਦਾ ਹੈ।
ਨਿਜੀ ਜੀਵਨ ਵਿਚ ਵਿਦੇਸ਼ੀ ਢੰਗ ਦੇ ਕਪੜੇ ਪਹਿਨਣ ਬਾਰੇ ਅਤੇ ਭੜਕੀਲੇ ਕਪੜੇ ਪਹਿਨੇ ਜਾਣ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਜ ਰਾਧੇ ਮਾਂ ਨੇ ਕਿਹਾ ਕਿ ਇਹ ਉਸ ਦਾ ਨਿਜੀ ਜੀਵਨ ਹੈ ਤੇ ਨਿਜੀ ਜੀਵਨ ਵਿਚ ਉਹ ਕੀ ਪਹਿਨਦੇ ਹਨ ਇਸ ਤੇ ਕਿਸੇ ਨੂੰ ਕੋਈ ਇਤਰਾਜ ਨਹੀ ਹੋਣਾ ਚਾਹੀਦਾ। ਰਾਧੇ ਮਾਂ ਨੇ ਕਿਹਾ ਕਿ ਇਹ ਜਰੂਰੀ ਨਹੀ ਕਿ ਭਗਵੇ ਕਪੜੇ ਪਹਿਨ ਕੇ ਹੀ ਧਰਮ ਦਾ ਉਪਦੇਸ਼ ਦਿੱਤਾ ਜਾ ਸਕਦਾ ਹੈ। ਇਸ ਤੋ ਪਹਿਲਾਂ ਰਾਧੇ ਮਾਂ ਆਪਣੇ ਕਈ ਸ਼ਰਧਾਲੂਆਂ ਦੇ ਘਰ ਵੀ ਗਏ ਤੇ ਅਸ਼ੀਰਵਾਦ ਦਿੱਤਾ।

ਇਹ ਜਰੂਰੀ ਨਹੀ ਕਿ ਭਗਵੇ ਕਪੜੇ ਪਹਿਨ ਕੇ ਹੀ ਧਰਮ ਦਾ ਉਪਦੇਸ਼ ਦਿੱਤਾ ਜਾਵੇ- ਰਾਧੇ ਮਾਂ
ਇਹ ਜਰੂਰੀ ਨਹੀ ਕਿ ਭਗਵੇ ਕਪੜੇ ਪਹਿਨ ਕੇ ਹੀ ਧਰਮ ਦਾ ਉਪਦੇਸ਼ ਦਿੱਤਾ ਜਾਵੇ- ਰਾਧੇ ਮਾਂ

LEAVE A REPLY