17 ਅਪ੍ਰੈਲ ਤੋ ਬਾਅਦ ਦਸਾਂਗਾ ਕਿ ਸਿਰਸਾ ਮਾਮਲੇ ਵਿਚ ਕਿਸ ਕਿਸ ਵਿਅਕਤੀ ਨੇ ਭੂਮਿਕਾ ਅਦਾ ਕੀਤੀ- ਗਿਆਨੀ ਗੁਰਮੁੱਖ ਸਿੰਘ

0
219

ਤਖ਼ਤ ਸ੍ਰੀ ਦਮਦਮਾਂ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੇ ਅੱਜ ਮੁੜ ਤੋ ਲਲਕਾਰਦਿਆਂ ਕਿਹਾ ਹੈ ਕਿ ਉਹ 17 ਅਪ੍ਰੈਲ ਦੀ ਮੀਟਿੰਗ ਦੀ ਉਡੀਕ ਕਰ ਰਹੇ ਹਨ, 17 ਅਪ੍ਰੈਲ ਤੋ ਬਾਅਦ ਉਹ ਦਸਣਗੇ ਕਿ ਸਿਰਸਾ ਮਾਮਲੇ ਵਿਚ ਕਿਸ ਕਿਸ ਵਿਅਕਤੀ ਨੇ ਭੂਮਿਕਾ ਅਦਾ ਕੀਤੀ ਸੀ। ਅੱਜ ਗ਼ੈਰ ਰਸਮੀ ਗਲ ਕਰਦਿਆਂ ਗਿਆਨੀ ਗੁਰਮੁੱਖ ਸਿੰਘ ਨੇ ਕਿਹਾ ਕਿ ਇਕ ਗਿਣੀ ਮਿੱਥੀ ਸ਼ਾਜਿਸ਼ ਦੇ ਤਹਿਤ ਉਨ੍ਹਾਂ ਦਾ ਨਾਮ ਇਸ ਮਾਮਲੇ ਵਿਚ ਘਸੀਟਿਆ ਗਿਆ ਸੀ, ਪਰ ਉਹ ਪੰਥ ਨੂੰ ਦਸਣਗੇ ਕਿ ਇਸ ਸ਼ਾਜਿਸ਼ ਪਿੱਛੇ ਕੋਣ ਕੋਣ ਸੀ। ਗਿਆਨੀ ਗੁਰਮੁੱਖ ਸਿੰਘ ਨੇ ਕਿਹਾ ਕਿ 24 ਸਤੰਬਰ 2015 ਦੀ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਜਦ ਉਹ ਸ਼ਾਮਲ ਹੋਏ ਸਨ ਤਾਂ ਉਥੇ ਪਤਾ ਲੱਗਾ ਕਿ ਸਿਰਸਾ ਡੇਰੇ ਦੇ ਮੁੱਖੀ ਦੀ ਕੋਈ ਚਿਠੀ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਚ ਆਈ ਹੈ ਜਿਸ ਬਾਰੇ ਹੰਗਾਮੀ ਮੀਟਿੰਗ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੇ ਕਲ ਵੀ ਉਨ੍ਹਾਂ ਤਖ਼ਤ ਸ੍ਰੀ ਦਮਦਮਾਂ ਸਾਹਿਬ ਤੋ ਕੋਈ ਬਿਆਨ ਨਹੀ ਜਾਰੀ ਕੀਤਾ ਬਲਕਿ ਸਮੁੱਚੇ ਖਾਲਸਾ ਪੰਥ ਦੇ ਨਾਮ ਇਕ ਪੱਤਰ ਕਾਰੀ ਕਰਕੇ ਪੰਥ ਖਾਲਸਾ ਦਾ ਧਿਆਨ ਇਨ੍ਹਾਂ ਗੰਭੀਰ ਮਸਲਿਆਂ ਵਲ ਖਿਚਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਫੈਸਲੇ ਲੈਣ ਸਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਬੇਹਦ ਜਰੂਰੀ ਹੈ ਪਰ ਮੌਜੂਦਾ ਸਮੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਨੂੰ ਮਨਫੀ ਕਰਕੇ ਫੈਸਲੇ ਲੈਣ ਦੀ ਜੁਗਤਿ ਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਸਤਨਾਮ ਸਿੰਘ ਪਿਪਲੀ ਮਾਮਲੇ ਤੇ ਮੁੜ ਪਹਿਲੇ ਸੰਟੈਡ ਨੂੰ ਦੁਹਰਾਉਂਦਿਆਂ ਗਿਆਨੀ ਗੁਰਮੁੱਖ ਸਿੰਘ ਨੇ ਕਿਹਾ ਕਿ ਉਹ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦਿਆਂ ਬਾਰੇ ਭੱਦੀ ਸ਼ਬਦਾਵਲੀ ਵਰਤਨ ਵਾਲੇ ਸਤਨਾਮ ਸਿੰਘ ਪਿਪਲੀ ਵਾਲੇ ਨੂੰ ਉਸ ਸੇਮ ਤਕ ਮੁਆਫ ਨਹੀ ਕਰਨਗੇ ਜਦ ਤਕ ਉਹ ਆਪ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ ਕੇ ਮੁਆਫੀ ਨਹੀ ਮੰਗ ਲੈਂਦਾ। ਉਨ੍ਹਾਂ ਕਿਹਾ ਕਿ ਇਨੀ ਭਾਰੀ ਗਲਤੀ ਕਰਨ ਵਾਲੇ ਨੂੰ ਖੁਦ ਪੇਸ ਹੋਏ ਬਿਨਾ ਮੁਆਫ ਕਰਨਾ ਇਕ ਡੂੰਘੀ ਸ਼ਾਜਿਸ਼ ਦਾ ਹਿੱਸਾ ਹੈ ਤੇ ਇਹ ਪ੍ਰੰਪਰਾਵਾਂ ਦੇ ਵੀ ਉਲਟ ਹੈ। ਉਨ੍ਹਾਂ ਫਿਰ ਦੁਹਰਾਇਆ ਕਿ ਉਨ੍ਹਾਂ ਪਿਪਲੀ ਵਾਲੇ ਨੂੰ ਮੁਆਫ ਕਰਨ ਵਾਲੇ ਫੈਸਲੇ ਤੇ ਦਸਤਖਤ ਨਹੀ ਕੀਤੇ। -ਚਰਨਜੀਤ ਸਿੰਘ ਅਰੋੜਾ-9780571231

LEAVE A REPLY