ਜੇ ਸਿਰਸੇ ਵਾਲੇ ਸਾਧ ਦੀ ਚਿੱਠੀ ਮੈ ਲਿਆਇਆ ਸੀ ਤਾਂ ਸਤਨਾਮ ਸਿੰਘ ਪਿਪਅੀ ਵਾਲੇ ਦਾ ਪੱਤਰ ਕੋਣ ਲਿਆਇਆ?

0
219

ਤਖ਼ਤਾਂ ਦੇ ਜਥੇਦਾਰਾਂ ਦੀ ਆਪਸ ਵਿਚ ਖੜਕੀ
ਗਿਆਨੀ ਗੁਰਮੁੱਖ ਸਿੰਘ ਨੇ ਗਿਆਨੀ ਗੁਰਬਚਨ ਸਿੰਘ ਨੂੰ ਕੀਤੇ ਸਵਾਲ
ਜੇ ਸਿਰਸੇ ਵਾਲੇ ਸਾਧ ਦੀ ਚਿੱਠੀ ਮੈ ਲਿਆਇਆ ਸੀ ਤਾਂ ਸਤਨਾਮ ਸਿੰਘ ਪਿਪਅੀ ਵਾਲੇ ਦਾ ਪੱਤਰ ਕੋਣ ਲਿਆਇਆ?

ਅੰਮ੍ਰਿਤਸਰ ਤਖ਼ਤ ਸ੍ਰੀ ਦਮਦਮਾਂ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੇ ਤਖ਼ਤਾਂ ਦੇ ਜਥੇਦਾਰਾਂ ਦੀ ਕਾਰਗੁਜਾਰੀ ਤੇ ਸਵਾਲੀਆ ਚਿੰਨ ਲਗਾ ਕੇ ਜਥੇਦਾਰਾਂ ਦੀ ਪੰਥ ਪ੍ਰਤੀ ਸਮਰਪਣ ਦੀ ਭਾਵਨਾਂ ਤੇ ਵੀ ਇਤਰਾਜ ਖੜਾ ਕਰ ਦਿੱਤਾ ਹੈ। ਤਖ਼ਤਾਂ ਦੇ ਜਥੇਦਾਰਾਂ ਵਿਚਾਲੇ ਚਲ ਰਹੇ ਤਨਾਅ ਨੇ ਸਾਬਤ ਕਰ ਦਿੱਤਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਚ ਫੈਸਲੇ ਲਏ ਜਾਣ ਸਮੇ ਜਥੇਦਾਰ ਕਿੰਨੇ ਦਬਾਅ ਵਿਚ ਹੁੰਦੇ ਹਨ ਤੇ ਫੈਸਲੇ ਲੈਣ ਸਮੇ ਜਥੇਦਾਰ ਕਿੰਨੀਆਂ ਘਾਲਨਾਵਾਂ ਘਾਲਦੇ ਹਨ।
4 ਅਪ੍ਰੈਲ 2017 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਜਥੇਦਾਰਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਤੋ ਤੁਰੰਤ ਬਾਅਦ ਤਖ਼ਤ ਸ੍ਰੀ ਦਮਦਮਾਂ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੇ ਆਪਣੇ ਗ੍ਰਹਿ ਵਿਖੇ ਚੋਣਵੇ ਪੱਤਰਕਾਰਾਂ ਨਾਲ ਗਲ ਕਰਦਿਆਂ ਪੰਜ ਸਿੰਘ ਸਾਹਿਬਾਨ ਵਲੋ ਲਏ ਫੈਸਲਿਆਂ ਤੋ ਆਪਣੇ ਆਪ ਨੂੰ ਵਖ ਕਰ ਲਿਆ। ਗਿਆਨੀ ਗੁਰਮੁੱਖ ਸਿੰਘ ਨੇ ਸ਼ਪਸ਼ਟ ਕਰ ਦਿੱਤਾ ਕਿ ਉਹ ਬਾਕੀ ਜਥੇਦਾਰਾਂ ਵਲੋ ਲਏ ਸਾਰੇ ਫੈਸਲਿਆਂ ਨਾਲ ਸਹਿਮਤ ਨਹੀ ਹਨ ਇਸ ਲਈ ਉਨ•ਾਂ ਇਨ•ਾਂ ਫੈਸਲਿਆਂ ਤੇ ਦਸਤਖ਼ਤ ਨਹੀ ਕੀਤੇ।
ਅੱਜ ਤਖ਼ਤ ਸ੍ਰੀ ਦਮਦਮਾਂ ਸਾਹਿਬ ਤੋ ਪੰਥ ਦੇ ਨਾਮ ਇਕ ਪੱਤਰ ਜਾਰੀ ਕਰਕੇ ਗਿਆਨੀ ਗੁਰਮੁੱਖ ਸਿੰਘ ਨੇ ਸਵਾਲ ਕੀਤਾ ਕਿ ਪੰਥ ਨੂੰ ਸ਼ਪਸ਼ਟ ਕੀਤਾ ਜਾਵੇ ਕਿ ਸਤਨਾਮ ਸਿੰਘ ਪਿਪਲੀ ਵਾਲੇ ਦਾ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੋਣ ਲੈ ਕੇ ਆਇਆ ਤੇ ਇਸ ਪੱਤਰ ਦੇ ਅਧਾਰ ਤੇ ਹੀ ਕਿਉਂ ਸਤਨਾਮ ਸਿੰਘ ਪਿਪਲੀ ਵਾਲੇ ਨੂੰ ਮੁਆਫ ਕੀਤਾ ਗਿਆ?
ਗਿਆਨੀ ਗੁਰਮੁੱਖ ਸਿੰਘ ਨੇ ਕਿਹਾ ਕਿ ਨੀਲਧਾਰੀ ਪਿਪਲੀ ਵਾਲੇ ਨੇ ਵੀ ਆਪ ਹਾਜਰ ਨਾ ਹੋ ਕੇ ਸੋਦੇ ਸਾਧ ਵਾਂਗ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ, ਮਾਤਾ ਗੁਜਰ ਕੌਰ ਜੀ ਸਬੰਧੀ ਅਪਸ਼ਬਦ ਜੋ ਬੋਲੇ ਸਨ, ਉਸ ਦੀ ਮੁਆਫੀ ਲਈ ਕਿਸ ਰਾਹੀਂ ਚਿੱਠੀ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਾਈ ਅਤੇ ਇਹ ਚਿੱਠੀਆਂ ਕੋਣ ਪ੍ਰਵਾਨ ਕਰ ਰਿਹੈ ? ਹੁਣ ਸਮਾਂ ਆ ਗਿਆ ਹੈ, ਅਜਿਹੇ ਰਹੱਸ ਸੰਗਤਾਂ ਦੀ ਕਚਹਿਰੀ ‘ਚ ਖੋਲ ਕੇ ਹੀ ਦਮ ਲਵਾਂਗਾ। ਉਨ•ਾਂ ਨੇ ਕਿਹਾ ਕਿ ਸਿੱਖ ਕੌਮ ਨੂੰ ਢਾਅ ਲਾਉਣ ਵਾਲੀਆਂ ਏਜੰਸੀਆਂ ਨੇ ਬੜੀ ਚਤੁਰਾਈ ਨਾਲ ਸੋਦੇ ਸਾਧ ਦੀ ਆਈ ਚਿੱਠੀ ਦਾ ਇਲਜਾਮ ਮੇਰੇ ਉਪਰ ਲਗਾਇਆ ਕਿ ਗੁਰਮੁੱਖ ਸਿੰਘ ਨੇ ਇਹ ਮੁਆਫੀਨਾਮੇ ਦੀ ਚਿੱਠੀ ਐਕਟਰ ਅਕਸ਼ੇ ਕੁਮਾਰ ਦੇ ਘਰੋਂ ਲਿਆਂਦੀ ਹੈ ਅਤੇ ਇਸ ਬਦਲੇ ਸ.ਬਾਦਲ ਨੇ 60 ਏਕੜ ਜਮੀਨ, 7 ਪਲਾਟ, ਤਿੰਨ ਮੰਜਲੀ ਕੋਠੀ, 7 ਕਰੋੜ ਰੁਪਏ ਅਤੇ ਅਲੀਸ਼ਾਨ ਫਲੈਟ ਦੁੱਬਈ ‘ਚ ਗੁਰਮੁੱਖ ਸਿੰਘ ਨੂੰ ਦਿੱਤਾ। ਜਥੇਦਾਰ ਗੁਰਮੁੱਖ ਸਿੰਘ ਨੇ ਕਿਹਾ ਕਿ ਮੈਂ ਪਿਛਲੇ ਸਾਲ ਇਕ ਨਿਜੀ ਚੈਨਲ ਤੋਂ ਲਾਈਵ ਆਪਣੀ ਸਥਿਤੀ ਸਪਸ਼ੱੱਟ ਕੀਤੀ ਸੀ ਅਤੇ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਸਬੂਤ ਦੇਣ ਲਈ ਵੀ ਕਿਹਾ ਸੀ ਪਰ ਹਾਲੇ ਤੱਕ ਕੋਈ ਵੀ ਨਹੀਂ ਆਇਆ। ਇਸ ਸਭ ਕੂੜ ਪ੍ਰਚਾਰ ਦੇ ਬਾਵਜੂਦ ਵੀ ਖਾਲਸਾ ਪੰਥ, ਸਾਰੀ ਸਿੱਖ ਕੌਮ, ਅਥਾਹ ਪਿਆਰ ਦੇ ਰਹੀ ਹੈ ਅਤੇ ਮੈਂ ਇਕੱਲੇ ਇਕੱਲੇ ਗੁਰਸਿੱਖ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ। ਉਨ•ਾਂ ਨੇ ਕਿਹਾ ਕਿ ਜਥੇਦਾਰ ਕੌਮ ਨੂੰ ਸ਼ਪਸ਼ਟ ਕਰਨ ਕਿ ਜੇਕਰ ਡੇਰਾ ਸਿਰਸਾ ਵਾਲੀ ਚਿਠੀ ਮੈ ਲੈ ਕੇ ਆਇਆ ਸੀ ਤਾਂ ਹੁਣ ਨੀਲਧਾਰੀ ਪਿਪਲੀ ਦੀ ਮੁਆਫੀਨਾਮੇ ਦੀ ਚਿੱਠੀ ਸ੍ਰੀ ਅਕਾਲ ਤਖਤ ਸਾਹਿਬ ਤੇ ਕੋਣ ਲੈ ਕੇ ਆਇਆ ਹੈ ? ਇਹ ਚਿੱਠੀ ਕਿਸ ਨੇ ਪ੍ਰਵਾਨ ਕੀਤੀ? ਜਦ ਪਿਪਲੀ ਵਾਲਾ ਆਇਆ ਹੀ ਨਹੀਂ, ਪੇਸ਼ ਹੀ ਨਹੀਂ ਹੋਇਆ ਤਾਂ ਫਿਰ ਮੁਆਫੀ ਕਿਸ ਤਰ•ਾਂ ? ਦੇਸ਼ ਵਿਦੇਸ਼ ‘ਚ ਬੈਠੀਆਂ ਸੰਗਤਾਂ ਇਹਨਾਂ ਸਵਾਲਾਂ ਦਾ ਜੁਆਬ ਲੈਣ ਲਈ ਅੱਗੇ ਆਉਣ ‘ਤੇ ਬਰੀਕੀ ਨਾਲ ਪੜਚੋਲ ਕਰਨ ਕਿ ਸਚਾਈ ਕੀ ਹੈ। ਗਿਆਨੀ ਗੁਰਮੁੱਖ ਸਿੰਘਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਚ ਬੰਦ ਕਮਰੇ ਵਿਚ ਬੈਠ ਕੇ ਫੈਸਲੇ ਲੈਣ ਦੀ ਪ੍ਰਪਰਾ ਤੇ ਸਵਾਲਿਆ ਚਿੰਨ ਲਗਾਉਂਦਿਆਂ ਕਿਹਾ ਕਿ ਸਾਨੂੰ ਪੁਰਾਤਨ ਸਮੇਂ ਵਾਂਗ ਜਥੇਦਾਰ ਸਾਹਿਬਾਨਾਂ ਦੀ ਇਕੱਤਰਤਾ ਸੰਗਤਾਂ ਦੇ ਸਾਹਮਣੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ‘ਚ ਅਦਬ, ਸਤਿਕਾਰ ਅਤੇ ਭੈ-ਭਾਵਨਾ ਵਿੱਚ ਬੈਠ ਕੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੋਣੀ ਚਾਹੀਦੀ ਹੈ, ਨਾਂ ਕਿ ਬੰਦ ਕਮਰਿਆਂ ਵਿੱਚ ਵੜ ਕੇ ਅਤੇ ਯੋਗ ਫੈਸਲੇ ਲੈਣੇ ਚਾਹੀਦੇ ਹਨ। ਉਨ•ਾਂ ਫਿਰ ਦੁਹਰਾਇਆ ਕਿ ਨੀਲਧਾਰੀ ਸਤਨਾਮ ਸਿੰਘ ਜਿੰਨ•ਾਂ ਚਿਰ ਸ੍ਰੀ ਅਕਾਲ ਤਖਤ ਸਾਹਿ ਵਿਖੇ ਪੇਸ਼ ਨਹੀਂ ਹੁੰਦਾ, ਉਸਦਾ ਗੁਨਾਹ ਇੰਜ ਬਖਸ਼ਿਆ ਨਹੀਂ ਜਾਵੇਗਾ ਅਤੇ ਨਾਂ ਹੀ ਮੈਂ ਉਸ ਨੂੰ ਦਿੱਤੀ ਮੁਆਫੀ ਵਾਲੇ ਪੱਤਰ ਉਪਰ ਦਸਤਖਤ ਕੀਤੇ ਹਨ।
ਉਨ•ਾਂ ਨੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸੰਤ-ਮਹਾਂਪੁਰਸ਼, ਪੰਥਕ ਕਮੇਟੀਆਂ, ਸਮਾਜ ਸੇਵੀ ਸੰਸਥਾਵਾਂ, ਇਤਿਹਾਸਕਾਰਾਂ, ਪ੍ਰਚਾਰਕ ਗੁਰਸਿੱਖਾਂ ਦੇ ਨੁਮਾਇੰਦੇ ਲੈ ਕੇ ਇਕ ”ਮਰਿਆਦਾ ਕਮੇਟੀ” ਦਾ ਗਠਨ ਕੀਤਾ ਜਾਵੇ, ਜੋ ਬਿਨਾਂ ਪੱਖਪਾਤ ਦੇ ਯੋਗ ਫੈਸਲੇ ਲੈਣ ਅਤੇ ਕੌਮ ਦਾ ਮਾਰਗ ਦਰਸ਼ਨ ਵੀ ਕਰਨ। ਉਨ•ਾਂ ਨੇ ਕਿਹਾ ਕਿ ਇਹੀ ਕਮੇਟੀ ਮੇਰੇ ਉਪਰ ਲਾਏ ਇਲਜਾਮਾਂ ਬਾਰੇ ਵੀ ਜਾਂਚ ਕਰੇ ਅਤੇ ਏਜੰਸੀਆਂ ਵੱਲੋਂ ਪ੍ਰਚਾਰਿਆ ਉਪਰ ਦਿੱਤੇ ਹਵਾਲੇ ਸੰਬਧੀ ਪੜਚੋਲ ਕਰਕੇ ਦੱਸੀ ਗਈ ਜਾਇਦਾਦ ਦਾ ਵੇਰਵਾ ਪ੍ਰਾਪਤ ਕਰਕੇ ਸ.ਬਾਦਲ ਨੂੰ ਵਾਪਸ ਕਰ ਦੇਣ ਜਾਂ ਏਜੰਸੀਆਂ ਦੇ ਨਾਮ ਕਰਵਾ ਦਿੱਤੀ ਜਾਵੇ। ਜਥੇਦਾਰ ਗੁਰਮੁੱਖ ਸਿੰਘ ਨੇ ਕਿਹਾ ਮੈਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪਾਤਸ਼ਾਹੀ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਜੀ ਦਾ ਕੂਕਰ ਹਾਂ,ਅਵਾਰਾ ਨਹੀਂ, ਗੁਰੂ ਕੇ ਪਾਵਨ ਤਖਤ ਸਾਹਿਬਾਨਾਂ ਦਾ ਪਾਲਤੂ ਕੁੱਤਾ ਹਾਂ, ਕੇਵਲ ਗੁਰੂ ਦੇ ਟੁਕੜਿਆਂ ਤੇ ਪਲਣ ਵਾਲਾ ਹਾਂ।
ਪੱਤਰਕਾਰ ਚਰਨਜੀਤ ਸਿੰਘ 9780571231

LEAVE A REPLY