4 ਅ੍ਰਪੈਲ ਨੂੰ ਜਥੇਦਾਰ ਪੰਥ ਦੀ ਗਲ ਕਰਨਗੇ ਜਾਂ ………

0
108

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋ ਪਹਿਲਾਂ ਡੇਰਾ ਸਿਰਸਾ ਤੋ ਹਮਾਇਤ ਲੈਣ ਗਏ ਆਗੂਆਂ ਦੇ ਮਾਮਲੇ ਤੇ ਤਖ਼ਤਾਂ ਦੇ ਜਥੇਦਾਰਾਂ ਦੀ ਲੰਮੇ ਸਮੇ ਤੋ ਉਡੀਕੀ ਜਾ ਰਹੀ ਮੀਟਿੰਗ ਵਿਚ ਜਥੇਦਾਰ ਡੇਰਾ ਸਿਰਸਾ ਤੋ ਹਮਾਇਤ ਮੰਗਣ ਗਏ ਆਗੂਆਂ ਦੇ ਨਾਲ ਨਾਲ ਬਾਕੀ ਪੰਥਕ ਹਲਾਤਾਂ ਤੇ ਚਰਚਾ ਕਰਦੇ ਹਨ ਜਾਂ ਨਹੀ ਇਹ ਮਾਮਲਾ ਅੱਜ ਹਰ ਸਿੱਖ ਦੀ ਜ਼ੁਬਾਨ ਤੇ ਹੈ। ਡੇਰਾ ਸਿਰਸਾ ਤੋ ਚੋਣਾਂ ਦੋਰਾਣ ਹਮਾਇਤ ਮੰਗਣ ਲਈ ਗਏ ਵਖ ਵਖ ਰਾਜਨੀਤਕ ਆਗੂਆਂ ਬਾਰੇ ਤਖ਼ਤਾਂ ਦੇ ਜਥੇਦਾਰ 4 ਅ੍ਰਪੈਲ ਨੂੰ ਮੀਟਿੰਗ ਕਰਨ ਜਾ ਰਹੇ ਹਨ। ਪੂਰੇ ਸਿੱਖ ਪੰਥ ਦੀਆਂ ਨਜ਼ਰਾਂ ਇਸ ਮੀਟਿੰਗ ਤੇ ਲਗੀਆਂ ਹੋਈਆਂ ਹਨ। ਹਾਲਾਂ ਕਿ ਮੁਤਵਾਜ਼ੀ ਜਥੇਦਾਰਾਂ ਨੇ ਇਸ ਮਾਮਲੇ ਤੇ ਪਹਿਲ ਕਰਦਿਆਂ ਵਖ ਵਖ ਰਾਜਨੀਤਕ ਪਾਰਟੀਆਂ ਦੇ ਨਾਲ ਸੰਬਧਤ ਕਰੀਬ 45 ਆਗੂਆਂ ਨੂੰ ਆਪਣਾ ਪਖ ਰਖਣ ਲਈ ਤਲਬ ਕੀਤਾ ਸੀ ਪਰ ਕਿਸੇ ਵੀ ਸਿਆਸੀ ਦਲ ਦੇ  ਆਗੂ ਨੇ ਮੁਤਵਾਜ਼ੀ ਜਥੇਦਾਰਾਂ ਦੇ ਇਸ ਸਦੇ ਦੀ ਪ੍ਰਵਾਹ ਨਹੀ ਕੀਤੀ। ਜਿਸ ਤੋ ਬਾਅਦ ਮੁਤਵਾਜ਼ੀ ਜਥੇਦਾਰਾਂ ਨੇ 20 ਅਪ੍ਰੈਲ ਤਕ ਦਾ ਸਮਾਂ ਦੇ ਦਿੱਤਾ ਸੀ। ਇਸ ਮਾਮਲੇ ਤੇ  ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੁਆਰਾ ਨਿਯੁਕਤ ਤਖ਼ਤਾਂ ਦੇ ਜਥੇਦਾਰ ਵੀ ਡੇਰਾ ਸਿਰਸਾ ਤੋ ਹਮਾਇਤ ਲੈਣ ਲਈ ਗਏ ਆਗੂਆਂ ਬਾਰੇ ਕੁਝ ਸਖ਼ਤੀ ਕਰਨ ਦੇ ਰੋਅ ਵਿਚ ਹਨ। ਜਾਣਕਾਰੀ ਮੁਤਾਬਿਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ  ਜਥੇਦਾਰ ਗਿਆਨੀ ਗੁਰਬਚਨ ਸਿੰਘ , ਤਖ਼ਤ ਸ੍ਰੀ ਕੇਸਗੜ• ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਦਮਦਮਾਂ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਆਦਿ ਇਸ ਮਾਮਲੇ ਤੇ ”ਸਖਤੀ” ਦਿਖਾ ਕੇ ਪੰਥ ਵਿਚ ਆਪਣੀ ਗਵਾਚ ਚੁੱਕੀ ਸਾਖ਼ ਨੂੰ ਬਹਾਲ ਕਰਨ ਦੇ ਇਛੁਕ ਦਸੇ ਜਾ ਰਹੇ ਹਨ। ਜਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੋਰਾਣ ਵਖ ਵਖ ਰਾਜਨੀਤਕ ਪਾਰਟੀਆਂ ਦੇ ਆਗੂ ਡੇਰਾ ਸਿਰਸਾ ਤੋ ਵੋਟਾਂ ਲਈ ਹਮਾਇਤ ਲੈਣ ਲਈ ਗਏ ਸਨ, ਤੇ ਡੇਰਾ ਸਿਰਸਾ ਨੇ ਵਿਧਾਨ ਸਭਾ ਚੋਣਾਂ ਦੋਰਾਣ ਅਕਾਲੀ ਦਲ ਦੀ ਸਿੱਧੇ ਤੌਰ ਤੇ ਹਮਾਇਤ ਕਰਨ ਦਾ ਐਲਾਣ ਵੀ ਕੀਤਾ ਸੀ। ਚੋਣਾਂ ਦੋਰਾਣ ਹੀ ਕੁਝ ਪੰਥਕ ਜਥੇਬੰਦੀਆਂ ਨੇ ਇਸ ਮਾਮਲੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਖਲ ਦੇਣ ਲਈ ਅਪੀਲ ਕੀਤੀ ਸੀ ਪਰ ਜਥੇਦਾਰ ਪੰਥਕ ਜਿਮੇਵਾਰੀ ਤੋ ਭੱਜਦੇ ਨਜ਼ਰ ਆ ਰਹੇ ਸਨ। ਇਸ ਮਾਮਲੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਕ੍ਰਿਪਾਲ ਸਿੰਘ ਬਡੂੰਗਰ ਨੂੰ ਇਕ ਕਮੇਟੀ ਬਣਾਉਂਣ ਲਈ ਕਿਹਾ ਸੀ ਜਿਸ ਤੋ ਬਾਅਦ ਸ੍ਰ ਬਡੂੰਗਰ ਨੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ ਬਲਦੇਵ ਸਿੰਘ ਕਾਇਮਪੁਰੀ, ਜਰਨਲ ਸਕਤੱਰ ਸ੍ਰ ਅਮਰਜੀਤ ਸਿੰਘ ਚਾਵਲਾ ਅਤੇ ਕਮੇਟੀ ਮੈਂਬਰ ਗੁਰਬਚਨ ਸਿੰਘ ਗਰੇਵਾਲ ਦੀ ਅਗਵਾਈ ਵਿਚ ਇਕ ਕਮੇਟੀ ਬਣਾਈ ਸੀ ਜਿਸ ਨੇ ”ਲੰਮੀ ਘੋਖ” ਕਰਨ ਤੋ ਬਾਅਦ ਇਕ ਹਫਤੇ ਦੀ ਬਜਾਏ ਇਕ ਮਹੀਨੇ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਪਣੀ ਰਿਪੋਰਟ ਦਾਖਲ ਕੀਤੀ ਸੀ।
ਇਸ ਰਿਪੋਰਟ ਤੇ 4 ਅਪ੍ਰੈਲ ਨੂੰ ਚਰਚਾ ਹੋਵੇਗੀ। ਇਸ ਤੋ ਇਲਾਵਾ ਇਸ ਮੀਟਿੰਗ ਵਿਚ ਵਖ ਵਖ ਪੰਥਕ ਮਸਲਿਆਂ ਤੇ ਜਥੇਦਾਰ ਕੀ ਰੁਖ ਅਖਤਿਆਰ ਕਰਦੇ ਹਨ ਇਹ ਵੀ ਧਿਆਨ ਗੋਚਰੇ ਰਹੇਗਾ। ਜਾਣਕਾਰੀ ਮੁਤਾਬਿਕ ਪਿਛਲੇ ਸਮੇ ਵਿਚ ਪਿਪਲੀ ਵਾਲੇ ਸੰਤ ਸਤਨਾਮ ਸਿੰਘ ਵਲੋ ਪੰਥ ਮਾਤਾ ਮਾਤਾ ਗੁਜਰੀ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਪ੍ਰਤੀ ਵਰਤੀ ਸ਼ਬਦਾਵਲੀ ਦੇ ਮਾਮਲੇ ਤੇ ਜਥੇਦਾਰ ਸਤਨਾਮ ਸਿੰਘ ਪਿਪਲੀ ਵਾਲੇ ਬਾਰੇ ਕੀ ਵਿਚਾਰ ਕਰਦੇ ਹਨ ਇਹ ਵੀ ਸਮੇ ਦੇ ਗਰਬ ਵਿਚ ਹੈ। ਪੰਥਕ ਰਾਜਨੀਤੀ ਤੇ ਬਾਜ ਅੱਖ ਬਖਣਵਾਲੇ ਮਹਿਸੂਸ ਕਰਦੇ ਹਨ ਕਿ ਪਿਪਲੀ ਵਾਲੇ ਸਤਨਾਮ ਸਿੰਘ ਮਾਮਲੇ ਤੇ ਜਥੇਦਾਰ ਚੁੱਪ ਧਾਰ ਸਕਦੇ ਹਨ ਕਿਉਂਕਿ ਸਤਨਾਮ ਸਿੰਘ ਪਿਪਲੀ ਵਾਲੇ ਦੇ ਹਰ ਸਮਾਗਮ ਵਿਚ ਜਥੇਦਾਰ ਮੌਟੇ ਲਿਫਾਫੇ ਵਸੂਲਦੇ ਹਨ। ਸਤਨਾਮ ਸਿੰਘ ਪਿਪਲੀ ਵਾਲਾ ਇਕੋ ਇਕ ਅਜਿਹਾ ਡੇਰੇਦਾਰ ਹੈ ਜਿਸ ਨੂੰ ਜਥੇਦਾਰ ਸਿਰੋਪਾਓ ਤੇ ਸਨਮਾਨ ਘਰ ਤਕ ਪੁਜਦਾ ਕਰਨ ਦੀ ਸਰਵਿਸ ਵੀ ਦਿੰਦੇ ਹਨ। ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਸਤਨਾਮ ਸਿੰਘ ਪਿਪਲੀ ਵਾਲੇ ਨੂੰ ਪਰਮ ਸੰਤ, ਰਾਜਾਯੋਗੀ, ਸ਼ਾਨ-ਏ ਸਿੱਖੀ ਜਿਹੇ ਸਨਮਾਨ ਘਰ ਜਾ ਕੇ ਵੀ ਪ੍ਰਦਾਨ ਕਰ ਚੁੱਕੇ ਹਨ ਜਿਸ ਦੇ ਇਵਜ਼ ਵਿਚ ਜਥੇਦਾਰਾਂ ਨੂੰ ਬਾਬੇ ਨੇ ਖੂਬ ਭਾਰੀ ਲਿਫਾਫੇ ਦੇ ਕੇ ਨਿਵਾਜਿਆ। ਇਸ ਦੇ ਨਾਲ ਨਾਲ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾਂ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਤਖ਼ਤ ਸਾਹਿਬ ਤੇ ਹੀ ਕਥਾ ਦੋਰਾਣ ਸਾਹਿਬਜਾਦਿਆਂ ਦੀ ਤੁਲਣਾ ਹਿੰਦੂ ਅਵਤਾਰਾਂ ਨਾਲ ਕਰਕੇ ਨਵਾ ਮਾਅਰਾ ਮਾਰਿਆ ਹੈ।  ਜੋ ਗੁਰਮਤਿ ਦੇ ਸਿੱਧਾਤ ਤੋ ਉਲਟ ਹੈ।
ਅਜਿਹੇ ਹਾਲਤਾਂ ਵਿਚ ਤਖ਼ਤ ਸ੍ਰੀ ਕੇਸਗੜ• ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਦਮਦਮਾਂ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਅਤੇ ਤਖ਼ਤ ਸ੍ਰੀ ਅਬਿਚਲ ਨਗਰ ਹਜੂਰ ਸਾਹਿਬ ਦੇ ਜਥੇਦਾਰ ਦੇ ਨੁਮਾਇੰਦੇ  ਕੀ ਰੁਖ ਅਪਣਾਉਂਦੇ ਹਨ ਇਹ ਵੀ ਇਸ ਮੀਟਿੰਗ ਤੋ ਬਾਅਦ ਹੀ ਸਾਮਣੇ ਆਵੇਗਾ।  ਤਖ਼ਤ ਸ੍ਰੀ ਹਜੂਰ ਸਾਹਿਬ ਦੇ ਨੁਮਾਇੰਦੇ ਗਿਆਨੀ ਰਾਮ ਸਿੰਘ ਧੁਪੀਆ ਨੂੰ ਡੇਰਾ ਸਿਰਸਾ ਮਾਮਲੇ ਤੇ ਬਿਨਾ ਮੰਗੀ ਮੁਆਫੀ ਦਿੱਤੇ ਜਾਣ ਤੋ ਬਾਅਦ ਨਾਦੇੜ ਵਿਚ ਸੰਗਤਾਂ ਦੇ ਭਾਰੀ ਰੋਹ ਦਾ ਸ਼ਿਕਾਰ ਹੋਣਾ ਪਿਆ ਸੀ ਇਸ ਲਈ ਸਮਝਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਸ਼ਾਮਲ ਹੋਣ ਜਾ ਰਿਹਾ ਤਖ਼ਤ ਸਾਹਿਬ ਦਾ ਨੁੰਮਾਇੰਦਾ ਵੀ ਥੋੜਾ ਸਖਤ ਹੋ ਸਕਦਾ ਹੈ। ਇਸੇ ਤਰ•ਾਂ ਤਖ਼ਤ ਸ੍ਰੀ ਕੇਸਗ•ੜ ਸਾਹਿਬ ਦੇ ਜਥੇਦਾਰ  ਗਿਆਨੀ ਮੱਲ ਸਿੰਘ ਆਪਣੇ ਸੁਭਾਅ ਤੋ ਉਲਟ ਜਾ ਕੇ ਸਿਰਸਾ ਮਾਮਲੇ ਵਿਚ ਅਤੇ ਬਾਕੀ ਮਸਲਿਆਂ ਤੇ ਸਖਤ ਕਾਰਵਾਈ ਲਈ ਜਥੇਦਾਰਾਂ ਤੇ ਦਬਾਅ ਬਣਾ ਸਕਦੇ ਹਨ। ਰਹੀ ਗਲ ਤਖ਼ਤ ਸ੍ਰੀ ਦਮਦਮਾਂ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਦੀ ਤਾਂ ਉਹ ਪਿਛਲੇ ਕਾਫੀ ਸਮੇ ਤੋ ਬਾਕੀ ਜਥੇਦਾਰਾਂ ਤੋ ਉਲਟ ਜਾ ਸਕੇ ਬੇਬਾਕੀ ਨਾਲ ਪੰਥਕ ਮਾਮਲਿਆਂ ਤੇ ਆਪਣੀ ਰਾਏ ਰਖਦੇ ਆ ਰਹੇ ਹਨ। ਉਨ•ਾਂ ਪਿਪਲੀ ਵਾਲੇ ਸਤਨਾਮ ਸਿੰਘ ਅਤੇ ਗਿਆਨੀ  ਇਕਬਾਲ ਸਿੰਘ ਮਾਮਲੇ ਤੇ ਆਪਣਾ ਪੱਖ ਗਿਆਨੀ ਗੁਰਬਚਨ ਸਿੰਘ ਤੋ ਉਲਟ ਹੀ ਰਖਿਆ। ਦੇਖਣਾ ਇਹ ਹੈ ਕਿ ਇਸ ਵਾਰ ਗਿਆਨੀ ਗੁਰਮੁੱਖ ਸਿੰਘ ਆਪਣੀ ਵਚਾਚੀ ਸਾਖ ਬਹਾਲ ਕਰਨ ਵਿਚ ਸਫਲ ਹੁੰਦੇ ਹਨ ਜਾਂ ਉਹ ਹਲਾਤਾਂ ਨਾਲ ਸਮਝੋਤਾ ਕਰਕੇ ਗਿਆਨੀ ਗੁਰਬਚਨ ਸਿੰਘ ਦੀ ਹਾਂ ਵਿਚ ਹਾਂ ਮਿਲਾਉਂਦੇ ਹਨ। Giani-Gurbachan-Singh-Jathedars-Meeting-sik

LEAVE A REPLY