ਕੀ ਗੁਰਦਵਾਰਾ ਪ੍ਰਬੰਧ ਵੀ ਹੁਣ ਭਾਰਤੀ ਜਨਤਾ ਪਾਰਟੀ ਦੇ ਆਗੂ ਹੀ ਦੇਖਣਗੇ? ਦਿਲੀ ਗੁਰਦਵਾਰਾ ਐਕਟ ਤੋ ਉਲਟ ਜਾ ਸਕੇ ਕੀਤੀ ਭਾਜਪਾ ਦੇ ਆਗੂ ਦੀ ਨਿਯੁਕਤੀ

0
336

 

ਦਿਲੀ ਕਮੇਟੀ ਦੇ ਇਕ ਮੈਂਬਰ ਨੂੰ ਸ਼੍ਰੋਮਣੀ ਕਮੇਟੀ ਨੇ ਜਰਨਲ ਹਾਉਂਸ ਵਿਚ ਮਤਾ ਪਾਸ ਕਰਕੇ ਮੈਂਬਰ ਨਾਮਜਦ ਕਰ ਦਿੱਤਾ ਪਰ ਨਾ ਤਾਂ ਕਿਸੇ ਕਮੇਟੀ ਮੈਂਬਰ ਨੂੰ ਇਸ ਦੀ ਜਾਣਕਾਰੀ  ਹੈ ਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਕਿਸੇ ਅਧਿਕਾਰੀ ਨੂੰ ਕੰਨੋ ਕੰਨ ਖ਼ਬਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਸ ਹਾਊਸ ਲਈ ਸ੍ਰ:ਕੁਲਵੰਤ ਸਿੰਘ ਬਾਠ ਨੂੰ ਨਾਮਜ਼ਦ ਕੀਤਾ ਗਿਆ ਹੈ ,ਉਸ ਲਈ ਤਾਂ ਦਿੱਲੀ ਤੋਂ ਪਹਿਲਾਂ ਹੀ ਸ੍ਰ:ਹਰਮਨਜੀਤ ਸਿੰਘ ਨਾਮਜ਼ਦ ਹਨ।ਸ੍ਰ: ਹਰਮਨਜੀਤ ਸਿੰਘ ਦੀ ਦਿੱਲੀ ਤੋਂ ਕਮੇਟੀ ਦੇ ਨਾਮਜ਼ਦ ਮੈਂਬਰ ਵਜੋਂ ਚੋਣ ਨੂੰ ਸਾਲ ੨੦੧੧ ਵਿੱਚ ਚੁਣੇ ਗਏ ਸ਼੍ਰੋਮਣੀ ਕਮੇਟੀ ਜਨਰਲ ਹਾਊਸ ਨੇ ਬਕਾਇਦਾ ੫ ਦਸੰਬਰ ੨੦੧੧ ਨੂੰ ਪ੍ਰਵਾਨਗੀ ਦਿੱਤੀ ਹੋਈ ਹੈ ।ਸਿੱਖ ਗੁਰਦੁਆਰਾ ਐਕਟ ੧੯੨੫ ਅਨੁਸਾਰ ਨਾਮਜ਼ਦ ਹੋਏ ਸ੍ਰ:ਹਰਮਨਜੀਤ ਸਿੰਘ ਸਮੇਤ ਕੁਲ ੧੫ ਨਾਮਜ਼ਦ ਮੈਂਬਰਾਨ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਅਤੇ ਬਕਾਇਦਾ ਸਰਕਾਰੀ ਗਜ਼ਟ ਵਿੱਚ ਨਾਮ ਵੀ ਅੰਕਿਤ ਹੋਏ।
‘ਜਨਰਲ ਇਜਲਾਸ ਤੋਂ ਪਹਿਲਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਿਤ ਨੂੰ ਅਕਾਲੀ ਦਲ ਦੀ ਕੇਂਦਰੀ ਕੋਰ ਕਮੇਟੀ ‘ਚ ਬਤੌਰ ਮੈਂਬਰ ਅਤੇ ਥਾਪਰ ਨੂੰ ਸੀਨੀਅਰ ਮੀਤ ਪ੍ਰਧਾਨ ਵੱਜੋਂ ਤਰੱਕੀ ਦੇਣ ਦੇ ਨਾਲ ਹੀ ਬਾਠ (ਕੁਲਵੰਤ ਸਿੰਘ ਬਾਠ) ਨੂੰ ਦਿੱਲੀ ਤੋਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਾਮਜ਼ਦ ਕਰਨ ਦਾ ਵੀ ਐਲਾਨ ਕੀਤਾ’।
ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਅਧਿਕਾਰੀ ਇਸ ਮਾਮਲੇ ਵਿੱਚ ਪੂਰੀ ਤਰ•ਾਂ ਖਾਮੋਸ਼ ਹਨ ਤੇ ਸਮੁਚੇ ਪਰਕਰਣ ਤੋਂ ਅਣਭਿੱਜ ਹੋਣ ਦਾ ਦਾਅਵਾ ਕਰ ਰਹੇ ਹਨ ।ਲੇਕਿਨ ਖੁਦ ਨੂੰ ਸ਼੍ਰੋਮਣੀ ਕਮੇਟੀ ਪ੍ਰਬੰਧ ਤੋਂ ਦੂਰ ਰੱਖਣ ਦੇ ਦਾਅਵੇ ਕਰਨ ਵਾਲੇ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ,ਸਾਲ ੨੦੧੧ ਵਿੱਚ ਗਠਿਤ ਹੋਏ ਸ਼੍ਰੋਮਣੀ ਕਮੇਟੀ ਹਾਊਸ ਦੇ ਇੱਕ ਨਾਮਜ਼ਦ ਮੈਂਬਰ ਪਾਸੋਂ ਅਸਤੀਫਾ ਲੈਕੇ ਖੁੱਦ ਹੀ ਨਵਾਂ ਨਾਮਜ਼ਦ ਕਰ ਸਕਦੇ ਹਨ,ਇਸ ਸਵਾਲ ਦਾ ਜਵਾਬ ਕਿਸੇ ਪਾਸ ਨਹੀ ਹੈ?
ਕੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ,ਸਾਲ ੨੦੧੧ ਵਿੱਚ ਗਠਿਤ ਹੋਏ ਸ਼੍ਰੋਮਣੀ ਕਮੇਟੀ ਹਾਊਸ ਦੇ ਇੱਕ ਨਾਮਜ਼ਦ ਮੈਂਬਰ ਪਾਸੋਂ ਅਸਤੀਫਾ ਲੈਕੇ ਖੁੱਦ ਹੀ ਨਵਾਂ ਮੈਬਰ ਨਾਮਜ਼ਦ ਕਰ ਸਕਦੇ ਹਨ? ਇਹ ਸਵਾਲ ਸਾਹਮਣੇ ਆਇਆ ਹੈ ਬੀਤੇ ਕਲ• ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਹੋਈ ਚੋਣ ਮੌਕੇ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੀਤੇ ਦਿਨ ਜਾਰੀ ਪ੍ਰੈਸ ਰਲੀਜ਼ ਵਿੱਚ ਦੱਸਿਆ ਗਿਆ ਹੈ  ਕਿ ਅੱਜ ਹੋਈ ਚੋਣ ਅਨੁਸਾਰ ਕਰਮਵਾਰ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਮੀਤ ਪ੍ਰਧਾਨ ਹਰਮਨਜੀਤ ਸਿੰਘ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਅਤੇ ਅੰਤਿੰ੍ਰਗ ਬੋਰਡ ਦੇ ਮੈਂਬਰ ਹਰਿੰਦਰ ਪਾਲ ਸਿੰਘ, ਕੁਲਵੰਤ ਸਿੰਘ ਬਾਠ, ਗੁਰਮੀਤ ਸਿੰਘ ਮੀਤਾ, ਚਮਨ ਸਿੰਘ, ਜਸਬੀਰ ਸਿੰਘ ਜੱਸੀ, ਹਰਵਿੰਦਰ ਸਿੰਘ ਕੇ.ਪੀ., ਪਰਮਜੀਤ ਸਿੰਘ ਚੰਢੋਕ, ਅਮਰਜੀਤ ਸਿੰਘ ਪਿੰਕੀ, ਮਹਿੰਦਰ ਪਾਲ ਸਿੰਘ ਚੱਢਾ ਤੇ ਤਰਵਿੰਦਰ ਸਿੰਘ ਮਾਰਵਾਹ ਹਨ।ਸਾਬਕਾ ਦਿੱਲੀ ਕਮੇਟੀ ਪ੍ਰਧਾਨ ਸ੍ਰ:ਪਰਮਜੀਤ ਸਿੰਘ ਸਰਨਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਬਾਦਲ ਦਲ ਦੀ ਨਾਮੋਸ਼ੀ ਭਰੀ ਹਾਰ ਬਾਅਦ ਬਾਦਲ ਪ੍ਰੀਵਾਰ ਪੂਰੀ ਤਰ•ਾਂ ਬੁਖਲਾਇਆ ਪਿਆ ਹੈ।ਉਨ•ਾਂ ਦਾ ਕਹਿਣਾ ਹੈ ਕਿ ਜਿਹੜੀ ਕਮੇਟੀ ਨੇ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦੇਕੇ ਸਿਰਜਿਆ ਉਸਨੂੰ ਕਾਨੂੰਨੀ ਤੌਰ ਤੇ ਖਤਮ ਕਰਨ ਦੇ ਰਾਹ ਬਾਦਲ ਦਲ ਤੁਰ ਪਿਆ ਹੈ ।ਸ੍ਰ:ਸਰਨਾ ਕਹਿੰਦੇ ਹਨ ਕਿ ਬਾਦਲਾਂ ਨੇ ਬੇਈਮਾਨੀ ਨਾਲ ਦਿੱਲੀ ਗੁਰਦੁਆਰਾ ਚੋਣ ਤਾਂ ਜਿੱਤ ਲਈ ਹੈ ਇਸ ਲਈ ਉਹ ਇਹ ਸੋਚਣ ਤੋਂ ਵੀ ਅਸਮਰਥ ਹਨ ਕਿ ਜਿਸ ਸ਼੍ਰੋਮਣੀ ਕਮੇਟੀ ਨੂੰ ਉਹ ਵੱਡਾ ਭਰਾ ਦੱਸਦੇ ਹਨ ਉਸਦੇ ਨਿਯਮਾਂ ਦੀ ਉਲੰਘਣਾ ਦੇ ਉਹ ਦੋਸ਼ੀ ਕਿਉਂ ਬਣ ਰਹੇ ਹਨ।
ਜਿਕਰਯੋਗ ਤਾਂ ਇਹ ਵੀ ਹੈ ਕਿ ਇਸੇ ਸਾਲ ਹੋਈ ਦਿੱਲੀ ਕਮੇਟੀ ਚੋਣ ਵਿੱਚ ਨਵੀਂ ਸ਼ਾਹਦਰਾ ਤੋਂ ਦਿੱਲੀ ਕਮੇਟੀ ਮੈਂਬਰ ਵਜੋਂ ਜਿੱਤੇ ਅਤੇ ਬੀਤੇ ਕਲ• ਕਾਰਜਕਾਰਣੀ ਵਿੱਚ ਸ਼ਾਮਿਲ ਕੀਤੇ ਗਏ ਕੁਲਵੰਤ ਸਿੰਘ ਬਾਠ ,ਭਾਜਪਾ ਦੀ ਦਿੱਲੀ ਪ੍ਰਦੇਸ਼ ਇਕਾਈ ਦੇ ਮੀਤ ਪ੍ਰਧਾਨ ਹਨ।ਸ੍ਰ:ਬਾਠ ਅਤੇ ਸ੍ਰ:ਸਰਵਣ ਸਿੰਘ ਅਜੇਹੇ ਦੋ ਮੈਂਬਰ ਹਨ ਜੋ ਸਿੱਧੇ ਤੌਰ ਤੇ ਭਾਜਪਾ ਦੇ ਸਰਗਰਮ ਮੈਂਬਰ  ਹਨ।ਇਨ•ਾਂ ਦੋ ਮੈਂਬਰਾਂ ਦੀ ਚੋਣ ਬਾਰੇ ਰੋਜਾਨਾ ਪਹਿਰੇਦਾਰ ਪਹਿਲਾਂ ਹੀ ਬਕਾਇਦਗੀ ਨਾਲ ਖਬਰ ਨਸ਼ਰ ਕਰ ਚੁੱਕਾ ਹੈ।ਕੁਝ ਅਸਪਸ਼ਟ ਸੂਤਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਬਾਦਲ ਦਲ ਵਲੋਂ ਪਹਿਲਾਂ ਸ੍ਰ:ਹਰਮਨਜੀਤ ਸਿੰਘ ਪਾਸੋਂ ਸ਼੍ਰੋਮਣੀ ਕਮੇਟੀ ਦੇ ਨਾਮਜ਼ਦ ਮੈਂਬਰ ਹੋਣ ਵਜੋਂ ਅਸਤੀਫਾ ਲਿਆ ਗਿਆ ਤੇ ਬਾਅਦ ਵਿੱਚ ਕੁਲਵੰਤ ਸਿੰਘ ਬਾਠ ਦੀ ਨਾਮਜ਼ਦਗੀ ਬਾਦਲ ਦਲ ਦੇ ਪ੍ਰਧਾਨ ਨੇ ਐਲਾਨੀ ਹੈ ।
ਸਿੱਖ ਗੁਰਦੁਆਰਾ ਐਕਟ ਦੀ ਸੋਝੀ ਰੱਖਣ ਵਾਲੇ ਸਾਬਕਾ ਸ਼੍ਰੋਮਣੀ ਕਮੇਟੀ ਸਕੱਤਰ ਸ੍ਰ:ਕੁਲਵੰਤ ਸਿੰਘ ਰੰਧਾਵਾ ਅਤੇ ਮੌਜੂਦਾ ਕਮੇਟੀ ਮੈਂਬਰ ਸ੍ਰ:ਸੁਖਦੇਵ ਸਿੰਘ ਭੌਰ ਦਾ ਮੰਨਣਾ ਹੈ ਕਿ ਕੁਲਵੰਤ ਸਿੰਘ ਬਾਠ ਦੀ ਕੀਤੀ ਗਈ ਨਾਮਜ਼ਦਗੀ ਨਿਯਮਾਂ ਅਨੁਸਾਰ ਨਹੀ ਹੈ ।ਉਨ•ਾ ਅਨੁਸਾਰ ਜਦੋਂ ਸ੍ਰ:ਹਰਮਨਜੀਤ ਸਿੰਘ ਦਿੱਲੀ ਤੋਂ ਨਾਮਜ਼ਦ ਹਨ ਤਾਂ ਕੁਲਵੰਤ ਸਿੰਘ ਬਾਠ ਕਿਵੇਂ ਨਾਮਜਦ ਕੀਤੇ ਜਾ ਸਕਦੇ ਹਨ।ਸ੍ਰ:ਰੰਧਾਵਾ ਦਾ ਕਹਿਣਾ ਹੈ ਕਿ ਸਿੱਖ ਗੁਰਦੁਆਰਾ ਐਕਟ ਤੋਂ ਬਾਹਰ ਜਾਕੇ ਸ਼੍ਰੋਮਣੀ ਕਮੇਟੀ ਕੋਈ ਕਾਰਜ ਨਹੀ ਕਰ ਸਕਦੀ ।ਸ੍ਰ:ਸੁਖਦੇਵ ਸਿੰਘ ਭੌਰ ਦਾ ਕਹਿਣਾ ਹੈ ਕਿ ਜਿਹੜਾ ਨਾਮਜ਼ਦ ਮੈਂਬਰ ੫ ਸਾਲ ਤੋਂ ਹਾਊਸ ਦਾ ਮੈਂਬਰ ਹੈ ਉਸ ਦੀ ਜਗਾਹ ਹਾਊਸ ਦੀ ਸਹਿਮਤੀ ਤੋਂ ਬਿਨ•ਾ ਕੋਈ ਹੋਰ ਮੈਂਬਰ ਨਾਮਜ਼ਦ ਕਰਨ ਦਾ ਐਲਾਨ ਹਾਸੋਹੀਣਾ ਹੈ।

 

LEAVE A REPLY